ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋ 274 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਕਾਬੂ

ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋ 274 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਕਾਬੂ

ਤਰਨ ਤਾਰਨ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਤਰਨ ਤਾਰਨ ਦੇ ਐਸ ਐਸ ਪੀ ਸ੍ਰੀ ਧਰੂਮਨ ਐਚ ਨਿੰਬਾਲੇ ਆਈ ਪੀ ਐਸ ਵੱਲੋ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਐਸ ਪੀ ਨਾਰਕੋਟਿਕਸ ਤਰਨ ਤਾਰਨ ਸ੍ਰੀ ਜਗਜੀਤ ਸਿੰਘ ਵਾਲੀਆ ਦੀ ਨਿਗਰਾਨੀ ‘ ਹੇਠ ਸ੍ਰੀ ਵਰਿੰਦਰ ਸਿੰਘ ਖੋਸਾ ਪੀ . ਪੀ. ਐਸ. ਐਸ ਐਚ ਓ ਸਿਟੀ ਤਰਨ ਤਾਰਨ ਵੱਲੋ ਮਾੜੇ ਅਨਸਰਾਂ ਨੂੰ ਨੱਥ ਪਾਉਣ ਲ਼ਈ ਇਲਾਕੇ ‘ ਚ ਵੱਖ – ਵੱਖ ਟੀਮਾਂ ਬਣਾਕੇ ਭੇਜੀਆ ਸਨ । ਜਿਸ ਤਹਿਤ ਏ ਐਸ ਆਈ ਹਰਪਾਲ ਸਿੰਘ ਇੰਨਚਾਰਜ ਚੌਂਕੀ ਟਾਊਨ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਵਾ ਤਲਾਸ਼ ਗਸ਼ਤ ਕਰਦਿਆ ਭੈੜੇ ਅਨਸਰਾਂ ਦੇ ਸੰਬੰਧ ‘ ਚ ਬੋਹੜੀ ਚੌਕ ਪੁੱਲ ਰੋਹੀ ਤੋਂ ਲਿੰਕ ਰੋਡ ਹੋਲੀ ਸਿਟੀ ਤੋਂ ਪਲਾਸੋਰ ਆਦਿ ਨੂੰ ਜਾ ਰਹੀ ਸੀ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਮੋਨਾ ਨੋਜਵਾਨ ਜਮਸਤਪੁਰਾ ਵੱਲੋ ਲਿੰਕ ਰੋਡ ਹੋਲੀ ਸਿਟੀ ਰੋਹੀ ਤੇ ਪੈਦਲ ਹੀ ਆ ਰਿਹਾ ਹੈ, ਜੋ ਨਸ਼ੀਲਾ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ , ਜੇਕਰ ਕਾਬੂ ਕੀਤਾ ਜਾਵੇ ਤਾਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਆ ਸਕਦਾ ਹੈ ।

ਜਿਸ ‘ ਤੇ ਪੁਲਿਸ ਦੇ ਏ ਐਸ ਆਈ ਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਹੋਲੀ ਸਿਟੀ ਦੇ ਪਿਛਲੇ ਪਾਸੇ ਗੇਟ ਤੇ ਪੁੱਜੇ , ਤਾਂ ਪੈਦਲ ਆ ਰਿਹਾ ਨੌਜਵਾਨ ਪੁਲਿਸ ਪਾਰਟੀ ਨੂੰ ਦੇਖਕੇ ਪੈਂਟ ਦੀ ਸੱਜੀ ਜੇਬ ਵਿੱਚੋਂ ਮੋਮੀ ਲਿਫ਼ਾਫ਼ਾ ਸੜਕ ਕਿਨਾਰੇ ਸੁੱਟ ਕੇ ਭੱਜਣ ਲਗਾ ਪੁਲਿਸ ਨੇ ਮੁਸਤੇਦ ਹੁੰਦਿਆਂ ਜਿਸ ਨੂੰ ਕਾਬੂ ਕਰਕੇ ਸ਼ੱਕ ਦੀ ਬਿਨਾਹ ‘ ਤੇ ਨਾਮ ਪਤਾ ਪੁਛਿਆ । ਜ਼ਿਸਨੇ ਆਪਣਾ ਨਾਮ ਹਰਪਾਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗਲੀ ਮਲਾਇਆ ਵਾਲੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਦੱਸਿਆ । ਜਿਸ ‘ ਤੇ ਏ ਐਸ ਆਈ ਹਰਪਾਲ ਸਿੰਘ ਵੱਲੋ ਸ੍ਰੀ ਵਰਿੰਦਰ ਸਿੰਘ ਖੋਸਾ ਪੀ. ਪੀ. ਐਸ ਐਸ ਐਚ ਓ ਸਿਟੀ ਤਰਨ ਤਾਰਨ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ ਅਤੇ ਮੌਕੇ ‘ ਤੇ ਤਫ਼ਤੀਸ਼ ਅਫਸਰ ਨੂੰ ਆਉਣ ਲ਼ਈ ਕਿਹਾ। ਜਿਸ ਤੇ ਪੁਲਿਸ ਦੇ ਐਸ . ਆਈ ਇਕਬਾਲ ਸਿੰਘ ਥਾਣਾ ਸਿਟੀ ਤਰਨ ਤਾਰਨ ਵੱਲੋ ਮੌਕੇ ਤੇ ਆ ਕੇ ਉਕਤ ਦੋਸ਼ੀ ਦੀ ਤਲਾਸ਼ੀ ਅਮਲ ‘ ਚ ਲਿਆਦੀ । ਜੋ ਉਕਤ ਦੋਸ਼ੀ ਪਾਸੋਂ ਸੁੱਟੇ ਗਏ ਮੋਮੀ ਲਿਫ਼ਾਫ਼ੇ ਨੂੰ ਖੋਲ ਕੇ ਚੈਕ ਕੀਤਾ ਗਿਆ ਜਿਸ ‘ ਚੋ ਹੈਰੋਇਨ ਬਰਾਮਦ ਹੋਈ । ਬਰਾਮਦ ਹੋਈ ਹੈਰੋਇਨ ਦਾ ਵਜ਼ਨ ਕੀਤਾ ਗਿਆ ਤਾਂ ਹੈਰੋਇਨ ਦਾ ਵਜ਼ਨ 274 ਗ੍ਰਾਮ ਸੀ । ਜਿਸ ਤੇ ਉਕਤ ਦੋਸ਼ੀ ਹਰਪਾਲ ਸਿੰਘ ਕੋਲੋਂ 274 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 181 ਮਿਤੀ 17 – 7 -2021 ਜੁਰਮ 21 ਸੀ / 61 / 85, ਐਨ. ਡੀ. ਐਸ ਐਕਟ ਤਹਿਤ ਥਾਣਾ ਸਿਟੀ ਤਰਨ ਤਾਰਨ ‘ ਚ ਦਰਜ ਕਰਕੇ ਅਗਲੇਰੀ ਤਫ਼ਤੀਸ਼ ਅਮਲ ‘ ਵਿੱਚ ਲਿਆਦੀ ਗਈ । ਪੁਲਿਸ ਵੱਲੋ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ । ਜਿਸ ‘ ਚ ਪੁਲਿਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Bulandh-Awaaz

Website: