30.9 C
Amritsar
Sunday, May 28, 2023

ਦਿੱਲੀ ਕਮੇਟੀ ਨੇ 18 ਪ੍ਰਾਣੀਆਂ ਨੂੰ ਅੰਮ੍ਰਿਤ ਪਾਣ ਕਰਵਾਕੇ ਅੰਮ੍ਰਿਤ ਛਕਾਉਣ ਦੀ ਲਹਿਰ ਆਰੰਭ ਕੀਤੀ ਗਈ : ਮਨਜੀਤ ਸਿੰਘ ਭੋਮਾ

Must read

ਅੰਮ੍ਰਿਤਸਰ, 26 ਮਾਰਚ (ਬੁਲੰਦ ਅਵਾਜ਼ ਬਿਊਰੋ) – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਨੇ 500 ਦੇ ਕਰੀਬ ਜੋ ਸਿੱਖ ਪ੍ਰਵਾਰ ਕ੍ਰਿਸਅਚਿਨ ਬਣ ਗਏ ਸਨ ਦੀ ਪਿਛਲੇ ਸਮੇਂ ਉਹਨਾਂ ਦੀ ਮੁੜ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਈ ਸੀ । ਅੱਜ ਅਗਲੇ ਪੜਾਅ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ 18 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਅੰਮ੍ਰਿਤ ਪਾਣ ਕਰਵਾਉਣ ਦੀ ਲਹਿਰ ਆਰੰਭ ਕਰ ਦਿੱਤੀ ਗਈ ਹੈ । ਅੱਜ ਇਸ ਸੰਬੰਧੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ ਭੁਪਿੰਦਰ ਸਿੰਘ ਭੁੱਲਰ ਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤਿੰਨ ਅਗਸਤ 2022 ਨੂੰ ਪੰਜਾਬ ਵਿੱਚ ਕ੍ਰਿਸਚਿਨ ਭਾਈਚਿਰੇ ਦੀਆਂ ਸਰਗਰਮੀਆਂ ਨੂੰ ਠੱਲ ਪਾਉਣ, ਪਤਿਤਪੁਣੇ ਤੇ ਨਸ਼ਿਆਂ ਨੂੰ ਦੇ ਹੜ੍ਹ ਨੂੰ ਰੋਕਣ ਲਈ ਧਰਮ‌ ਪ੍ਰਚਾਰ ਕਮੇਟੀ ਪੰਜਾਬ ਦਾ ਮੁੱਖ ਦਫਤਰ ਅਮ੍ਰਿੰਤਸਰ ਵਿਖੇ ਖੋਲ੍ਹਕੇ ਮਨਜੀਤ ਸਿੰਘ ਭੋਮਾ ਨੂੰ ਚੇਅਰਮੈਨ ਥਾਪਿਆ ਗਿਆ ਸੀ।

ਉਹਨਾਂ ਦੀ ਅਗਵਾਈ ਹੇਠ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਨੇ ਅਮਲੀ ਤੌਰ ਤੇ ਸਿੱਖ ਕੌਮ ਨੂੰ ਥੌੜ੍ਹੇ ਸਮੇਂ ਵਿੱਚ ਆਸ ਨਾਲੋਂ ਕਿਤੇ ਵੱਧ ਨਤੀਜੇ ਦਿੱਤੇ ਹਨ । ਅੱਜ ਅੰਮ੍ਰਿਤ ਛਕਾਉਣ ਦੀ ਲਹਿਰ ਨੂੰ ਪੂਰੇ ਪੰਜਾਬ ਵਿੱਚ ਫੈਲਾਇਆ ਜਾਵੇਗਾ । ਇਸ ਮੌਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜਿਹਨਾਂ ਪ੍ਰਾਣੀਆਂ ਨੇ ਅੰਮ੍ਰਿਤ ਪਾਣ ਕਰਕੇ ਗੁਰੂ ਦੇ ਲੜ੍ਹ ਲੱਗੇ ਹਨ ਉਹਨਾਂ ਨੂੰ ਸਿਰੋਪਾ ਸਾਹਿਬ ਨਾਲ ਸਨਮਾਨਿਤ ਵੀ ਕੀਤਾ ਗਿਆ । ਅੱਜ ਇਸ ਮੌਕੇ ਪਲਵਿੰਦਰ ਸਿੰਘ ਪੰਨੂੰ , ਹੈਡਮਾਸਟਰ ਪਲਵਿੰਦਰ ਸਿੰਘ , ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ , ਸਿੱਖ ਪ੍ਰਚਾਰਕ ਭਾਈ ਅੰਗਰੇਜ਼ ਸਿੰਘ ਭਾਈ ਰਣਜੀਤ ਸਿੰਘ , ਕੁਲਬੀਰ ਸਿੰਘ , ਅਜਾਦ ਸਿੰਘ , ਸਿੰਗਾਰਾ ਸਿੰਘ , ਸਤਨਾਮ ਸਿੰਘ , ਜਗਦੀਪ ਸਿੰਘ ਆਦਿ ਹਾਜਰ ਸਨ ।

- Advertisement -spot_img

More articles

- Advertisement -spot_img

Latest article