More

  ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਮਿਤੀ 06.07.2021 ਨੂੰ ਦਵਿੰਦਰ ਸਿੰਘ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਟਰੇਸ ਕਰਕੇ ਦੋਸ਼ੀ ਕੀਤਾ ਕਾਬੂ

  ਤਰਨਤਾਰਨ, 19 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ ਨਿੰਬਾਲੇ ੀਫਸ਼ /ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮਹਿਤਾਬ ਸਿੰਘ ਆਈ.ਪੀ.ਐਸ ਐਸ.ਪੀ ਇੰਨਵੈਸ਼ਟੀਗੇਸ਼ਨ ਤਰਨ ਤਾਰਨ ਅਤੇ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬਡਵੀਜ਼ਨ ਗੋਇੰਦਵਾਲ ਸਾਹਿਬ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਖਵਾਸਪੁਰ ਵਿਖੇ ਦਵਿੰਦਰ ਸਿੰਘ ਦੇ ਹੋਏ ਅੰਨੇ ਕਤਲ ਨੂੰ ਟਰੇਸ ਕੀਤਾ ਗਿਆ ਹੈ। ਇਹ ਕਿ ਮਿਤੀ 07.07.2021 ਨੂੰ ਰਾਜਬੀਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਖਵਾਸਪੁਰ ਨੇ ਥਾਣਾ ਹਾਜ਼ਰ ਆ ਕੇ ਆਪਣਾ ਬਿਆਨ ਦਰਜ਼ ਕਰਵਾਇਆ ਕਿ ਉਸਦਾ ਲੜਕਾ ਦਵਿੰਦਰ ਸਿੰਘ ਮਿਤੀ 06.07.2021 ਨੂੰ ਵਕਤ ਕ੍ਰੀਬ 09:30 ਵਜ਼ੇ ਰਾਤ ਰੋਟੀ ਪਾਣੀ ਖਾ ਕੇ ਆਪਣੇ ਘਰੋਂ ਬਾਹਰ ਸੈਰ ਕਰਨ ਲਈ ਗਿਆ ਸੀ ,ਕੁੱਝ ਚਿਰ ਬਾਅਦ ਉਸਦਾ ਲੜਕਾ ਲਹੂ ਲਹਾਣ ਹੋ ਕੇ ਭੱਜਾ ਭੱਜਾ ਘਰ ਆਇਆ ਅਤੇ ਜ਼ਮੀਨ ਤੇ ਡਿੱਗ ਪਿਆ ,ਜਿਸਤੇ ਉਹ ਉਸਨੂੰ ਫਤਿਆਬਾਦ ਹਸਪਤਾਲ ਇਲਾਜ਼ ਕਰਵਾਉਣ ਲਈ ਲੈ ਗਏ ,ਜੋ ਦਵਿੰਦਰ ਸਿੰਘ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਸੀ। ਜਿਸਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮੁੱਕਦਮਾ ਨੰਬਰ 130 ਮਿਤੀ 07.07.2021 ਜੁਰਮ 302 ਭ.ਦ.ਸ ਥਾਣਾ ਗੋਇੰਦਵਾਲ ਸਾਹਿਬ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

  ਦੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਵੱਲੋਂ ਬੜੀ ਹੀ ਮਿਹਨਤ ਨਾਲ ਮੁਖਬਰ ਖਾਸ ਦੀ ਇਤਲਾਹ ਪਰ ਪੂਰੀ ਠੋਸ ਅਤੇ ਭਰੋਸੇ ਯੋਗ ਇਤਲਾਹ ਪਰਮ੍ਰਿਤਕ ਦਵਿੰਦਰ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਖਵਾਸਪੁਰ ਨੂੰ ਕਾਬੂ ਕਰਕੇ ਪੁੱਛ-ਗਿੱਛ ਕੀਤੀ। ਜੋ ਦੌਰਾਨੇ ਪੁੱਛ-ਗਿੱਛ ਹਰਜਿੰਦਰ ਸਿੰਘ ਨੇ ਮੰਨਿਆ ਕਿ ਮਿਤੀ 06.07.2021 ਨੂੰ ਵਕਤ ਕ੍ਰੀਬ 09:30 ਵਜ਼ੇ ਰਾਤ ਉਸਦੇ ਲੜਕੇ ਦਵਿੰਦਰ ਸਿੰਘ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸਨੇ ਦੱਸਿਆ ਕਿ ਮੈਂ ਵੀ ਨਸ਼ਾ ਕੀਤਾ ਹੋਇਆ ਸੀ ਅਤੇ ਉਸਦਾ ਲੜਕਾ ਦਵਿੰਦਰ ਸਿੰਘ ਹੋਰ ਨਸ਼ਾ ਕਰਨ ਲਈ ਉਸ ਪਾਸੋਂ ਪੈਸੇ ਮੰਗ ਰਿਹਾ ਸੀ ,ਜਿਸਤੇ ਉਸਦੇ ਪਿਤਾ ਹਰਜਿੰਦਰ ਸਿੰਘ ਨੇ ਪੈਸਿਆਂ ਤੋਂ ਨਾ ਕਰ ਦਿੱਤੀ ਅਤੇ ਉਹਨਾਂ ਦੋਹਾਂ ਪਿਓੁ-ਪੁੱਤ ਦਾ ਝਗੜਾ ਹੋ ਗਿਆ ਅਤੇ ਹਰਜਿੰਦਰ ਸਿੰਘ ਉਕਤ ਨੇ ਗੁੱਸੇ ਵਿੱਚ ਆ ਕੇ ਆਪਣੇ ਬੇਟੇ ਦਵਿੰਦਰ ਸਿੰਘ ਦੀ ਛਾਤੀ ਵਿੱਚ ਚਾਕੂ ਨਾਲ ਵਾਰ ਕਰ ਦਿੱਤੇ ਸਨ। ਜਿਸਤੇ ਦਵਿੰਦਰ ਸਿੰਘ ਉਕਤ ਦੀ ਮੌਤ ਹੋ ਗਈ ਸੀ। ਜੋ ਹਰਜਿੰਦਰ ਸਿੰਘ ਨੂੰ ਅੱਜ ਮਿਤੀ 17.07.2021 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਦੋਸ਼ੀ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img