ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ 1500 ਨਸ਼ੀਲੀਆਂ ਗੋਲੀਆਂ ਅਤੇ ਹੋਰ ਸਾਮਾਨ ਸਮੇਤ ਇੱਕ ਔਰਤ ਕਾਬੂ

ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ 1500 ਨਸ਼ੀਲੀਆਂ ਗੋਲੀਆਂ ਅਤੇ ਹੋਰ ਸਾਮਾਨ ਸਮੇਤ ਇੱਕ ਔਰਤ ਕਾਬੂ

ਤਰਨਤਾਰਨ, 4 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ ਨਿੰਬਾਲੇ ੀਫਸ਼ /ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਵਾਲੀਆ ਪੀ.ਪੀ.ਐਸ ਐਸ.ਪੀ ਨਾਰਕੋਟਿਕਸ ਤਰਨ ਤਾਰਨ ਅਤੇ ਸ੍ਰੀ ਕੁਲਜਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬਡਵੀਜ਼ਨ ਪੱਟੀ ਜੀ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਲਖਬੀਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਪੱਟੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਜਿਸ ਪਰ ਐਸ.ਆਈ ਅਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਗਸ਼ਤ ਕਰਦੇ ਹੋਏ ਨੇੜੇ ਸ਼ਹੀਦ ਭਗਤ ਸਿੰਘ ਸਕੂਲ ਪੱਟੀ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਮਲੇਸ ਰਾਣੀ ਪਤਨੀ ਲੇਟ ਵਿਜੈ ਕੁਮਾਰ ਵਾਸੀ ਵਾਰਡ ਨੰਬਰ 05 ਪੱਟੀ , ਜੋ ਕਿ ਕਰਿਆਨੇ ਦੀ ਦੁਕਾਨ ਕਰਦੀ ਹੈ ਅਤੇ ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਨਸ਼ੀਲੀਆਂ ਗ ੋਲੀਆਂ ਵੇਚਦੀ ਹੈ , ਜੋ ਹੁਣ ਵੀ ਗਾਹਕ ਦੀ ਤਾੜ ਵਿੱਚ ਹੈ ,ਜੇਕਰ ਰੇਡ ਕੀਤਾਜਾਵੇ ਤਾਂ ਕਾਫੀ ਮਾਤਰਾ ਵਿੱਚ ਨਸ਼ੀਲੀਆਂ ਗ ੋਲੀਆਂ ਤੇ ਹੋਰ ਸਾਮਾਨ ਬ੍ਰਾਮਦ ਹੋ ਸਕਦਾ ਹੈ।ਜਿਸ ਤੇ ਐਸ.ਆਈ ਅਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਵੱਲੋਂ ਕਮਲੇਸ ਰਾਣੀ ਦੀ ਦੁਕਾਨ ਪਰ ਰੇਡ ਕੀਤਾ ਗਿਆ, ਜੋ ਕਮਲੇਸ ਰਾਣੀ ਨੇ ਆਪਣੇ ਹੱਥ ਵਿੱਚ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ, ਜੋ ਪੁਲਿਸ ਪਾਰਟੀ ਨੂੰ ਵੇਖਕੇ ਘਬਰਾ ਕੇ ਖਿਸਕਣ ਲੱਗੀ ,ਜੋ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਪਰ ਉਸਨੂੰ ਕਾਬੂ ਕਰਕੇ ਨਾਮ ਪਤਾ ਪੱੁਛਿਆ। ਜਿਸਨੇ ਆਪਣਾ ਨਾਮ ਕਮਲੇਸ ਰਾਣੀ ਪਤਨੀ ਲੇਟ ਵਿਜੈ ਕੁਮਾਰ ਵਾਸੀ ਵਾਰਡ ਨੰਬਰ 05 ਪੱਟੀ ਦੱਸਿਆ।

ਜਿਸ ਤੇ ਐਸ.ਆਈ ਅਮਨਦੀਪ ਕੌਰ ਥਾਣਾ ਸਿਟੀ ਪੱਟੀ ਵੱਲੋ ਸ੍ਰੀ ਕੁਲਜਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬ-ਡਵੀਜ਼ਨ ਪੱਟੀ ਜੀ ਨੂੰ ਹਲਾਤਾਂ ਤੋ ਜਾਣੂ ਕਰਵਾਇਆ ਤੇ ਮੌਕਾ ਤੇ ਪਹੰੁਚਣ ਲਈ ਕਿਹਾ।ਜੋ ਸ੍ਰੀ ਕੁਲਜਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬ-ਡਵੀਜ਼ਨ ਪੱਟੀ ਮੌਕਾ ਤੇ ਪੁੱਜੇ ਤੇ ਉਕਤ ਦੋਸ਼ਣ ਦੀ ਤਲਾਸ਼ੀ ਹਸਬ ਜਾਬਤਾ ਅੁਨਸਾਰ ਅਮਲ ਵਿੱਚ ਲਿਆਂਦੀ।ਕਮਲੇਸ ਰਾਣੀ ਦੇ ਹੱਥ ਵਿੱਚ ਲਿਫਾਫੇ ਅਤੇ ਉਸਦੀ ਦੁਕਾਨ ਦੀ ਤਲਾਸ਼ੀ ਹਸਬ ਜਾਬਤਾ ਅੁਨਸਾਰ ਅਮਲ ਵਿੱਚ ਲਿਆਂਦੀ। ਜੋ ਦੋਸ਼ਣ ਵੱਲੋਂ ਫੜੇ ਲਿਫਾਫੇ ਨੂੰ ਖੋਲ ਕੇ ਚੈਕ ਕੀਤਾ ਜਿਸ ਵਿੱਚੋ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ।ਬ੍ਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਦੀ ਗਿਣਤੀ ਕੀਤੀ ਤਾਂ ਨਸ਼ੀਲੀਆਂ ਗ ੋਲੀਆਂ ਦੀ ਗਿਣਤੀ 1500 ਸੀ। ਜੋ ਉਕਤ ਦੋਸ਼ੀਣ ਪਾਸੋਂ 1500 ਨਸ਼ੀਲੀਆਂ ਗੋਲੀਆਂ ਅਤੇ ਦੁਕਾਨ ਵਿੱਚੋਂ 21 ਮੋਬਾਈਲ ਫੋਨ ਪੁਰਾਣੇ ਵੱਖ-ਵੱਖ ਮਾਰਕਾ (ਜੋ ਕਿ ਨਸ਼ਾ ਲੈਣ ਵਾਲੇ ਵਿਅਕਤੀਆਂ ਪਾਸੋਂ ਗਿਰਵੀ ਰੱਖੇ ਗਏ ਸਨ), 490 ਪੈਕਡ ਸਰਿੰਜਾਂ ਸਮੇਤ ਨੀਡਲਾਂ ,19 ਲਾਈਟਰ ਅਤੇ 48 ਡਿਸਟਿਲਡ ਵਾਟਰ ਦੀਆਂ ਛੋਟੀਆਂ ਬੋਤਲਾਂ ,2 ਘੜੀਆਂ ਪੁਰਾਣੀਆਂ ,1 ਕੈਮਰਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 103 ਮਿਤੀ 02-07-2021 ਜੁਰਮ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਪੱਟੀ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੋਸ਼ਣ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

Bulandh-Awaaz

Website: