18 C
Amritsar
Wednesday, March 22, 2023

ਦਿੱਲੀ ‘ਚ ਸਿੱਖ ਨਾਲ ਕੁੱਟਮਾਰ ਮਗਰੋਂ ਐਕਸ਼ਨ, ਦੋ ਥਾਣੇਦਾਰ ਸਸਪੈਂਡ

Must read

ਦਿੱਲੀ ਦੇ ਮੁਖਰਜੀ ਨਗਰ ‘ਚ ਐਤਵਾਰ ਸ਼ਾਮ ਨੂੰ ਜੰਮ ਕੇ ਹੰਗਾਮਾ ਹੋਇਆ। ਇਲਾਕੇ ਵਿੱਚ ਇੱਕ ਪੁਲਿਸ ਵਾਹਨ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਪੁਲਿਸ ਕਰਮੀਆਂ ਨੇ ਦੋ ਲੋਕਾਂ ਨਾਲ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਤਿੰਨਾਂ ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Three Delhi Cops Suspended For Beating up Auto Driver
 
ਨਵੀਂ ਦਿੱਲੀਦਿੱਲੀ ਦੇ ਮੁਖਰਜੀ ਨਗਰ ‘ਚ ਐਤਵਾਰ ਸ਼ਾਮ ਨੂੰ ਜੰਮ ਕੇ ਹੰਗਾਮਾ ਹੋਇਆ। ਇਲਾਕੇ ਵਿੱਚ ਇੱਕ ਪੁਲਿਸ ਵਾਹਨ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਪੁਲਿਸ ਕਰਮੀਆਂ ਨੇ ਦੋ ਲੋਕਾਂ ਨਾਲ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਤਿੰਨਾਂ ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਵਿਜਯੰਤਾ ਆਰਿਆ ਨੇ ਸਹਾਇਕ ਸਬਇੰਸਪੈਕਟਰ ਸੰਜੇ ਮਲਿਕ ਤੇ ਕਾਂਸਟੇਬਲ ਦੇਵੇਂਦਰ ਤੇ ਪੁਸ਼ਪੇਂਦਰ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਪੁਲਿਸ ਵਾਲ਼ਿਆ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਇੱਕ ਸਿੱਖ ਡਰਾਈਵਰ ਤੇ ਉਸ ਦੇ ਬੇਟੇ ਨੂੰ ਆਟੋ ਵਿੱਚੋਂ ਖਿੱਚ ਲ਼ਿਆ ਤੇ ਬਿਨਾ ਕਾਰਨ ਦੱਸੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਆਟੋ ਚਲਾਕ ਨੇ ਇੱਕ ਪੁਲਿਸ ਅਧਿਕਾਰੀ ‘ਤੇ ਤਲਵਾਰ ਨਾਲ ਹਮਲਾ ਕੀਤਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਟੈਂਪੂ ਚਾਲਕ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਟੱਕਰ ਤੋਂ ਬਾਅਦ ਦੋਵਾਂ ‘ਚ ਬਹਿਸ ਵੀ ਹੋਈ। ਇਸ ਦੌਰਾਨ ਚਾਲਕ ਹਿੰਸਕ ਹੋ ਗਿਆ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪੁਲਿਸ ਅਧਿਕਾਰੀ ‘ਤੇ ਹਮਲਾ ਕਰ ਦਿੱਤਾ।
- Advertisement -spot_img

More articles

- Advertisement -spot_img

Latest article