ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰੇਗੀ -ਰਵਲੀਨ ਰੂਪ

78

ਅੰਮ੍ਰਿਤਸਰ, 3 ਅਗਸਤ (ਹਰਜਿੰਦਰ ਸਿੰਘ ਜਵੰਦਾ) – ਪੰਜਾਬੀ ਫ਼ਿਲਮਾਂ, ਨਾਟਕਾਂ ਜ਼ਰੀਏ ਹਰ ਦਿਨ ਨਵੇਂ-ਨਵੇਂ ਚਿਹਰੇ ਅੱਗੇ ਆ ਰਹੇ ਹਨ ਜੋ ਆਪਣਾ ਉਚਾ ਨਾਂ ਬਣਾਊਣ ਲਈ ਦਿਨ ਰਾਤ ਮਿਹਨਤ ਕਰਦੇ ਹਨ। ਅਜਿਹੇ ਲੋਂਕਾ ‘ਚੋਂ ਇੱਕ ਨਾਂ ਹੈ ਰਵਲੀਨ ਰੂਪ ਜੋ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਤੇ ਗਾਇਕ ਨਿੰਜਾ ਨਾਲ ਆ ਰਹੀ ਫ਼ਿਲਮ ‘ਰੱਬਾ ਮੈਨੂੰ ਮਾਫ਼ ਕਰੀਂ’ ਵਿਚ ਨਜਰ ਆਵੇਗੀ। ਇਹ ਫ਼ਿਲਮ ਉਸਦੀ ਪਹਿਲੀ ਫਿਲਮ ਹੈ ਜਿਸਦੀ ਸੂਟਿੰਗ ਲੰਡਨ ਵਿਖੇ ਕੀਤੀ ਗਈ ਹੈ। ਇਸ ਫ਼ਿਲਮ ਤੋਂ ਰਵਲੀਨ ਨੂੰ ਬਹੁਤ ਆਸਾਂ ਹਨ। ਉਸਨੂੰ ਉਮੀਦ ਹੈ ਕਿ ਇਹ ਫ਼ਿਲਮ ਉਸਦੀ ਜਿੰਦਗੀ ਬਦਲ ਦੇਵੇਗੀ ਚੰਡੀਗੜ੍ਹ ਦੀ ਜੰਮਪਲ ਰਵਲੀਨ ਦਾ ਕਹਿਣਾ ਹੈ ਕਿ ਉਹ ਪੰਜਾਬੀ ਫ਼ਿਲਮਾਂ ਦੇ ਇਲਾਵਾ ਬਾਲੀਵੁੱਡ ਤੇ ਹਾਲੀਵੁੱਡ ਫ਼ਿਲਮਾਂ ਤੱਕ ਜਾਣ ਦੀ ਵੀ ਇਛੁਕ ਹੈ , ਜਿਸ ਲਈ ਉਹ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਉਸਨੇ ਦੱਸਿਆ ਕਿ ਉਸਨੇ ਇੱਕ ਬਾਲੀਵੁੱਡ ਫ਼ਿਲਮ ‘ਸੰਗੀਨ’ ਵੀ ਸ਼ਾਈਨ ਕੀਤੀ ਹੈ ਜਿਸ ਲਈ ਉਹ ਵੱਖਰੇ ਤੌਰ ਤੇ ਟਰੇਨਿੰਗ ਲੈ ਰਹੀ ਹੈ। ਰਵਲੀਨ ਨੇ ਦੱਸਿਆ ਕਿ ੳਸਨੂੰ ਪੜਾਈ ਦੇ ਨਾਲ-ਨਾਲ ਨਾਟਕਾਂ ‘ਚ ਕੰਮ ਕਰਨ ਦਾ ਸ਼ੌਂਕ ਸੀ ਜਿਸ ਨੇ ਉਸਨੂੰ ਫ਼ਿਲਮਾਂ ਵੱਲ ਆਉਣ ਦਾ ਰਾਹ ਵਿਖਾਇਆ।

Italian Trulli

ਉਸਨੇ ਕਈ ਸਾਲ ਮਾਡਲਿੰਗ ਵੀ ਕੀਤੀ । ਵੱਡੇ ਵੱਡੇ ਬਰਾਂਡਾਂ ਲਈ ਕੰਮ ਵੀ ਕੀਤਾ ਪਰ ਊਸਨੂੰ ਫ਼ਿਲਮੀ ਪਰਦੇ ‘ਤੇ ਆਉਣਾ ਹੀ ਵੱਡਾ ਸੁਪਨਾ ਸੀ ਜੋ ਇਸ ਫ਼ਿਲਮ ਰਾਹੀਂ ਪੂਰਾ ਹੋ ਰਿਹਾ ਹੈ। ਇਲੈਕਟੀਕਲ ਇੰਜਨੀਅਰਿੰਗ ਵਿੱਚ ਮਾਸਟਰਜ਼ ਡਿਗਰੀ ਪ੍ਰਾਪਤ ਰਵਲੀਨ ਨੂੰ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ ਹੈ। ਊਸਨੂੰ ਆਸ ਹੈ ਕਿ ਹੁਣ ਦਰਸ਼ਕ ਵੀ ਉਸਨੂੰ ਆਪਣਾ ਪਿਆਰ ਦੇਣਗੇ ਤੇ ਬਹੁਤ ਜਲਦ ਉਹ ਆਪਣੀ ਕਲਾ ਸਦਕਾ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰੇਗੀ ।