ਥਾਣਾ ਮੁੱਖੀ ਮੈਡਮ ਸੋਨੀਆ ਨੂੰ ਇਲਾਕੇ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਅਕਾਲੀ ਦਲ ਆਗੂ ਅਮ੍ਰਿਤਸਰ ਵੱਲੋਂ ਕੀਤਾ ਸਨਮਾਨਿਤ

88

ਤਰਨਤਾਰਨ, 13 ਜੁਲਾਈ (ਜੰਡ ਖਾਲੜਾ) – ਪੁਲਿਸ ਥਾਣਾ ਕੱਚਾ ਪੱਕਾ ਮੁਖੀ ਮੈਡਮ ਸੋਨੀ ਜੀ ਨੂੰ ਵਧੀਆ ਸੇਵਾਵਾਂ ਬਦਲੇ ਅਕਾਲੀ ਦਲ ਅੰਮ੍ਰਿਤਸਰ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੳਵੲ ਆਗੂਆਂ ਮੇਹਰ ਸਿੰਘ ਪ੍ਰਧਾਨ ਤਲਵੰਡੀ, ਬਲਵਿੰਦਰ ਸਿੰਘ ਪ੍ਰਧਾਨ ਬਲੇਰ, ਤਲਵਿੰਦਰ ਸਿੰਘ ਪ੍ਰਧਾਨ ਬਲੇਰ, ਬਲਦੇਵ ਸਿੰਘ ਪ੍ਰਧਾਨ ਧਾਰੀਵਾਲ, ਸੁਰਜੀਤ ਸਿੰਘ ਭੈਣੀ ਗੁਰਮਖ ਸਿੰਘ, ਨਿਸ਼ਾਨ ਸਿੰਘ ਕੱਚਾ ਪੱਕਾ, ਰਣਜੀਤ ਸਿੰਘ ਤਲਵੰਡੀ ਆਦਿ ਨੇ ਕਿਹਾ ਕਿ ਇਸ ਇਲਾਕੇ ਚ ਨਸ਼ਿਆਂ ਦਾ ਬੋਲਬਾਲਾ ਰਿਹਾ ਹੈ, ਇਸ ਤੋ ਇਲਾਵਾ ਚੋਰੀਆਂ ਡਕੈਤੀਆਂ, ਲੁਟਾਂ ਖੋਹਾਂ ਆਦਿ ਦਾ ਪ੍ਰਭਾਵ ਰਿਹਾ ਹੈ, ਜਿਸ ਨੂੰ ਉਕਤ ਥਾਣਾ ਮੁਖੀ ਮੈਡਮ ਸੋਨੀ ਜੀ ਨੇ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਅਤੇ ਸਖਤ ਮਿਹਨਤ ਮੁਸੱਕਤ ਨਾਲ ਬਹੁਤ ਹੱਦ ਤੱਕ ਠੱਲ ਪਾਈ ਹੈ। ਆਗੂਆਂ ਨੇ ਕਿਹਾ ਕਿ ਇਸ ਤੋ ਇਲਾਵਾ ਇਨਾਂ ਕੋਲ ਜੋ ਦੱੱਬੇ ਕੁਚਲੇ ਲੋਕ ਸ਼ਿਕਾਇਤ ਲੈ ਕੇ ਆਉਦੇ ਹਨ ਤਾਂ ਇਹ ਹਰ ਸਿਕਾਇਤ ਕਰਤਾ ਨੂੰ ਇਨਸਾਫ ਦਿਵਾਉਣ ਲਈ ਹਮੇਸ਼ਾ ਤਤਪਰ ਦੇਖੇ ਗਏ ਹਨ। ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਦਿਸਾ ਨਿਰਦੇਸ਼ਾਂ ਅਧੀਨ ਅਤੇ ਕੌਮੀ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਦੇ ਨਿਰਦੇਸ਼ਾਂ ਤਹਿਤ ਅਸੀਂ ਥਾਣਾ ਕੱਚਾ ਪੱਕਾ ਮੁਖੀ ਮੈਡਮ ਸੋਨੀ ਜੀ ਦੀਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕਰਦੇ ਹਾਂ, ਅਤੇ ਵੱਡਾ ਮਾਣ ਮਹਿਸੂਸ ਕਰਦੇ ਹਾਂ।

Italian Trulli

ਇਸ ਮੌਕੇ ਤੇ ਮੈਡਮ ਸੋਨੀ ਜੀ ਨੇ ਕਿਹਾ ਕਿ ਮੈ ਆਪਣੀ ਜੁਮੇਵਾਰੀ ਨੂੰ ਐਸ.ਐਸ.ਪੀ ਸਾਹਬ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਤਨਦੇਹੀ ਨਾਲ ਨਿਭਾ ਰਹੀ ਹਾਂ ਅਤੇ ਉਨ੍ਹਾਂ ਦੇ ਹੁਕਮਾਂ ਤਹਿਤ ਜਿਥੇ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਪੇਸ ਆਇਆ ਜਾਂਦਾ ਹੈ, ਉਥੇ ਹੀ ਮੋਹਤਬਾਰ ਤੇ ਜੁਮੇਵਾਰ ਆਗੂਆਂ ਨੂੰ ਬਣਦਾ ਮਾਣ ਸਨਮਾਣ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਉਕਤ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋ ਕੀਤੇ ਹੋਏ ਕੰਮਾਂ ਤੇ ਮਾਣ-ਸਨਮਾਨ ਮਿਲਦਾ ਹੈ ਤਾਂ ਫੇਰ ਹੋਰ ਵੀ ਦੁਗਣੇ ਹੋ ਕੇ ਸਮਾਜ ਦੀ ਸੇਵਾ ਕਰਨ ਦਾ ਬਲ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜੁੰਮੇਵਾਰੀ ਨੂੰ ਬਾਖੂਬੀ ਨਿਭਾਉਂਦੀਆਂ ਸਮਾਜ ਵਿਰੋਧੀ ਅਨਸਰਾਂ, ਨਸਾ ਤਸਕਰਾਂ, ਚੋਰਾਂ ਡਿਕੈਤਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ, ਤੇ ਹਰੇਕ ਸਿਕਾਇਤ ਕਰਤਾ ਨੂੰ ਇਨਸਾਫ ਦਿਵਾਉਣ ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਇਸ ਮੌਕੇ ਤੇ ਮੁਨਸੀ ਸੁਖਦੇਵ ਸਿੰਘ ਵੀ ਹਾਜ਼ਰ ਸਨ।