More

  ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ 253 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

  ਤਰਨਤਾਰਨ, 4 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ ਨਿੰਬਾਲੇ IPS /ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਵਾਲੀਆ ਪੀ.ਪੀ.ਐਸ/ਐਸ.ਪੀ ਨਾਰਕੋਟਿਕਸ ਤਰਨ ਤਾਰਨ ਅਤੇ ਸ਼੍ਰੀ ਰਮਨਦੀਪ ਸਿੰਘ ਭੱੁਲਰ ਪੀ.ਪੀ.ਐਸ/ਡੀ.ਐਸ.ਪੀ ਗੋਇੰਦਵਾਲ ਸਾਹਿਬ ਜੀ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਗੋਇੰਦਵਾਲ ਸਾਹਿਬ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ ਵੱਖ ਟੀਮਾ ਭੇਜੀਆਂ ਗਈਆਂ ਸਨ। ਜਿਸ ਪਰ ਮਨ ਐਸ.ਆਈ ਗੁਰਨੇਕ ਸਿੰਘ ਸਮੇਤ ਪੁਲਿਸ ਪਾਰਟੀ ਬਾ ਗਸ਼ਤ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬਾਬਾ ਸ਼ਾਹ ਹੁਸੈਨ ਦੇ ਲਾਗੇ ਨਾਕਾ ਲਗਾਇਆ ਗਿਆ ਸੀ। ਜਿਸ ਪਰ ਇੱਕ ਵਿਅਕਤੀ ਪੈਦਲ ਦਰਿਆਂ ਮੰਡ ਤੋਂ ਗੋਇੰਦਵਾਲ ਸਾਈਡ ਆ ਰਿਹਾ ਸੀ। ਜੋ ਸਾਹਮਣੇ ਪੁਲਿਸ ਨਾਕਾ ਦੇਖ ਕੇ ਘਬਰਾ ਗਿਆ ਅਤੇ ਹੱਥ ਵਿੱਚ ਫੜਿਆ ਕਾਲੇ ਰੰਗ ਦਾ ਲਿਫਾਫਾ ਥੱਲੇ ਸੱੁਟ ਦਿੱਤਾ ਜੋ ਪੁਲਿਸ ਪਾਰਟੀ ਵੱਲੋ ਸ਼ੱਕ ਦੀ ਬਨਾਹ ਪਰ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁਛਿਆ ਗਿਆ। ਜਿਸ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ ਸੱਤੂ ਪੱੁਤਰ ਮੁਖਤਿਆਰ ਸਿੰਘ ਵਾਸੀ ਨਿੱਮ ਵਾਲੀ ਘਾਟੀ ਦੱਸਿਆ ਜਿਸ ਤੇ ਐਸ.ਆਈ ਗੁਰਨੇਕ ਸਿੰਘ ਥਾਣਾ ਗੋਇੰਦਵਾਲ ਸਾਹਿਬ ਵੱਲੋ ਸ਼੍ਰੀ ਰਮਨਦੀਪ ਸਿੰਘ ਪੀ.ਪੀ.ਐਸ/ਡੀ.ਐਸ.ਪੀ ਗੋਇੰਦਵਾਲ ਸਾਹਿਬ ਨੂੰ ਹਲਾਤਾਂ ਤੋ ਜਾਣੂ ਕਰਾਇਆ ਤੇ ਮੋਕਾ ਤੇ ਪਹੁੰਚਣ ਲਈ ਕਿਹਾ।

  ਜੋ ਡੀ.ਐਸ.ਪੀ ਗਇੰਦਵਾਲ ਸਾਹਿਬ ਮੋਕੇ ਤੇ ਪੱੁਜੇ ਤੇ ਉਕਤ ਦੋਸ਼ੀ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ। ਜੋ ਉਕਤ ਦੋਸ਼ੀ ਸਤਨਾਮ ਸਿੰਘ ਉਰਫ ਸੱਤੂ ਕੋਲ ਫੜੇ ਕਾਲੇ ਲਿਫਾਫਾ ਨੂੰ ਚੈਕ ਕੀਤਾ। ਜਿਸ ਵਿੱਚੋ ਹੈਰੋਇਨ ਬ੍ਰਾਮਦ ਹੋਈ ਬ੍ਰਾਮਦ ਹੈਰੋਇਨ ਦਾ ਵਜਨ 253 ਗ੍ਰਾਮ ਸੀ। ਜੋ ਉਕਤ ਦੋਸ਼ੀ ਪਾਸੋ 253 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 126 ਮਿਤੀ 03.07.2021 ਜੁਰਮ 21-ਏ/61/85 ਐਨ.ਡੀ.ਪੀ.ਐਸ ਐਕਟ ਥਾਣਾ ਗਇੰਦਵਾਲ ਸਾਹਿਬ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਇਸ ਤੋ ਇਲਾਵਾ ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਉਕਤ ਪਰ ਪਹਿਲਾਂ ਥਾਣਾ ਬਿਆਸ, ਥਾਣਾ ਸਰਹਾਲੀ ਅਤੇ ਥਾਣਾ ਗੋਇੰਦਵਾਲ ਸਾਹਿਬ ਵਿਚ ਕੁੱਲ 8 ਮੁੱਕਦਮੇ ਐਨ.ਡੀ.ਪੀ.ਐਸ ਐਕਟ ਦੇ ਦਰਜ ਰਜਿਸਟਰ ਹਨ। ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁੱਛ-ਗਿੱਛ ਦੌਰਾਨ ਹੋਰ ਵੀ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img