ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋਂ 700 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਦੋਸ਼ੀ ਕਾਬੂ

151

21 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ ਨਿੰਬਾਲੇ IPS /ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਵਾਲੀਆ ਐਸ.ਪੀ ਨਾਰਕੋਟਿਕਸ ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਸ੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਐਸ.ਐਚ.ਓ ਸਿਟੀ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕ ੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਸਨ ।ਜਿਸ ਤਹਿਤ ਏ.ਐਸ.ਆਈ ਗੱਜ਼ਣ ਸਿੰਘ ਇੰਚਾਰਜ਼ ਚੌਕੀ ਬੱਸ ਸਟੈਂਡ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਵਾ ਤਾਲਾਸ਼ ਗਸ਼ਤ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਚੌਕੀਂ ਬੱਸ ਸਟਂਡ ਤਰਨ ਤਾਰਨ ਤੋਂ ਪੁਰਾਣਾ ਹਾਈਵੇ ਮੁਰਾਦਪੁਰਾ ਨੂੰ ਜਾ ਰਹੇ ਸੀ ,ਤਾਂ ਇੱਕ ਕੱਚਾ ਰਸਤਾ ਜੋ ਮੁਰਾਦਪੁਰ ਤੋਂ ਪੰਡੋਰੀ ਗੋਲਾਂ ਆਦਿ ਵੱਲ ਨੂੰ ਜਾਂਦਾ ਹੈ ਪਰ ਪੁੱਜੇ ਤਾਂ ਪੰਡੋਰੀ ਗੋਲਾਂ ਵਾਲੀ ਸਾਈਡ ਤੋਂ ਇੱਕ ਮੋਨਾ ਨੌਜਵਾਨ ਪੈਦਲ ਆ ਰਿਹਾ ਸੀ। ਜਿਸਨੇ ਹੱਥ ਵਿੱਚ ਇੱਕ ਮੋਮੀ ਲਿਫਾਫਾ ਫੜਿਆ ਹੋਇਆ ਸੀ ਜੋ ਪੁਲਿਸ ਨੂੰ ਦੇਖਕੇ ਆਪਣ ੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਜ਼ਮੀਨ ਤੇ ਸੁੱਟ ਕੇ ਪਿੱਛੇ ਨੂੰ ਖਿਸਕਣ ਲੱਗਾ ,ਜਿਸਨੁੰ ਕਾਬੂ ਕਰਕੇ ਸ਼ੱਕ ਦੀ ਬਿਨਾਹ ਪਰ ਨਾਮ ਪਤਾ ਪੁੱਛਿਆ।ਜਿਸਨੇ ਆਪਣਾ ਨਾਮ ਜੋਬਨਦੀਪ ਸਿੰਘ ਉਰਫ ਜੋਬਨ ਪੁੱਤਰ ਲੱਖਾ ਸਿੰਘ ਵਾਸੀ ਮੁਰਾਦਪੁਰ ਤਰਨ ਤਾਰਨ ਦੱਸਿਆ। ਜਿਸਤੇ ਏ.ਐਸ.ਆਈ ਗੱਜ਼ਣ ਸਿੰਘ ਵੱਲੋਂ ਸ੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਐਸ.ਐਚ.ਓ ਸਿਟੀ ਤਰਨ ਤਾਰਨ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ ਅਤੇ ਮੌਕਾ ਪਰ ਤਫਤੀਸ਼ੀ ਅਫਸਰ ਨੂੰ ਆਉਣ ਲਈ ਕਿਹਾ ।ਜਿਸਤੇ ਐਸ.ਆਈ ਹਰਸ਼ਾ ਸਿੰਘ ਥਾਣਾ ਸਿਟੀ ਤਰਨ ਤਾਰਨ ਵੱਲੋਂ ਮੌਕਾਂ ਪਰ ਆ ਕੇ ਉਕਤ ਦੋਸ਼ੀ ਦੀ ਤਾਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ।ਜੋ ਉਕਤ ਦੋਸ਼ੀ ਪਾਸੋਂ ਸੁੱਟੇ ਗਏ ਮੋਮੀ ਲਿਫਾਫੇ ਨੂੰ ਖੋਲ ਕੇ ਚੈਕ ਕੀਤਾ ਗਿਆ ਜਿਸ ਵਿੱਚੋਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ।ਬ੍ਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਦੀ ਗਿਣਤੀ ਕੀਤੀ ਗਈ ਤਾਂ 700 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਜਿਸਤੇ ਉਕਤ ਦੋਸ਼ੀ ਜੋਬਨਦੀਪ ਸਿੰਘ ਪਾਸੋਂ 700 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕ ੇ ਮੁਕੱਦਮਾ ਨੰਬਰ 185 ਮਿਤੀ 19-07- 2021 ਜੁਰਮ 22/61/85 ਅੇੈਨ.ਡੀ.ਪੀ.ਐਸ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਰਿਮਾਂਡ ਹਾਸਲ ਕਰਲਿਆ ਗਿਆ ਹੈ। ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

Italian Trulli