More

  ਦਵਾਈਆਂ ਲੈਣ ਗਏ ਜਿਮ ਟ੍ਰੇਨਰ ਦੀ ਬਦਮਾਸ਼ਾਂ ਨੇ ਕੁੱਟ-ਕੁੱਟ ਕੇ ਕੀਤੀ ਹੱਤਿਆ

  ਮੇਵਾਤ, 8 ਜੂਨ (ਬੁਲੰਦ ਆਵਾਜ ਬਿਊਰੋ) – ਹਰਿਆਣਾ ਦੇ ਇੱਕ ਜਿਮ ਟ੍ਰੇਨਰ ਦੀ ਕੁਝ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਕਥਿਤ ਤੌਰ ‘ਤੇ ਕੁੱਟਮਾਰ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਐਤਵਾਰ ਨੂੰ ਹਰਿਆਣਾ ਦੇ ਮੇਵਾਤ ਦੇ ਨੂਹ ਖੇਤਰ ਦੇ ਅੱਟਾ ਪਿੰਡ ਵਿੱਚ ਪਲਾਈਵੁੱਡ ਫੈਕਟਰੀ ਨੇੜੇ ਹੋਈ ਹੈ।

  ਮ੍ਰਿਤਕ ਦੀ ਪਛਾਣ ਆਸਿਫ ਖਾਨ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 30 ਸਾਲਾ ਖਾਨ ਤੇ ਉਸਦੇ ਦੋ ਚਚੇਰੇ ਭਰਾਵਾਂ ਘੱਟੋ-ਘੱਟ 15 ਲੋਕਾਂ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਖਾਨ ਦੇ ਭਰਾ ਭੱਜਣ ਵਿੱਚ ਸਫ਼ਲ ਹੋ ਗਏ ਪਰ ਖਾਨ ਹਮਲਾਵਰਾਂ ਦੇ ਹੱਥੇ ਚੜ੍ਹ ਗਿਆ। ਇਸ ਮਗਰੋਂ ਖਾਨ ਨੂੰ ਸੋਹਣਾ ਦੇ ਬਾਹਰੀ ਇਲਾਕੇ ਵਿੱਚ ਲੈ ਜਾ ਕੇ ਬਦਮਾਸ਼ਾਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ।

  ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਖਾਨ ਦਵਾਈਆਂ ਲੈਣ ਗਿਆ ਸੀ ਜਦੋਂ ਬਦਮਾਸ਼ਾਂ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ। ਇਸ ਮਗਰੋਂ ਹਰਿਆਣਾ ਪੁਲਿਸ ਨੇ ਮੁਲਜ਼ਮਾਂ ਖਿਲਾਫ 302 ਦਾ ਪਰਚਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਇਸ ਵਿੱਚ ਕਿਸੇ ਧਾਰਮਿਕ ਪੱਖ ਦੇ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਨਾਂ ਧਿਰਾਂ ਵਿਚਾਲੇ ਪਹਿਲਾਂ ਦੀ ਆਪਸੀ ਰੰਜਿਸ਼ ਸੀ।

  ਉਧਰ ਨੂੰਹ ਦੇ ਐਸਐਸਪੀ ਨਾਰੇਂਦਰ ਸਿੰਘ ਨੇ ਕਿਹਾ ਕਿ ਦੋਨੋਂ ਧਿਰਾਂ ਪਹਿਲਾਂ ਵੀ ਆਪਸ ਵਿੱਚ ਝਪੜ ਚੁੱਕੀਆਂ ਹਨ ਅਤੇ ਕੁੱਝ ਸੀਨੀਅਰ ਮੈਂਬਰਾਂ ਦੀ ਮਦਦ ਨਾਲ ਰਾਜੀਨਾਵਾਂ ਵੀ ਕਰ ਚੁੱਕੀਆਂ ਹਨ।ਉਨ੍ਹਾਂ ਮਾਮਲੇ ਦੀ ਜਾਂਚ ਲਈ ਇੱਕ SIT ਦਾ ਗਠਨ ਕਰ ਦਿੱਤਾ ਹੈ।

  ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਇਸ ਕੇਸ ਨਾਲ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਮਿਲੀ ਹੈ ਕਿ ਖਾਨ ਨੂੰ ਸਪੁਰਦ-ਏ-ਖਾਕ ਕਰਨ ਵੇਲੇ ਵੀ ਕੁੱਝ ਲੋਕਾਂ ਨੇ ਪੁਲਿਸ ਤੇ ਪੱਥਰਬਾਜ਼ੀ ਕੀਤੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img