More

    ਦਲਿਤ ਔਰਤ ਵੱਲੋਂ ਧੱਕੇਸ਼ਾਹੀ ਦਾ ਇਨਸਾਫ ਲੈਣ ਲਈ ਐਸ ਸੀ ਕਮਿਸ਼ਨ ਮੈਂਬਰ ਸ ਤਰਸੇਮ ਸਿੰਘ ਸਿਆਲਕਾ ਕੋਲੋਂ ਇਨਸਾਫ਼ ਦੀ ਲਾਈ ਗੁਹਾਰ

    ਅੰਮ੍ਰਿਤਸਰ, 5 ਜੂਨ (ਵਿਨੋਦ ਸ਼ਰਮਾ)  – ਇਬਨ ਪਿੰਡ ਦੀ ਰਹਿਣ ਵਾਲੀ ਇੱਕ ਦਲਿਤ ਔਰਤ ਦੇ ਵੱਲੋਂ ਅੱਜ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਵਿੱਚ ਐਸੀ ਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਦੇ ਗ੍ਰਹਿ ਵਿਖੇ ਪਹੁੰਚ ਕੇ ਪਿੰਡ ਵਿਚ ਉਸ ਨਾਲ ਹੋਈ ਧੱਕੇਸ਼ਾਹੀ ਦਾ ਇਨਸਾਫ਼ ਲੈਣ ਲਈ ਗੁਹਾਰ ਲਗਾਈ ਗਈ ਅਤੇ ਏਕ ਵੀਡਿਓ ਵੀ ਪੇਸ਼ ਕੀਤੀ ਗਈ ਔਰਤ ਨੂੰ ਦੱਸਿਆ ਗਿਆ ਕਿ ਪਿੰਡ ਦੇ ਹੀ ਇਕ ਵਿਅਕਤੀ ਬਲਦੇਵ ਸਿੰਘ ਅਤੇ ਉਸ ਦੇ ਬੇਟੇ ਅਤੇ ਫੈਕਟਰੀ ਵਿਚ ਕੰਮ ਕਰਦੇ ਵਿਅਕਤੀ ਵੱਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਉਸ ਦੇ ਕਪੜੇ ਪਾਏ ਗਏ ਉਸ ਉਪਰੰਤ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਉਲਟਾ ਪੁਲਿਸ ਉਸ ਉੱਪਰ ਰਾਜ਼ੀਨਾਮੇ ਦਾ ਦਬਾਅ ਪਾ ਰਹੀ ਹੈ
    ਉਧਰ ਜਦੋਂ ਇਸਦੇ ਬਾਰੇ ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਸ ਔਰਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਦਾ ਓਹਨਾ ਦੇ ਡਰਾਇਵਰ ਦੀ ਘਰਵਾਲੀ ਨਾਲ ਝਗੜਾ ਹੋਇਆ ਸੀ ਜਿਸ ਕਰਕੇ ਇਸ ਔਰਤ ਅਤੇ ਡਰਾਇਵਰ ਦੀ ਘਰਵਾਲੀ ਦੇ ਕਪੜੇ ਪਾਟ ਗਏ ਸਨ, ਜਦੋਂ ਚੌਂਕੀ ਇੰਚਾਰਜ ਹਰਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਕ ਵਾਇਰਲ ਵੀਡੀਓ ਵਿਚ ਔਰਤ ਦੇ ਕਪੜੇ ਪਾਟੇ ਨਜ਼ਰ ਆ ਰਹੇ ਹਨ ਪਰ ਇਸ ਵੀਡੀਓ ਵਿੱਚ ਇਹ ਪਤਾ ਨਹੀਂ ਲੱਗ ਰਿਹਾ ਕਿ ਉਸ ਦੇ ਕੱਪੜੇ ਕਿਸ ਨੇ ਪਾੜੇ ਹਨ ਉਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਪਾਰਟੀਆਂ ਨੂੰ ਚੌਂਕੀ ਬੁਲਾਇਆ ਹੈ ਅਤੇ ਪੂਰਾ ਇਨਸਾਫ ਕੀਤਾ ਜਾਵੇਗਾ!

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img