ਅਗਲੇ ਸਾਲ ਦੇ ਸ਼ੁਰੂ ਵਿੱਚ ਦਿੱਲੀ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ I-PAC ਦੇ ਮੁੱਖੀ ਤੇ ਜਨਤਾ ਦਲ ਯੂਨਾਇਟਡ ਦੇ ਕੌਮੀ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨਾਲ ਹੱਥ ਮਿਲਾਇਆ ਹੈ। ਪ੍ਰਸ਼ਾਂਤ ਕਿਸ਼ੋਰ ਪਾਰਟੀ ਦੀ ਦਿੱਖ ਨੂੰ ਸੁਧਾਰਨ ਲਈ ਅਰਵਿੰਦ ਕੇਜਰੀਵਾਲ ਦੀ ਮਦਦ ਕਰਨਗੇ ।
ਯਾਦ ਰਹੇ ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ , ਕੈਪਟਨ ਅਮਰਿੰਦਰ, ਨਿਤਿਸ਼ ਕੁਮਾਰ ਤੇ ਜਗਮੋਹਨ ਰੇਡੀ ਵਰਗੇ ਸਿਆਸਤਦਾਨਾਂ ਨੂੰ ਰਾਜਸੱਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇੱਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਤੇ ਵੋਟਾਂ ਦੋਰਾਨ ਲੋਕਾਂ ਨਾਲ ਝੂਠੇ ਤੇ ਨਾ ਪੂਰੇ ਕੀਤੇ ਜਾਣ ਵਾਲੇ ਵਾਅਦੇ ਕਰਨ ਦੀਆਂ ਸਲਾਹਾਂ ਦੇਣ ਦਾ ਵੀ ਦੋਸ਼ ਲੱਗਦਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਾਪਸੀ ਲਈ ਉਹ ਵਾਅਦੇ ਕਰ ਦਿੱਤੇ ਸਨ ਜੋ ਪੂਰੇ ਕਰਨੇ ਮੁਸ਼ਕਲ ਹੀ ਨਹੀਂ ਨਾਮੁਮਕਿਨ ਵੀ ਸਨ।