Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

    Breaking News :

ਕੌਹਰੀਆਂ (ਸੰਗਰੂਰ) ਵਾਸੀ ਹਸਪਤਾਲ ਦੇ ਸਕਿਉਰਿਟੀ ਗਾਰਡ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਕੈਪਟਨ ਨੇ ਕੇਂਦਰ ਸਰਕਾਰ ਤੋਂ ਪ੍ਰਵਾਸੀ ਮਜਦੂਰਾਂ ਨੂੰ 2 ਮਹੀਨੇ ਖਵਾਉਣ ਲਈ ਕਣਕ ਅਤੇ ਦਾਲਾਂ ਮੰਗੀਆਂ

ਪੰਜਾਬ ਪੁਲਿਸ ਵੱਲੋਂ ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਪਠਾਨਕੋਟ ਤੋਂ ਗ੍ਰਿਫ਼ਤਾਰ

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

July 13, 2020

ਦਲ ਖ਼ਾਲਸਾ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ : ਉਹ ਸੱਚਾ ਸਿੱਖ ਹੀ ਨਹੀਂ, ਜੋ ਨਹੀਂ ਚਾਹੁੰਦਾ ਖ਼ਾਲਿਸਤਾਨ

ਦਲ ਖ਼ਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਕਿ “ਕੋਈ ਵੀ ਸਿੱਖ ਨਹੀਂ ਚਾਹੁੰਦਾ ਖ਼ਾਲਿਸਤਾਨ” ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਸੱਚਾ ਸਿੱਖ ਹੀ ਨਹੀਂ, ਜੋ ਨਹੀਂ ਚਾਹੁੰਦਾ ਖ਼ਾਲਿਸਤਾਨ। ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਅਧਿਕਾਰ-ਖੇਤਰ ਹੀ ਨਹੀਂ ਹੈ ਕਿ ਉਹ ਪੂਰੀ ਕੌਮ ਵੱਲੋਂ ਖ਼ਾਲਿਸਤਾਨ ਦੇ ਇਤਿਹਾਸਕ ਸੰਕਲਪ ਨੂੰ ਰੱਦ ਕਰਨ। ਜਥੇਬੰਦੀ ਦਾ ਮੰਨਣਾ ਹੈ ਕਿ ਇਹ ਅਧਿਕਾਰ ਕੇਵਲ ਅਕਾਲ ਤਖ਼ਤ ਸਾਹਿਬ ਕੋਲ ਹੀ ਹੈ ਜੋ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਅਤੇ ਜਿਸ ਦਾ ਜਥੇਦਾਰ ਹੀ ਕੌਮ ਦੇ ਬੁਲਾਰੇ ਵਜੋਂ ਸਿੱਖਾਂ ਦੀ ਸਾਂਝੀ ਭਾਵਨਾਵਾਂ ਦੀ ਤਰਜ਼ਮਾਨੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ੬ ਜੂਨ ਨੂੰ ਕਿਹਾ ਸੀ ਕਿ “ਹਰ ਸਿੱਖ ਚਾਹੁੰਦਾ ਹੈ ਖ਼ਾਲਿਸਤਾਨ ਅਤੇ ਜੇਕਰ ਭਾਰਤ ਸਰਕਾਰ ਉਹਨਾਂ ਨੂੰ ਦੇਵੇਗੀ ਤਾਂ ਉਹ ਇਸ ਵਾਰ ਜ਼ਰੂਰ ਲੈਣਗੇ।”

ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਦੇ ਜਵਾਬ ਵਿੱਚ ਬੀਤੇ ਕਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਸਿੱਖ ਨਹੀਂ ਚਾਹੁੰਦਾ ਖ਼ਾਲਿਸਤਾਨ ਜਦ ਕਿ ਦਲ ਖ਼ਾਲਸਾ ਜਥੇਬੰਦੀ ਦਾ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਿੱਖ ਅਜ਼ਾਦੀ ਸੰਘਰਸ਼ ਉੱਤੇ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀਂ ਲੈਂਦਿਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੇਵਲ ਆਪਣੀ ਗੱਲ ਕਰ ਸਕਦੇ ਹਨ, ਉਹ ਕੌਮ ਵੱਲੋਂ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ। ਉਹਨਾਂ ਕਿਹਾ ਕਿ ਸਿੱਖਾਂ ਅੰਦਰ ਆਪਣੀ ਕਿਸਮਤ ਦੇ ਮਾਲਕ ਬਣਨ ਦੀ ਇੱਛਾ ਪ੍ਰਬਲ ਅਤੇ ਜਿਉਂਦੀ ਹੈ। ਇਤਿਹਾਸਕ, ਰਾਜਨੀਤਿਕ ਅਤੇ ਧਾਰਮਿਕ ਤੌਰ ‘ਤੇ ਸਿੱਖ ਆਪਣਾ ਕੌਮੀ ਸੁਤੰਤਰ ਘਰ ਲੈਣ ਲਈ ਪੂਰੀ ਤਰ੍ਹਾਂ ਹੱਕਬਜਾਨਬ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਵਰਗੇ ਭਾਰਤੀ ਮੁੱਖਧਾਰਾ’ਚ ਸੱਤਾ ਦਾ ਸੁੱਖ ਮਾਣਦੇ ਰਾਜਨੀਤਿਕ ਲੋਕਾਂ ਨੂੰ ਸਵਾਲ ਕਰਦੇ ਪੁੱਛਿਆ ਕਿ ‘ਕੀ ਸਿੱਖ ਸਵੇਰੇ-ਸ਼ਾਮ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਕੇਵਲ ਪੜ੍ਹਨ ਲਈ ਪੜ੍ਹਦੇ ਹਨ’ ?

ਦਲ ਖ਼ਾਲਸਾ ਦੇ ਆਗੂ ਨੇ ਭਾਰਤੀ ਲੀਡਰਸ਼ਿਪ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਮੁਨਕਰ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਨ ਹੁੰਦਿਆਂ ਕਿਹਾ ਕਿ ਜਿਸ ਦਿਨ ਭਾਰਤ ਸਰਕਾਰ ਯੂ.ਐੱਨ.ਓ. ਦੀ ਅਗਵਾਈ ਹੇਠ ਪੰਜਾਬ ਅੰਦਰ ਰੈਫਰੇਂਡਮ ਕਰਵਾਏਗੀ ਉਸ ਦਿਨ ਤੁਹਾਡਾ ਭਰਮ-ਭੁਲੇਖਾ ਦੂਰ ਹੋ ਜਾਏਗਾ ਕਿ ‘ਕਿੰਨੇ ਸਿੱਖ ਖ਼ਾਲਿਸਤਾਨ ਚਾਹੁੰਦੇ ਹਨ’।

ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼

0 Reviews

Write a Review

Advertisements

Bulandh Awaaz

Read Previous

ਕਿਵੇਂ ਹੈ ਪੰਜਾਬ ਦੇ ਪਾਣੀਆਂ ਦੀ ਲੁੱਟ ਗੈਰ-ਸੰਵਿਧਾਨਕ?

Read Next

ਬਾਬਾ ਰਾਮਦੇਵ ਨੇ ਕਿਹਾ ਕਿ ਕੋਰੋਨਾ ਦੀ ਦਵਾਈ ਦੇ ਆਉਣ ਨਾਲ ਵਿਰੋਧੀਆਂ ਨੂੰ ਮਿਰਚਾਂ ਲੱਗੀਆ ਹਨ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: