ਖੋਇਆ ਹੋਇਆ ਮੋਬਾਇਲ ਤੇ ਮੋਟਰਸਾਇਕਲ ਸਪਲੈਂਡਰ ਵੀ ਬ੍ਰਾਮਦ
ਅੰਮ੍ਰਿਤਸਰ, 2 ਅਕਤੂਬਰ (ਗਗਨ) – ਮਾਨਯੋਗ ਡਾ ਸੁਖਚੈਨ ਸਿੰਘ ਗਿੱਲ IPS, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਮੁਖਵਿੰਦਰ ਸਿੰਘ ਭੁੱਲਰ DCP ਇੰਨਵੈਸਟੀਗੇਸ਼ਨ , DCP ਸ੍ਰੀ ਪਰਮਿੰਦਰ ਸਿੰਘ ਭੰਡਾਲ, ਸ੍ਰੀ ਸੰਦੀਪ ਮਲਿਕ ADCP-2 ,ਸ੍ਰੀ ਸਰਬਜੀਤ ਸਿੰਘ ਬਾਜਵਾ ACP ਨੌਰਥ ਦੀਆਂ ਹਦਾਇਤਾ ਅਨੁਸਾਰ SI.ਜਗਜੀਤ ਸਿੰਘ, SHO ਸਦਰ ਦੀ ਯੋਗ ਅਗਵਾਈ ਹੇਠ ਚੌਕੀ ਵਿਜੇ ਨਗਰ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ| ਇਹ ਮੁਕੱਦਮਾ ਗੁਰਦੇਵ ਸਿੰਘ ਪੁੱਤਰ ਪ੍ਰਿਥਵੀ ਪਾਲ ਸਿੰਘ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਸੀ ਕਿ ਦੋ ਮੋਨੇ ਨੋਜਵਾਨ ਸਪਲੈਂਡਰ ਮੋਟਰਸਾਇਕਲ ਪਰ ਸਵਾਰ ਆਏ ਤੇ ਉਸ ਦੀ ਦੁਕਾਨ ਤੋਂ ਕੋਲਡਰਿੰਕ ਤੇ ਦੁੱਧ ਪੀਤਾ ਪਰ ਪੈਸੇ ਨਹੀਂ ਦਿੱਤੇ ਤੇ ਉਸ ਦੇ ਭਣੇਵੇ ਗੁਰਨੂਰ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਘਰੋ ਪੈਸੇ ਲਿਆਉਣ ਲਈ ਨਾਲ ਲੈ ਗਏ, ਤੇ ਉਹਨਾ ਨੇ ਉਸ ਦਾ ਮੋਬਾਇਲ ਖੋਹ ਲਿਆ ਤੇ ਉਸ ਨੂੰ ਉਥੇ ਹੀ ਉਤਾਰ ਦਿੱਤਾ ਤੇ ਮੋਟਰਸਾਇਕਲ ਭਜਾ ਲੈ ਗਏ। ਮੁੱਖਬਰ ਖਾਸ ਦੀ ਇਤਲਾਹ ਤੇ ਉਕਤ ਦੋਸ਼ੀਆਂ ਨੂੰ ਮੁਰਗੀ ਖਾਨੇ ਵਾਲੀ ਗਲੀ ਬਟਾਲਾ ਰੋਡ ਤੋਂ ਗ੍ਰਿਫ਼ਤਾਰ ਕਰਕੇ ਦੋਸ਼ੀ ਹਰਜਾਪ ਸਿੰਘ ਉਰਫ ਹੈਪੀ ਦੇ ਇੰਕਸ਼ਾਫ ਤੇ ਖੋਇਆ ਹੋਇਆਂ ਮੋਬਾਇਲ Vivo ਰੰਗ ਨੀਲਾ ਤੇ ਦੋਸ਼ੀ ਰਾਜਾ ਉਕਤ ਦੇ ਇੰਕਸ਼ਾਫ ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਸਪਲੈਂਡਰ ਵੀ ਬ੍ਰਾਮਦ ਕੀਤਾ ਤੇ ਦੋਸ਼ੀਆਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈI