More

  ਥਾਣਾ ਸਿਟੀ ਤਰਨਤਾਰਨ ਨਵੀਨੀਕਰਨ ਅਤੇ ਥਾਣਾ ਖੇਮਕਰਨ ਦੀ ਬਣ ਰਹੀ ਨਵੀ ਬਿਲਡਿੰਗ ਦੋਰਾ ਕਰਨ ਸਬੰਧੀ

  ਤਰਨਤਾਰਨ, 4 ਜੁਲਾਈ (ਜੰਡ ਖਾਲੜਾ) – ਮਾਨਯੋਗ ਸ੍ਰੀ ਧਰੂਮਨ ਐਚ.ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਤਰਨ ਤਾਰਨ ਪੁਲਿਸ ਅਤੇ ਪਬਲਿਕ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ। ਜਿਸ ਤਹਿਤ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋਂ ਅੱਜ ਮਿਤੀ 03.07.2021 ਨੂੰ ਥਾਣਾ ਸਿਟੀ ਤਰਨ ਤਾਰਨ ਅਤੇ ਥਾਣਾ ਖੇਮਕਰਨ ਦਾ ਦੌਰਾ ਕੀਤਾ ਗਿਆ। ਐਸ.ਐਸ.ਪੀ ਸਾਹਿਬ ਵੱਲੋਂ ਸ੍ਰੀ ਗੁਰਨਾਮ ਸਿੰਘ ਪੀ.ਪੀ.ਐਸ ਐਸ.ਪੀ ਹੈਡਕੁਆਟਰ ਨਾਲ ਥਾਣਾ ਸਿਟੀ ਤਰਨ ਤਾਰਨ ਦੀ ਪੁਰਾਣੀ ਬਿਲਡਿੰਗ ਦੇ ਹੋ ਰਹੇ ਨਵੀਨੀਕਰਨ ਨੂੰ ਦੇਖਣ ਲਈ ,ਥਾਣੇ ਵਿੱਚ ਪਹੁੰਚਕੇ ਮੌਜ਼ੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਥਾਣੇ ਦਾ ਨਵੀਨੀਕਰਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਰਾਹੀ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸ.ਐਸ.ਪੀ ਸਾਹਿਬ ਵੱਲੋਂ ਦੱਸਿਆ ਗਿਆ ਕਿ ਤਰਨ ਤਾਰਨ ਜ੍ਹਿਲਾ ਇ ੱਕ ਇਤਿਹਾਸ਼ਿਕ ਜ੍ਹਿਲਾ ਹੈ ਅਤੇ ਜਿਵੇਂ ਕਿ ਪਹਿਲਾਂ ਵੀ ਥਾਣਾ ਸਿਟੀ ਤਰਨ ਤਾਰਨ ਇਸ ਜ੍ਹਗਾ ਪਰ ਮੌਜ਼ੂਦ ਸੀ। ਜਿਸ ਦੀ ਸਾਰੀ ਉਸਾਰੀ ਨਾਨਕਸ਼ਾਹੀ ਇ ੱਟਾ ਨਾਲ ਕੀਤੀ ਹੋਈ ਸੀ।ਇਸ ਲਈ ਇਸ ਇਤਿਹਾਸਕ ਇਮਾਰਤ ਨੂੰ ਬਿਨ੍ਹਾ ਢਾਹੇ ਇਸਦੀ ਦਿੱਖ ਪੁਰਾਣੀ ਨਾਨਕਸ਼ਾਹੀ ਇਟਾਂ ਵਾਲੀ ਹੀ ਰੱਖਣ ਲਈ ਇਸ ਦੀ ਮੁਰੰਮਤ ਕਰਵਾ ਕੇ ਇਸਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।

  ਐਸ.ਐਸ.ਪੀ ਸਾਹਿਬ ਵੱਲੋਂ ਦੱਸਿਆ ਕਿ ਵਾਤਾਵਰਣ ਦਾ ਖਾਸ ਧਿਆਨ ਰੱਖਦਿਆ ਹੋਇਆਂ ਅਤੇ ਥਾਣੇ ਦੀ ਸੁੰਦਰਤਾਂ ਨੂੰ ਦੇਖਦਿਆਂ ਥਾਣੇ ਅੰਦਰ ਪੌਦੇ ਵੀ ਲਗਾਏ ਜਾਣਗੇ।ਇਸ ਤੋਂ ਇਲਾਵਾ ਥਾਣਾ ਸਿਟੀ ਤਰਨ ਤਾਰਨ ਵਿੱਚ ਆਉਣ ਵਾਲੀ ਪਬਲਿਕ ਦੀ ਸਹੂਲਤ ਨੂੰ ਦੇਖਦਿਆਂ ਪਬਲਿਕ ਦੇ ਬੈਠਣ ਅਤੇ ਪੁੱਛ-ਗਿੱਛ ਲਈ ਖਾਸ ਜਗ੍ਹਾ ਨਿਰਧਾਰਤ ਕੀਤੀ ਗਈ ਹੈ ਤਾਂ ਜੋ ਪਬਲਿਕ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ ਕਿਸੇ ਪ੍ਰ ੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਬਾਅਦ ਐਸ.ਐਸ.ਪੀ ਸਾਹਿਬ ਵੱਲੋਂ ਸਮੇਤ ਟੀਮ ਥਾਣਾ ਖੇਮਕਰਨ ਪਹੁੰਚ ਕੇ ਥਾਣਾ ਦੀ ਨਵੀ ਬਣ ਰਹੀ ਬਿਲਡਿੰਗ ਦਾ ਜਾਇਜ਼ਾ ਲਿਆ।ਥਾਣਾ ਖੇਮਕਰਨ ਦੀ ਪਹਿਲੀ ਬਿਲਡਿੰਗ ਜੋ ਕਿ ਕਾਫੀ ਖਸਤਾ ਹਾਲਤ ਹੋਣ ਕਾਰਨ ਪਬਲਿਕ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸਨੂੰ ਦੇਖਦਿਆ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੀ ਮਦਦ ਨਾਲ ਥਾਣਾ ਖੇਮਕਰਨ ਦੀ ਨਵੀਂ ਬਿਲਡਿੰਗ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ।ਐਸ.ਐਸ.ਪੀ ਸਾਹਿਬ ਵੱਲੋਂ ਥਾਣੇ ਦੀ ਬਿਲਡਿੰਗ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਮੁੱਖ ਅਫਸਰ ਥਾਣਾ ਖੇਮਕਰਨ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਐਸ.ਐਸ.ਪੀ ਸਾਹਿਬ ਵੱਲੋਂ ਕਿਹਾ ਗਿਆ ਕਿ ਇਸ ਚੱਲ ਰਹੇ ਸਾਰੇ ਪ੍ਰੋਜੈਕਟ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img