More

  ਦਰਬਾਰ ਸਾਹਿਬ ਹਮਲੇ ਅਤੇ ਪੰਜਾਬ ਨੂੰ ਪੁਲਸੀਆ ਰਾਜ ਬਣਾਉਣ ਲਈ ਕਾਂਗਰਸ-ਭਾਜਪਾ ਜ਼ਿੰਮੇਵਾਰ- ਗੜੀ

  ਜਲੰਧਰ-ਬਸਪਾ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪੁਲੀਸ ਛਾਉਣੀ ਬਣਾਉਣ ਤੇ ਦਰਬਾਰ ਸਾਹਿਬ  ਸਮੂਹ / ਪਰਕਰਮਾ ਵਿਚ ਚਿਟ ਕਪੜੀਆ ਪੁਲੀਸ ਦਾ ਪਹਿਰਾ ਲਗਾਉਣ ਕਾਰਣ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ  ਜਦ ਸ੍ਰੋਮਣੀ ਕਮੇਟੀ ਦੀ ਸੁਰੱਖਿਆ ਪ੍ਰਬੰਧਾਂ ਲਈ ਟਾਸਕ ਫੋਰਸ ਹੈ ਤਾਂ ਅਜਿਹੀ ਕਾਰਵਾਈ ਤੇ ਦਖਲ ਅੰਦਾਜ਼ੀ  ਦੀ ਲੋੜ ਨਹੀ ਸੀ ਜੋ ਸਿਖ ਜਗਤ ਵਿਚ ਰੋਸ ਪੈਦਾ ਕਰੇ। ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਕਿਹਾ ਕਿ ਬੇਵਜਾ ਸਿਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਤੇ ਥਾਣਿਆਂ ਵਿਚ ਹਾਜ਼ਰੀ ਪੰਜਾਬ ਵਿਚ ਜਮਹੂਰੀ ਮਾਹੋਲ ਨੂੰ ਖਰਾਬ ਕਰਨਗੀਆਂ। ਪੰਜਾਬ ਨੂੰ ਪੁਲੀਸ ਰਾਜ ਬਣਾਉਣ ਤੋਂ ਕੈਪਟਨ ਸਰਕਾਰ ਗੁਰੇਜ਼ ਕਰੇ ਤੇ ਸੰਵਿਧਾਨਕ ਨਿਯਮਾਂ ਦਾ ਪਾਲਣਾ ਕਰਦਿਆਂ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਹਲ ਕਰੇ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਰਵਈਆ ਦਲਿਤ ਤੇ ਸਿਖ ਵਿਰੋਧੀ ਹੈ। ਕਾਂਗਰਸ ਸਰਕਾਰ ਆਰ ਐਸ ਐਸ ਦੇ ਹੁਕਮਾਂ ਮੁਤਾਬਕ ਦਰਬਾਰ ਸਾਹਿਬ ਨੂੰ ਪੁਲਸ ਬਸਤੀ ਬਣਾਕੇ ਸਿਖ ਜਗਤ ਨੂੰ ਜਲੀਲ ਕਰ ਰਿਹਾ ਹੈ। ਇਹ ਗੈਰ ਸਿਧਾਂਤਕ ਕਾਰਵਾਈ ਹੈ।

                                               ਦੋ ਵਾਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਹੋਇਆ

  ਇਸ ਤੋਂ ਪਹਿਲਾਂ ਦੋ ਵਾਰ ਦਰਬਾਰ ਸਾਹਿਬ ਉਪਰ ਕਾਂਗਰਸ ਸਰਕਾਰ ਫੌਜੀ ਕਾਰਵਾਈ ਕਰਕੇ ਸਿਖ ਜਗਤ ਤੇ ਗੁਰੂ ਗਰੰਥ ਸਾਹਿਬ ਨੂੰ ਮੰਨਣ ਵਾਲੇ ਭਾਈਚਾਰੇ ਨੂੰ ਜਲੀਲ ਕਰ ਚੁਕੀ ਹੈ। ਉਹਨਾਂ ਦਸਿਆ ਕਿ ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉ¤ਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਦੇਸ਼ ਦੀ ਆਜ਼ਾਦੀ ਤੋਂ ਦੇ ਕਰੀਬ 8 ਸਾਲਾਂ (4 ਜੁਲਾਈ 1955) ਬਾਅਦ ਹੀ  ਕਾਂਗਰਸੀ ਰਾਜ ਦੌਰਾਨ ਪੁਲੀਸ ਮੁਖੀ ਮਹਾਸ਼ਾ ਅਸ਼ਵਨੀ ਕੁਮਾਰ ਨੇ ਸਿਖ਼ਰ ਦੁਪਹਿਰੇ ਲਾਠੀਆਂ, ਬੰਦੂਕਾਂ, ਪਿਸਤੌਲਾਂ ਅਤੇ ਟੀਅਰ ਗੈਸ ਨਾਲ ਲੈਸ ਹੋ ਕੇ ਪੁਲੀਸ ਦੇ ਹਜ਼ਾਰਾਂ ਸਿਪਾਹੀਆਂ ਸਮੇਤ ਦਰਬਾਰ ਸਾਹਿਬ ਉ¤ਤੇ ਹੱਲਾ ਬੋਲ ਦਿੱਤਾ ਸੀ । ਇਹ ਹਮਲਾ ਪੰਜਾਬੀ ਸੂਬਾ ਮੋਰਚੇ ਨੂੰ ਕੁਚਲਣ ਲਈ 4 ਜੁਲਾਈ 1955 ਨੂੰ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਉਪਰ ਕਰਵਾਇਆ। ਪੁਲੀਸ ਦੀਆਂ ਵੱਖ-ਵੱਖ ਟੋਲੀਆਂ ਨੇ ਦਰਬਾਰ ਸਾਹਿਬ ਦੇ ਹੈ¤ਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗਿਆਨੀ ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਕਾਇਮ-ਮੁਕਾਮ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਸਕੱਤਰ ਪ੍ਰੋਫ਼ੈਸਰ ਹਰਭਜਨ ਸਿੰਘ ਜੀ ਆਦਿ ਦੇ ਮਕਾਨਾਂ ਉਪਰ ਛਾਪੇ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ । ਜਦ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਰਾਤ ਦੇ ਸਾਢੇ ਬਾਰਾਂ ਵਜੇ ਪੁਲੀਸ ਉਹਨਾਂ ਦੇ ਮਕਾਨ ਉਪਰ ਪੁੱਜੀ ਤਾਂ ਉਹਨਾਂ ਪੁੱਛਿਆ ‘ਮੇਰੇ ਵਰੰਟ ਕਿੱਥੇ ਹਨੂ, ਉ¤ਤਰ ਵਿੱਚ ਪੁਲੀਸ ਪਾਰਟੀ ਦੇ ਇੰਚਾਰਜ ਥਾਣੇਦਾਰ ਨੇ ਕਿਹਾ ‘ਮੈਂ ਆਪ ਹੀ ਵਰੰਟ ਹਾਂ

  ਇਤਿਹਾਸ ਵਿੱਚ ਪਹਿਲੀ ਵਾਰ ਮੁਗਲ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈ¤ਡ ਗ੍ਰੰਥੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜਾ ਮੌਕਾ ਹੁਣ 1955 ਨੂੰ ਕਾਂਗਰਸ ਦੇ ਨਹਿਰੂ ਰਾਜ ਦੌਰਾਨ ਇਤਿਹਾਸ ਵਿੱਚ ਇਹ ਆਇਆ ਜਦ ਤਤਕਾਲੀਨ ਹੈ¤ਡ ਗ੍ਰੰਥੀ ਅਤੇ ਤਤਕਾਲੀਨ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਕਾਂਗਰਸ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਜ਼ਰੂਰੀ ਸਮਝਿਆ। ਸਰਦਾਰ ਗੜ੍ਹੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੁਰਾਣੀਆਂ ਗਲਤੀਆਂ ਤੋਂ ਸਬਕ ਨਾ ਸਿਖ ਕੇ ਸਮੁਚੀ ਅਫਸਰਸ਼ਾਹੀ ਨੂੰ ਲੋਕਾਂ ਦੀ ਸੇਵਾਦਾਰ ਬਣਾਉਣ ਲਈ ਸੰਵਿਧਾਨ ਦੇ ਨਿਯਮਾਂ ਤੇ ਦਾਇਰੇ ਵਿਚ ਨਾ ਲਿਆਕੇ ਲੋਕ ਰਾਜ ਦਾ ਅਸਲੀ ਸਰੂਪ ਉਜਾਗਰ ਕਰਨ ਵਿੱਚ ਅਸਫਲ ਸਿੱਧ ਹੋਈ ਹੈ। ਧਾਰਮਿਕ ਤੌਰ ਉਪਰ ਸਿੱਖਾਂ ਅਤੇ ਸਿੱਖੀ ਸਿਧਾਂਤਾਂ ਉਪਰ ਮਨੂੰਵਾਦੀ ਪਾਰਟੀਆਂ ਦੀ ਬੁਰਛਾਗਰਦੀ ਵਧੀ ਹੈ। ਬਸਪਾ ਸੂਬਾ ਪ੍ਰਧਾਨ  ਗੜੀ ਨੇ ਕਿਹਾ ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਅਤ ਬਸਪਾ ਦਾ ਮੁੱਖ ਸਿਧਾਂਤ ਹੈ। ਸਮੂਹ ਸਿੱਖ ਜਥੇਬੰਦੀਆਂ ਨੂੰ ਬਸਪਾ ਪੰਜਾਬ ਵਿੱਚ ਜੁੜਨ ਦਾ ਸੱਦਾ ਦਿੰਦਿਆਂ ਸਰਦਾਰ ਗੜੀ ਨੇ ਕਿਹਾ ਬਸਪਾ ਪੰਜਾਬ ਵਿੱਚ ਮਜਬੂਤ ਤੀਜਾ ਬਦਲ ਦੇਵੇਗੀ ਜੋ ਕਿ ਪੰਜਾਬ ਵਿਚ ਕਾਂਗਰਸ ਤੇ  ਭਾਜਪਾ ਗਠਜੋੜ  ਨੂੰ ਹਰਾਉਣ ਦਾ ਕੰਮ ਕਰੇਗਾ।

  ਇਸ ਮੌਕੇ ਉਹਨਾਂ ਨੇ ਬਲਾਚੌਰ ਵਿਧਾਨ ਸਭਾ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਅਤੇ ਵਰਕਰਾਂ ਨਾਲ ਗੱਲ ਬਾਤ ਦੀ ਸਾਂਝ ਪਾਈ ਜਿਸ ਵਿਚ ਪਿੰਡ ਭਰਥਲਾ, ਜਿਓਂਵਾਲ, ਬਛੂਆ, ਮਾਜਰਾ ਜੱਟਾਂ, ਫਤਿਹਪੁਰ ਜੱਟਾਂ ਆਦਿ ਸ਼ਾਮਿਲ ਹਨ। ਇਹਨਾ ਮੀਟਿੰਗਾਂ ਵਿੱਚ ਬਸਪਾ ਵੱਲੋਂ ਸੈਕਟਰ ਕਮੇਟੀਆਂ ਦਾ ਕੰਮ ਚੈਕ ਕੀਤਾ ਅਤੇ ਆਉਂਦੇ ਦਿਨਾਂ ਵਿਚ ਬੂਥ ਕਮੇਟੀਆਂ ਬਣਾਉਣ ਦਾ ਕੰਮ ਸੌਂਪਿਆ। ਇਸ ਮੌਕੇ ਹਰਬੰਸ ਲਾਲ ਚਣਕੋਆ, ਅਸ਼ੋਕ ਦੁੱਗਲ ਭਾਰਥਲਾ, ਸਾਬਕਾ ਸਰਪੰਚ, ਪ੍ਰੇਮ ਨਾਥ ਭਰਥਲਾ ਸਰਪੰਚ, ਸ਼੍ਰੀ ਚੈਨ ਸਿੰਘ ਠੇਕੇਦਾਰ, ਬਖਸ਼ਿਸ਼ ਸਿੰਘ ਮਾਜਰਾ ਸਾਬਕਾ ਸਰਪੰਚ, ਸੁਰਿੰਦਰ ਸਿੰਘ ਮਾਜਰਾ ਸਾਬਕਾ ਸਰਪੰਚ, ਤੁਲਸੀ ਰਾਮ ਪੰਚ ਫਤਿਹਪੁਰ, ਮੱਖਣ ਸਿੰਘ ਗੜੀ ਪੰਚ, ਗੁਰਮੀਤ ਸਿੰਘ ਪੰਚ ਆਦਿ ਵੱਡੀ ਗਿਣਤੀ ਵਿਚ ਵਰਕਰ ਸ਼ਾਮਿਲ ਹੋਏ।

  ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img