Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਦਿੱਲੀ ਦਾ ਘਿਰਾਓ ਕਰਨ ਲਈ ਕਿਸਾਨ ਮਜ਼ਦੂਰ ਜਥੇਬੰਦੀ ਦਾ ਪਹਿਲਾ ਜਥਾ 26 ਨਵੰਬਰ ਨੂੰ ਹੋਵੇਗਾ ਅੰਮ੍ਰਿਤਸਰ ਤੋ ਰਵਾਨਾ

ਕੇਂਦਰ ਸਰਕਾਰ ਬਲੈਕਮੇਲ ਕਰਕੇ ਯਾਤਰੂ ਗੱਡੀਆਂ ਨਹੀ ਚਲਾ ਸਕਦੀ ,ਕੇਂਦਰ  ਸਰਕਾਰ ਤੇ ਕਿਸਾਨਾਂ ਦੀ ਸਾਂਝੀ ਕਮੇਟੀ ਨਾਂਮਮਨਜੂਰ –  ਕਿਸਾਨ  ਸੰਘਰਸ਼  ਕਮੇਟੀ 

ਅੰਮ੍ਰਿਤਸਰ ,(ਰਛਪਾਲ ਸਿੰਘ )- ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵੱਲੋ ਕੌਮੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ 26 ਨਵੰਬਰ ਨੂੰ ਪਹਿਲਾ ਜਥਾ ਟਰੈਕਟਰ ਟਰਾਲੀਆਂ ਰਾਂਹੀ ਕੀਤਾ ਜਾਵੇਗਾ ਰਵਾਨਾ। ਕੇਂਦਰ ਵੱਲੋ ਧਰਨੇ ਦੀ ਇਜ਼ਾਜ਼ਤ ਨਾਂ ਦੇਣਾ ਜਮਹੂਰੀਅਤ ਦਾ ਗਲਾ ਘੁਟੱਣਾ ਹੈ ਤੇ ਕਰੋਨਾ ਦੀ ਆੜ ਵਿੱਚ ਫੈਸਲਾ ਕਰਨਾ ਉੰਨਾਂ ਦੀ ਬਦਨੀਤੀ ਹੈ। ਪਹਿਲੇ ਜਥੇ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਜਿਲੇ ਸ਼ਾਮਲ ਹੋਣਗੇ। ਇਹ ਫੈਸਲਾ 17 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ ਤੇ 19 ਨਵੰਬਰ ਤੋ ਇਸਦੀ ਤਿਆਰੀ ਜੰਗੀ ਪੱਧਰ ਉੱਤੇ ਕੀਤੀ ਜਾਵੇਗੀ।

ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਦੇ 56 ਵੇ  ਦਿਨ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ , ਅਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਬਲੈਕਮੇਲ ਕਰਕੇ ਜਾਂ ਕੋਈ ਲੂਲੇ ਲੰਗੜੇ ਸਮਝੌਤੇ ਤਹਿਤ ਯਾਤਰੂ ਗਡੀਆਂ ਨਹੀ ਚਲਾ ਸਕਦੀ ,ਸਗੋ ਪਹਿਲਾਂ ਪੰਜਾਬ ਦੀ ਆਰਥਿਕ ਨਾਕੇਬੰਦੀ ਖਤਮ ਕਰਕੇ ਮਾਲ ਗੱਡੀਆਂ ਚਲਾਵੇ। ਕਿਸਾਨ ਜਥੇਬੰਦੀ ਮੋਦੀ ਸਰਕਾਰ ਨਾਲ ਸਾਂਝੀ ਕਮੇਟੀ ਨਹੀ ਬਣਾਵੇਗੀ ਤੇ ਨਾਂ ਹੀ ਇਸਦਾ ਹਿੱਸਾ ਹੋਵੇਗੀ। ਉਨਾ ਕਿਹਾ ਜੇ ਕੇਂਦਰ ਆਪਣੇ ਪੱਧਰ ਤੇ ਕੋਈ ਸਰਕਾਰੀ ਕਮੇਟੀ ਬਣਾਉਂਦੀ ਹੈ,ਜੋ ਦੇਸ਼ ਦੀਆਂ ਸਾਰੀਆਂ ਜਥੇਬੰਦੀ ਦਾ ਪੱਖ ਜਾਨਣ ਲਈ ਤਾਂ ਅਸੀ ਆਪਣਾ ਪੱਖ ਰਖਾਂਗੇ। ਕਿਸਾਨਾਂ ਮਜ਼ਦੂਰਾਂ ਦੇ ਅਦੋਲਨ ਦੇ ਬਹਾਨੇ ਹੀ ਦਿੱਲੀ ਵਿੱਚ ਕਰੋਨਾ ਜਿਆਦਾ ਫੈਲ ਰਿਹਾ ਹੈ। ਇਸ ਮੌਕੇ ਸਤਨਾਮ ਸਿੰਘ ਮਾਣੋਚਾਹਲ ,ਰੇਸ਼ਮ ਸਿੰਘ ਘੁਰਕਵਿੰਡ,ਚਰਨ ਸਿੰਘ ਬੈਂਕਾ, ਲਖਵਿੰਦਰ ਸਿੰਘ ਪਲਾਸੌਰ ,ਸਤਨਾਮ ਸਿੰਘ ਖਾਰੇ, ਅਮਰੀਕ ਸਿੰਘ ਜੰਡੋਕੇ, ਸਰਵਣ ਸਿੰਘ ਵਲੀਪੁਰ ,ਨਰੰਜਣ ਸਿੰਘ ਬਰਗਾੜੀ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ ।

bulandhadmin

Read Previous

ਦੁਨੀਆਂ ਦੇ ਸਭ ਤੋਂ ਵੱਡੇ ਆਰਥਿਕ ਸਮਝੌਤੇ ਚੋਂ ਭਾਰਤ ਬਾਹਰ

Read Next

ਚੀਨ ਵਲੋਂ ਭਾਰਤੀ ਫੌਜੀਆਂ ‘ਤੇ ‘ਮਾਈਕਰੋਵੇਵ ਹਥਿਆਰ’ ਵਰਤ ਕੇ ਦੋ ਅਹਿਮ ਮੋਰਚੇ ਖਾਲੀ ਕਰਾਉਣ ਦਾ ਦਾਅਵਾ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!