ਦਿੱਲੀ ਫਤਿਹ ਕਰ ਪਿੰਡ ਅਮਨਗੜ ਪਹੁੰਚੇ ਸਮੂਹ ਕਿਸਾਨਾਂ ਦਾ ਪਿੰਡ ਵਾਸੀਆਂ ਵੱਲੋ ਕੀਤਾ ਗਿਆ ਭਰਵਾਂ ਸਵਾਗਤ

ਦਿੱਲੀ ਫਤਿਹ ਕਰ ਪਿੰਡ ਅਮਨਗੜ ਪਹੁੰਚੇ ਸਮੂਹ ਕਿਸਾਨਾਂ ਦਾ ਪਿੰਡ ਵਾਸੀਆਂ ਵੱਲੋ ਕੀਤਾ ਗਿਆ ਭਰਵਾਂ ਸਵਾਗਤ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਅਵਤਾਰ ਮਰਾੜ੍ਰ) – ਦਿੱਲੀ ਦੀ ਮੋਦੀ ਸਰਕਾਰ ਤੋਂ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਾਉਣ ਅਤੇ ਇੱਕ ਸਾਲ ਤੇਰਾਂ ਦਿਨ ਚੱਲੇ ਕਿਸਾਨ ਮਜ਼ਦੂਰ ਦਿੱਲੀ ਮੋਰਚੇ ਦੀ ਜਿੱਤ ਲੈਣ ਉਪਰੰਤ ਖੁਸ਼ੀ ਵਿੱਚ ਕਿਸਾਨ ਆਪਣੇ ਘਰ ਵਾਪਿਸ ਆ ਰਹੇ ਤੇ ਸ਼ਾਨੋ ਸ਼ੌਕਤ ਨਾਲ ਫੁੱਲਾਂ ਦੀ ਵਰਖਾ ਗਲੇ ਹਾਰ ਸਿਰੋਪਾਓ ਭੇਂਟ ਕਰਕੇ ਪਿੰਡ ਭਲਾਈਆਣਾ ਕੋਠੇ ਕੌਇਰ ਸਿੰਘ ਵਾਲਾ ਵਿੱਚ ਦੀ ਨਗਰ ਕੀਰਤਨ ਦਾ ਰੂਪ ਧਾਰਨ ਕਰਦੀ ਤਸਵੀਰ ਕਿਸਾਨਾਂ ਜਿੰਨਾਂ ਵਿੱਚ ਪ੍ਰਧਾਨ ਅਜੈਬ ਸਿੰਘ ਗੁਰਦੇਵ ਸਿੰਘ ਸੁਖਦੇਵ ਸਿੰਘ ਕਾਕਾ ਸਿੰਘ ਸੁੰਦਰੀ ਸਰਪੰਚ ਸਿਮਰਨਜੀਤ ਸਿੰਘ ਆਦਿ ਕਿਸਾਨਾਂ ਨੇ ਦ੍ਰਿੜ ਸੰਕਲਪ ਨਾਲ ਇਕ ਸਾਲ ਤੇਰਾ ਦਿਨ ਨਿੱਜੀ ਕੰਮਕਾਜ ਘਰ ਪਰਿਵਾਰ ਛੱਡ ਕੇ ਪਿੰਡ ਤੱਕ ਆਉਣ ਖਿਆਲ ਛੱਡ ਕੇ ਟਿੱਕਰੀ ਬਾਰਡਰ ਦਿੱਲੀ ਤੇ ਕਿਸਾਨੀ ਮੋਰਚੇ ਦੀ ਕਮਾਂਡ ਸੰਭਾਲ ਕੇ ਜਿੱਤ ਪ੍ਰਾਪਤ ਕਰਕੇ ਵਾਪਸ ਪਿੰਡ ਅਮਨਗੜ੍ਹ ਪਰਤਣ ਤੇ ਭਾਰੀ ਸਵਾਗਤ ਕੀਤਾ ਗਿਆ ਜਿੰਨਾਂ ਵਿੱਚ ਕਿਸਾਨ ਔਰਤਾਂ ਅਮਰਜੀਤ ਕੌਰ ਰਾਜਪਤੀ ਕੌਰ ਨਸੀਬ ਕੌਰ ਰਾਣੀ ਕੌਰ ਚਾਹਲ ਮਾਤਾ ਦੀਪੋ ਕੌਰ ਬਲਵੀਰ ਕੌਰ ਕੁਲਵੰਤ ਕੌਰ ਸਾਬਕਾ ਸਰਪੰਚ ਆਦਿ ਦਾ ਵੀ ਕਿਸਾਨੀ ਮੋਰਚੇ ਵਿੱਚ ਹਿੱਸਾ ਲੈਣ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਢੋਲ ਦੇ ਡੱਗੇ ਵਜਾ ਕੇ ਬਦਾਨਾ ਪ੍ਰਸ਼ਾਦ ਵੰਡਿਆਂ ਗਿਆ।

ਇਸ ਮੌਕੇ ਐਲਾਨ ਏ ਆਜ਼ਾਦ ਉਮੀਦਵਾਰ ਜ਼ਥੇਦਾਰ ਮਲਕੀਅਤ ਥਾਂਦੇਵਾਲਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ ਕਿਸਾਨ ਮਜ਼ਦੂਰ ਸਮਾਜਿਕ ਧਾਰਮਿਕ ਜ਼ਥੇਬੰਦੀਆਂ ਨੇ ਇਸ ਮੋਰਚੇ ਨੂੰ ਲਗਾਉਣ ਦੀ ਪਹਿਲ ਕਦਮੀ ਕੀਤੀ ਤਾਂ ਹਰਿਆਣਾ ਯੂ ਪੀ ਰਾਜ਼ਸਥਾਨ ਦੇ ਕਿਸਾਨ ਨੇ ਇਸ ਸ਼ੰਘਰਸ਼ ਵਿੱਚ ਆਹਿਮ ਯੋਗਦਾਨ ਪਾਉਣ ਸਦਕਾ ਕਿਸਾਨੀ ਜਾਨਾਂ ਕੁਰਬਾਨ ਕਰਨ ਤੇ ਆਖਿਰ ਕੇਂਦਰ ਸਰਕਾਰ ਨੂੰ ਝੁਕਾ ਕੇ ਤੇ ਇਸ ਸ਼ਾਂਤਮਈ ਤੇ ਕੀੜੀ ਦੀ ਚਾਲ ਚੱਲ ਕੇ ਕਿਸਾਨੀ ਸ਼ੰਘਰਸ਼ ਜੇਤੂ ਰਿਹਾ ਜਿੰਨੇ ਭਾਰਤ ਵਿੱਚ ਅੰਦੋਲਨ ਚੱਲੇ ਉਹਨਾਂ ਵਿੱਚ ਪੰਜਾਬੀਆਂ ਦਾ ਆਹਿਮ ਯੋਗਦਾਨ ਪਾਇਆ ਤੇ ਸੰਘਰਸ਼ਾਂ ਨੂੰ ਜਿੱਤਿਆ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਤੇ ਇਸ ਸ਼ਾਂਤਮਈ ਕਿਸਾਨੀ ਮੋਰਚੇ ਇੱਕ ਸਾਲ ਤੇਰਾਂ ਦਿਨਾ ਵਿੱਚ 800 ਦੇ ਕਰੀਬ ਭਾਰਤੀ ਕਿਸਾਨਾਂ ਨੇ ਕੁਰਬਾਨੀ ਦਿੱਤੀ ਹੈ ਜਿੰਨਾ ਨਾਮ ਇਤਿਹਾਸ ਦੇ ਪੰਨਿਆਂ ਵਿਚ ਲਿਖਿਆ ਜਾਵੇਗਾ । ਨੌਜਵਾਨਾਂ ਤੇ ਕਿਸਾਨਾਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਆਦਿਂ ਦੇ ਨਾਹਰੇ ਲਗਾ ਕੇ ਖੁਸ਼ੀਆਂ ਦਾ ਮਾਹੌਲ ਪੈਦਾ ਕਰ ਦਿੱਤਾ ਟਰੈਕਟਰ ਟਰਾਲੀਆਂ ਮੋਟਰਸਾਇਕਲ ਕਾਰਾਂ ਦਾ ਕਾਫਲਾ ਪੰਜ ਕਿਲੋਮੀਟਰ ਲੰਬਾ ਸੀ।

ਜਿਸ ਵਿੱਚ ਸਰਪੰਚ ਨਰਿੰਦਰ ਕੌਰ ਪਤਨੀ ਕਾਲਾ ਸਿੰਘ ਬਰਾੜ ਨੰਬਰਦਾਰ ਮੈਗਲ ਸਿੰਘ ਪਿਰਤਪਾਲ ਸਿੰਘ ਬੋਹੜ ਸਿੰਘ ਬਲਦੇਵ ਸਿੰਘ ਚੜ੍ਹਤ ਸਿੰਘ ਜਗਮੀਤ ਸਿੰਘ ਸਰਬਨ ਜਗਰੂਪ ਸਿੰਘ ਪੰਚ ਮਲਕੀਅਤ ਸਿੰਘ ਗੁਰਚੇਤ ਸਿੰਘ ਸਿੰਘ ਸੱਤਾ ਸਿੰਘ ਗਮਦੂਰ ਸਿੰਘ ਸਾਬਕਾ ਪੰਚ ਰਿਟਾਇਰਡ ਕੈਪਟਨ ਕੁਲਵਿੰਦਰ ਸਿੰਘ ਹਰਨੇਕ ਸਿੰਘ ਅਮਰਜੀਤ ਸਿੰਘ ਸੋਹਣ ਸਿੰਘ ਗੁਰਜੀਤ ਸਿੰਘ ਗੋਲਾ ਸੇਵਕੀ ਇੰਦੋਰਾ ਸੁਖਮੰਦਰ ਸਿੰਘ ਗੁਰਮੇਲ ਸਿੰਘ ਜਗਮੀਤ ਸਿੰਘ ਗੁਰਜਿੰਦਰ ਸਿੰਘ ਰਣਜੀਤ ਸਿੰਘ ਮੰਗਾਂ ਸਿੰਘ ਤੇਜਾ ਸਿੰਘ ਮੋਹਣ ਸਿੰਘ ਜਗਜੀਤ ਸਿੰਘ ਬੂਟਾ ਸਿੰਘ ਉਤਾਰ ਸਿੰਘ ਲੀਡਰ ਸਾਬਕਾ ਪੰਚ ਸਮਾਜ ਸੇਵੀ ਡਾਕਟਰ ਹਰਜੀਤ ਸਿੰਘ ਬਰਾੜ ਮਨਜੀਤ ਸਿੰਘ ਸਤਨਾਮ ਸਿੰਘ ਬਲਵਿੰਦਰ ਸਿੰਘ ਬਬਲੀ ਮੱਖਣ ਸਿੰਘ ਪੑਧਾਨ ਕੋਆਪ੍ਰੇਟਿਵ ਸੁਸਾਇਟੀ ਨਿਰਮਲ ਸਿੰਘ ਗੁਰਦੀਪ ਸਿੰਘ ਬਲਕਾਰ ਸਿੰਘ ਰੰਧਾਵਾ ਜਗਮੀਤ ਸਿੰਘ ਤੇਜਾ ਸਿੰਘ ਮੁਹਾਰ ਦਰਸ਼ਨ ਸਿੰਘ ਜਗਦੇਵ ਸ਼ਰਮਾ ਜਗਰੂਪ ਸਿੰਘ ਗੁਰਮੀਤ ਸਿੰਘ ਆਦਿ ਨੇ ਕਿਸਾਨਾ ਅੰਦੋਲਨ ਜਿੱਤਣ ਤੇ ਵਾਪਸੀ ਤੇ ਢੋਲ ਤੇ ਭੰਗੜਾ ਪਾਇਆ ਤੇ ਪਟਾਕੇ ਚਲਾਏ ਗਏ।

Bulandh-Awaaz

Website: