-1.2 C
Munich
Tuesday, February 7, 2023

ਦਲਜੀਤ ਸਿੰਘ ਸਬ ਇੰਸਪੈਕਟਰ ਨੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਦਾ ਸੰਭਾਲਿਆ ਅਹੁਦਾ 

Must read

ਅੰਮ੍ਰਿਤਸਰ 25 ਜਨਵਰੀ (ਹਰਪਾਲ ਸਿੰਘ) – ਪਿਛਲੇ ਲੰਘੇ ਮਹਾਮਾਰੀ ਦੇ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਮਾਜ ਭਲਾਈ ਦੇ ਲਈ ਅੱਗੇ ਆਕੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਨਾਂ ਵਿਚੋਂ ਇੱਕ ਨਾਮ ਦਲਜੀਤ ਸਿੰਘ ਸਬ ਇੰਸਪੈਕਟਰ ਜੋ ਕਿ ਗਲਿਆਰਾ ਪੁਲਸ ਚੌਂਕੀ ਵਿਚ ਡਿਊਟੀ ਕਰ ਰਹੇ ਹਨ ਜਿਨਾਂ ਨੂੰ ਮਾਨਯੋਗ ਡੀ ਜੀ ਪੀ ਸਾਹਿਬ ਵਲੋਂ ਸਮਾਜ ਭਲਾਈ ਦੇ ਕੰਮਾਂ ਵਿਚ ਮਨੁੱਖਤਾ ਦੀ ਸੇਵਾ ਲਈ ਕੀਤੇ ਗਏ ਕਾਰਜਾਂ ਨੂੰ ਦੇਖਕੇ ਸਪੈਸ਼ਲ ਸਨਮਾਨ ਦਿੱਤਾ ਅਤੇ ਤਰੱਕੀ ਦੇ ਕੇ ਉਨ੍ਹਾਂ ਦੇ ਅਹੁਦੇ ਵਿਚ ਵਾਧਾ ਕੀਤਾ। ਸਮਾਜ ਭਲਾਈ ਲਈ ਕੀਤੇ ਗਏ ਕਾਰਜਾਂ ਕਰਕੇ ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਜਸਕਰਨ ਸਿੰਘ ਆਈ ਪੀ ਐਸ ਜੀ ਨੇ ਦਲਜੀਤ ਸਿੰਘ ਸਬ ਇੰਸਪੈਕਟਰ ਨੂੰ ਇੱਕ ਅਹਿਮ ਜਿੰਮੇਵਾਰੀ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਲਗਾਕੇ ਦਲਜੀਤ ਸਿੰਘ ਕੋਲੋਂ ਚੰਗੇ ਨਤੀਜੇ ਆਉਣ ਦੀ ਉਮੀਦ ਰੱਖੀ ਗਈ ਹੈ ਜੋ ਕਿ ਦਲਜੀਤ ਸਿੰਘ ਸਬ ਇੰਸਪੈਕਟਰ ਨੇ ਅਪਣਾ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਨੇ ਕਮਿਸ਼ਨਰ ਸਾਹਿਬ ਜੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ ਦਿੱਤੀ ਗਈ ਅਹਿਮ ਜਿੰਮੇਵਾਰੀ ਲਈ ਪੁਲਿਸ ਕਮਿਸ਼ਨਰ ਸਾਹਿਬ ਜੀ ਦਾ ਧੰਨਵਾਦ ਕੀਤਾ।

- Advertisement -spot_img

More articles

- Advertisement -spot_img

Latest article