Home BREAKING NEWS ਦਿੱਲੀ ਦੀ ਰੋਹਿਣੀ ਕੋਰਟ ਵਿੱਚ ਹੋਇਆ ਧਮਾਕਾ, ਦੋ ਜ਼ਖਮੀ

ਦਿੱਲੀ ਦੀ ਰੋਹਿਣੀ ਕੋਰਟ ਵਿੱਚ ਹੋਇਆ ਧਮਾਕਾ, ਦੋ ਜ਼ਖਮੀ

0

ਨਵੀ ਦਿੱਲੀ, 9 ਦਸੰਬਰ (ਬੁਲੰਦ ਆਵਾਜ ਬਿਊਰੋ) – ਦਿੱਲੀ ਦੀ ਰੋਹਿਣੀ ਕੋਰਟ ‘ਚ ਅੱਜ ਸਵੇਰੇ ਧਮਾਕੇ ਦੀ ਆਵਾਜ਼ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ‘ਚ ਦੋ ਲੋਕਾਂ ਦੇ ਮਾਮੂਲੀ ਸੱਟਾਂ ਲੱਗਣ ਦੀ ਸੂਚਨਾ ਮਿਲੀ ਹੈ। ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘੱਟ ਤੀਬਰਤਾ ਦਾ ਧਮਾਕਾ ਹੈ। ਧਮਾਕੇ ਕਾਰਨ ਜ਼ਮੀਨ ਵਿੱਚ ਟੋਆ ਪੈ ਗਿਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਰੋਹਿਣੀ ਜ਼ਿਲ੍ਹੇ ਦੇ ਡੀਸੀਪੀ ਅਤੇ ਏਸੀਪੀ ਆਰਤੀ ਸ਼ਰਮਾ ਟੀਮ ਫੋਰਸ ਦੇ ਨਾਲ ਰੋਹਿਣੀ ਕੋਰਟ ਪਹੁੰਚ ਗਏ। ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

Exit mobile version