ਦੇਸ਼ਦਿੱਲੀ ਅੱਗ , ਹਾਦਸਾ ਨਹੀਂ “ਕਤਲ” ਕੁਲਵਿੰਦਰ ਰੋੜੀ by Bulandh-Awaaz Dec 8, 2019 0 Comment ਦਿੱਲੀ ਦੇ ਰਾਣੀ ਝਾਂਸੀ ਰੋਡ ‘ਤੇ ਸਥਿਤ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ 43 ਮਜਦੂਰਾਂ ਦੀ ਜਾਨ ਚਲੀ ਗਈ। ਜਦੋਂ ਅੱਗ ਲੱਗੀ ਉਦੋਂ ਚੌਥੀ ਮੰਜਲ ‘ਤੇ ਮਜਦੂਰ ਸੁੱਤੇ ਪਏ ਸਨ। ਫਾਇਰ ਬ੍ਰਿਗੇਡ ਦਆਂ ਗੱਡੀਆਂ ਨੇ ਪਹੁੰਚਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਪਾਉਣ ‘ਤੇ ਕਾਫੀ ਸਮਾਂ ਲੱਗ ਗਿਆ। ਜ਼ਿਆਦਾਤਰ ਮਜਦੂਰਾਂ ਦੀ ਮੌਤ ਧੂੰਏ ਨਾਲ ਦਮ ਘੁਟਣ ਕਰਕੇ ਹੋਈ। ਯਾਦ ਕਰੋ 2018 ਵਿੱਚ ਬਵਾਨਾ ਵਿਖੇ ਫੈਕਟਰੀ ਵਿੱਚ ਅੱਗ ਲੱਗ ਗਈ ਸੀ ਤੇ ਕਈ ਮਜਦੂਰਾਂ ਦੀ ਮੌਤ ਹੋ ਗਈ ਸੀ। ਸ਼ੁਰੁਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਫੈਕਟਰੀ ਵਿੱਚ ਅੱਗ ਬੁਝਾਉਣ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਨਾ ਹੀ ਫੈਕਟਰੀ ਦੇ ਕਮਰੇ ਹਵਾਦਾਰ ਸਨ। ਫੈਕਟਰੀ ਇੱਕ ਰਿਹਾਇਸ਼ੀ ਇਲਾਕੇ ਵਿੱਚ ਹੈ ਤੇ ਫੈਕਟਰੀ ਦੇ ਅਸੇਪਾਸੇ ਦੀਆਂ ਗਲੀਆਂ ਵੀ ਬਹੁਤ ਭੀੜੀਆਂ ਸਨ ਜਿਸ ਕਾਰਨ ਅੱਗ ਛੇਤੀ ਬੁਝ ਨਹੀਂ ਸਕੀ। ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਸ਼ਾਇਦ ਇਸਦੀ ਜਾਂਚ ਹੋਵੇਗੀ। ਦੋ ਚਾਰ ਦਿਨ ਇਹਤੇ ਸਵਾਲ ਉੱਠਣਗੇ ਫੇਰ ਸਰਕਾਰਾਂ ਤੇ ਮੀਡੀਆਂ ਕਿਤੇ ਨਜਰ ਨਹੀਂ ਆਵੇਗਾ। ਫੇਰ ਸਭ ਕੁੱਝ ਇੰਝ ਹੀ ਸ਼ੁਰੂ ਹੋ ਜਾਵੇਗਾ। ਸ਼ਾਇਦ ਇਸ ਲਈ ਕਿ ਉਹ ਮਜਦੂਰ ਸਨ ਸਰਕਾਰ ਨੂੰ ਕੀ?? ਕਿਰਤ ਸੁਰੱਖਿਆ ਕਾਨੂੰਨ ਕਿੱਧਰ ਗਏ?? ਇਹ ਕੋਈ ਪਹਿਲਾ ਹਾਦਸਾ ਨਹੀਂ ਤੇ ਨਾ ਹੀ ਆਖਰੀ ਹਾਦਸਾ ਹੈ। ਦੇਸ਼ ਵਿੱਚ ਕਿੰਨੇ ਹੀ ਕਾਮੇ ਸੁਰੱਖਿਆ ਦੀ ਘਾਟ ਹੋਣ ਕਰਕੇ ਦਮ ਤੋੜ ਦਿੰਦੇ ਹਨ। ਭੋਪਾਲ ਗੈਸ ਤ੍ਰਾਸਦੀ ਕਾਂਡ ਕਿਸੇ ਨੂੰ ਭੁੱਲ ਨਹੀਂ ਸਕਦਾ ਪਰ ਸਰਕਾਰ ਨੇ ਰਾਤੋ ਰਾਤ ਉਹਦੇ ਮਾਲਕ ਨੂੰ ਵਿਦੇਸ਼ ਭਜਾਤਾ ਸੀ। ਇਹਨਾਂ ਮਜਦੂਰਾਂ ਲਈ ਸਰਕਾਰ ਨੇ ਮੁਆਵਜੇ ਦਾ ਐਲਾਨ ਕੀਤਾ ਹੈ ਸ਼ਾਇਦ ਸਰਕਾਰ ਵੀ ਜਾਣਦੀ ਹੈ ਕਿ ਬੱਸ ਮੁਆਵਜੇ ਦਾ ਐਲਾਨ ਕਰੋ ਤੇ ਕੰਮ ਖਤਮ! ਕੀ ਲੋੜ ਹੈ ਕਿਰਤ ਕਨੂੰਨ ਸਖਤੀ ਨਾਲ ਲਾਗੂ ਕਰਨ ਦੀ ਐਂਵੇ ਸਰਮਾਏਦਾਰ ਗੁੱਸੇ ਹੋਣਗੇ। ਦੇਸ਼ ਵਿੱਚ ਮਜਦੂਰਾਂ ਦੀ ਇਹੋ ਹੋਣੀ ਹੈ। ਸਰਮਾਏ ਤੇ ਸੱਤਾ ਦੇ ਗੱਠਜੋੜ ਮੂਹਰੇ ਮਜਦੂਰ ਦਮ ਤੋੜ ਰਹੇ ਹਨ। ਪਰ ਸਵਾਲ ਉੱਠਣਗੇ ਕਿ ਆਖਰ ਇਹ ਕਿੰਨਾ ਚਿਰ ਚੱਲੇਗਾ ਤੇ ਇਸ ਤਰਾਂ ਦੀ ਮੌਤ ਦਾ ਇਲਾਜ ਕੀ ਹੈ? ਇਲਾਜ ਤਾਂ ਹੈ ਮਜਦੂਰਾਂ ਦਾ ਸਰਮਾਏ ਤੇ ਸੱਤਾ ਦੇ ਇਸ ਲੁਟੇਰੇ ਗੱਠਜੋੜ ਖਿਲਾਫ ਏਕਤਾ ਤੇ ਜਥੇਬੰਦ ਸੰਘਰਸ਼। ਮਜਬੂਤ ਏਕਤਾ ਤੇ ਜਥੇਬੰਦ ਸੰਘਰਸ਼ ਦੇ ਸਿਰ ‘ਤੇ ਆਖਰ ਇਸ ਮਨੁੱਖਦੋਖੀ ਢਾਂਚੇ ਨੂੰ ਪਲਟਣਾ!