More

  ਥਾਣਾ ਮੁਖੀ ਦੀ ਛਾਤੀ ’ਤੇ ਨੌਜਵਾਨਾਂ ਨੇ ਪਿਸਤੌਲ ਤਾਣ ਦਿੱਤੀ

  ਮੋਗਾ : ਪਿੰਡ ਤਲਵੰਡੀ ਭੰਗੇਰੀਆਂ ਵਿਖੇ ਮਾਰੂਤੀ ਕਾਰ ਸਵਾਰ ਨੌਜਵਾਨਾਂ ਨੇ ਕੱਥਿਤ ਤੌਰ ’ਤੇ ਥਾਣਾ ਮਹਿਣਾ ਮੁਖੀ ਸੰਦੀਪ ਸਿੰਘ ਸਿੱਧੂ ਦੀ ਛਾਤੀ ਉੱਤੇ ਪਿਸਤੌਲ ਤਾਣ ਦਿੱਤੀ। ਪੁਲੀਸ ਦੀ ਸਰਕਾਰੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਥਾਣਾ ਮਹਿਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਲੰਘੀ ਰਾਤ ਗਸ਼ਤ ਦੌਰਾਨ ਇੱਕ ਮਾਰੂਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੀਆਂ ਨੰਬਰ ਪਲੇਟਾਂ ’ਤੇ ਗਾਰਾ ਮਲਿਆਂ ਹੋਇਆ ਸੀ ਪਰ ਉਨ੍ਹਾਂ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮਾਰੂਤੀ ਕਾਰ ਸਰਕਾਰੀ ਗੱਡੀ ਦੀ ਡਰਾਈਵਰ ਸਾਈਡ ਵਿੱਚ ਮਾਰੀ। ਇਸ ਮਗਰੋਂ ਕਾਰ ਵਿੱਚੋਂ ਨੌਜਵਾਨ, ਜਿਸਦੀ ਪਛਾਣ ਗੁਰਦੀਪ ਸਿੰਘ ਪਿੰਡ ਰੌਲੀ ਵਜੋਂ ਹੋਈ, ਨਿਕਲਿਆ ਤੇ ਥਾਣਾ ਮੁਖੀ ਨੂੰ ਮਾਰ ਦੇਣ ਦੀ ਨੀਯਤ ਨਾਲ ਉਨ੍ਹਾਂ ਦੀ ਛਾਤੀ ’ਤੇ ਪਿਸਤੌਲ ਤਾਣ ਦਿੱਤੀ। ਪੁਲੀਸ ਅਧਿਕਾਰੀ ਨੇ ਉਸ ਤੋਂ ਪਿਸਤੌਲ ਖੋਹ ਲਈ। ਇਸ ਦੌਰਾਨ ਇੱਕ ਹੋਰ ਨੌਜਵਾਨ ਨੇ ਆਪਣੀ 12 ਬੋਰ ਬੰਦੂਕ ਹੋਰ ਪੁਲੀਸ ਮੁਲਾਜ਼ਮ ਨੂੰ ਮਾਰ ਦੇਣ ਦੀ ਨੀਯਤ ਨਾਲ, ਉਨ੍ਹਾਂ ’ਤੇ ਤਾਣ ਦਿੱਤੀ। ਇਸ ਮਗਰੋਂ ਮੁਲਜ਼ਮ ਆਪਣੀ ਮਾਰੂਤੀ ਕਾਰ ਛੱਡ ਕੇ ਹਨੇਰੇ ਕਾਰਨ ਫ਼ਰਾਰ ਹੋ ਗਏ। ਇਨ੍ਹਾਂ ਤੋਂ ਇਲਾਵਾ ਦੋ ਹੋਰ ਮੁਲਜ਼ਮ ਵੀ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img