More

  ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ 1000 ਨਸ਼ੀਲੀਆਂ ਗੋਲੀਆਂ ਸਮੇਤ ਦੋ ਦੋਸ਼ੀ ਕਾਬੂ

  ਤਰਨਤਾਰਨ, 20 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ ਨਿੰਬਾਲੇ IPS /ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਵਾਲੀਆ ਐਸ.ਪੀ ਨਾਰਕੋਟਿਕਸ ਤਰਨ ਤਾਰਨ ਜੀ ਅਤੇ ਸ੍ਰੀ ਕੁਲਜਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬ-ਡਵੀਜ਼ਨ ਪੱਟੀ ਜੀ ਦੀ ਨਿਗਰਾਨੀ ਹੇਂਠ ਐਸ.ਆਈ ਲਖਬੀਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਪੱਟੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ ।ਜਿਸ ਪਰ ਐਸ.ਆਈ ਅਮਰੀਕ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਦਾਣਾ ਮੰਡੀ ਪੱਟੀ ਮੌਜ਼ੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਠੱਠੀਆਂ ਮਹੰਤਾ ਥਾਣਾ ਸਰਹਾਲੀ ਅਤੇ ਅਮਰੀਕ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਧਿਆਨਪੁਰ ਥਾਣਾ ਖਲਚੀਆਂ, ਜੋ ਕਿ ਆਪਸ ਵਿੱਚ ਸਾਢੋਂ ਹਨ। ਇਹ ਦੋਵੇਂ ਮੋਟਰਸਾਈਕਲ ਮਾਰਕਾ ਟੀ.ਵੀ.ਐਸ ਰੰਗ ਚਿੱਟਾ ਬਿਨਾਂ ਨੰਬਰੀ ਤੇ ਸਵਾਰ ਹੋ ਕੇ ਆ ਰਹੇ ਹਨ ,ਜੋ ਪੱਟੀ ਸ਼ਹਿਰ ਤੋਂ ਕਿਸੇ ਵਿਅਕਤੀ ਪਾਸੋਂ ਨਸ਼ੀਲੀਆਂ ਗੋਲੀਆਂ ਖ੍ਰੀਦ ਕੇ ਆਪਣੇ ਪਿੰਡਾਂ ਵੱਲ ਵੇਚਦੇ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਆ ਸਕਦ ੇਹਨ ।ਜਿਸਤੇ ਐਸ.ਆਈ ਅਮਰੀਕ ਸਿੰਘ ਥਾਣਾ ਸਿਟੀ ਪੱਟੀ ਵੱਲੋਂ ਸ੍ਰੀ ਕੁਲਜਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬ-ਡਵੀਜ਼ਨ ਪੱਟੀ ਜੀ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਮੌਕੇ ਤੇ ਆਉਣ ਲਈ ਕਿਹਾ ਗਿਆ।

  ਜਿਸਤੇ ਸ੍ਰੀ ਕੁਲਜਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬਡਵੀਜ਼ਨ ਪੱਟੀ ਜੀ ਵੱਲੋਂ ਮੌਕੇ ਤੇ ਹਾਜ਼ਰ ਆਕੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਜੋ ਕੁੱਝ ਚਿਰ ਬਾਅਦ ਮੋਟਰਸਾਈਕਲ ਮਾਰਕਾ ਟੀ.ਵੀ.ਐਸ ਰੰਗ ਚਿੱਟਾ ਬਿਨਾਂ ਨੰਬਰੀ ਆਉਂਦਾ ਦਿਖਾਈ ਦਿੱਤਾ, ਜਿਸ ਪਰ ਦੋ ਵਿਅਕਤੀ ਸਵਾਰ ਸਨ। ਜਿਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜੋ ਪੁਲਿਸ ਪਾਰਟੀ ਨੂੰ ਵੇਖਕੇ ਘਬਰਾ ਕੇ ਪਿੱਛੇ ਨੂੰ ਖਿਸਕਣ ਲੱਗੇ ਅਤੇ ਮੋਮੀ ਲ਼ਿਫਾਫੇ ਨੂੰ ਸੜਕ ਪਰ ਸੁੱਟ ਕੇ ਭੱਜਣ ਲੱਗੇ , ਜੋ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਪਰ ਉਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੱੁਛਿਆ ਜਿਸਨੇ ਆਪਣਾ ਨਾਮ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਠੱਠੀਆਂ ਮਹੰਤਾ ਥਾਣਾ ਸਰਹਾਲੀ ਅਤੇ ਅਮਰੀਕ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਧਿਆਨਪੁਰ ਥਾਣਾ ਖਲਚੀਆਂ ਦੱਸਿਆ।ਜਿਸਤੇ ਸ੍ਰੀ ਕੁਲਜਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬ-ਡਵੀਜ਼ਨ ਪੱਟੀ ਜੀ ਵੱਲੋਂ ਉਕਤ ਦੋਸ਼ੀਆਂ ਦੀ ਤਲਾਸ਼ੀ ਹਸਬ ਜਾਬਤਾ ਅੁਨਸਾਰ ਅਮਲ ਵਿੱਚ ਲਿਆਂਦੀ। ਜੋ ਉਕਤ ਦੋਸ਼ੀ ਅਮਰੀਕ ਸਿੰਘ ਪਾਸੋਂ ਸੁੱਟਣ ਲੱਗੇ ਮੋਮੀ ਲ਼ਿਾਫਾਫੇ ਨੂੰ ਖੋਲ ਕੇ ਚੈਕ ਕੀਤਾ ਜਿਸ ਵਿੱਚੋ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ।ਬ੍ਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਦੀ ਗਿਣਤੀ ਕੀਤੀ ਗਈ ਤਾਂ 600 ਨਸ਼ੀਲੀਆਂ ਗੋਲੀਆਂ ਸੀ ਅਤੇ ਫਿਰ ਉਕਤ ਦੋਸ਼ੀ ਹਰਪ੍ਰੀਤ ਸਿੰਘ ਪਾਸੋਂ ਮੋਟਰਸਾਈਕਲ ਦੇ ਹੈਂਡਲ ਪਰ ਬੰਨੇ ਮੋਮੀ ਮੋਮੀ ਲ਼ਿਾਫਾਫੇ ਨੂੰ ਖੋਲ ਕੇ ਚੈਕ ਕੀਤਾ ਜਿਸ ਵਿੱਚੋ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਬ੍ਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਦੀ ਗਿਣਤੀ ਕੀਤੀ ਗਈ ਤਾਂ 400 ਨਸ਼ੀਲੀਆਂ ਗੋਲੀਆਂ ਸੀ ।ਜੋ ਉਕਤ ਦੋਸ਼ੀਆਂ ਪਾਸੋਂ ਕੁੱਲ 1000 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਟਰਸਾਈਕਲ ਮਾਰਕਾ ਟੀ.ਵੀ.ਐਸ ਰੰਗ ਚਿੱਟਾ ਬਿਨਾਂ ਨੰਬਰੀ ਬ੍ਰਾਮਦ ਕਰਕੇ ਮੁਕੱਦਮਾ ਨੰਬਰ 118 ਮਿਤੀ 20-07-2021 ਜੁਰਮ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਪੱਟੀ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਦੌਰਾਨ ੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img