More

  ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਬੀਤੇ ਦਿਨੀ ਛਾਪੜੀ ਸਾਹਿਬ ਹੋਏ ਕਤਲ ਦੇ ਦੋਸ਼ੀਆਂ ਨੂੰ ਟਰੇਸ ਕਰਕੇ 24 ਘੰਟਿਆਂ ਵਿੱਚ ਕੀਤਾ ਕਾਬੂ

  ਤਰਨਤਾਰਨ, 19 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ ਨਿੰਬਾਲੇ ੀਫਸ਼ /ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮਹਿਤਾਬ ਸਿੰਘ ਆਈ.ਪੀ.ਐਸ ਐਸ.ਪੀ ਇੰਨਵੈਸ਼ਟੀਗੇਸ਼ਨ ਤਰਨ ਤਾਰਨ ਅਤੇ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ ਡੀ.ਅ ੈਸ.ਪੀ ਸਬਡਵੀਜ਼ਨ ਗੋਇੰਦਵਾਲ ਸਾਹਿਬ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਛਾਪੜੀ ਸਾਹਿਬ ਵਿਖੇ ਹਰਪਾਲ ਸਿੰਘ ਦੇ ਹੋਏ ਕਤਲ ਨੂੰ ਟਰੇਸ ਕੀਤਾ ਗਿਆ ਹੈ। ਇਹ ਕਿ ਮਿਤੀ 15.07.2021 ਨੂੰ ਸੋਹਣ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਛਾਪੜੀ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਨੇ ਥਾਣਾ ਹਾਜ਼ਰ ਆ ਕੇ ਆਪਣੀ ਦਰਖਾਸਤ ਦਰਜ਼ ਕਰਵਾਈ ਕਿ ਉਸਦਾ ਲੜਕਾ ਹਰਪਾਲ ਸਿੰਘ ਉਮਰ ਕ੍ਰੀਬ 35 ਸਾਲ, ਜੋ ਕਿ ਮਿਤੀ 14.07.2021 ਨੂੰ ਸ਼ਾਮ ਤੱਕ ਉਸਦਾ ਲੜਕਾ ਵਾਪਸ ਘਰ ਨਹੀ ਆਇਆ, ਜਿਸਦੀ ਉਹਨਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ,ਤਾਂ ਵਕਤ ਕ੍ਰੀਬ 09:00 ਵਜ਼ੇ ਰਾਤ ਨੂੰ ਜਸਵੰਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਛਾਪੜੀ ਸਾਹਿਬ ਨੇ ਦੱਸਿਆ ਕਿ ਉਸਦਾ ਲੜਕਾ ਹਰਪਾਲ ਸਿੰਘ ਸਮੇਤ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਰਨੈਲ ਸਿੰਘ ,ਸ਼ਮਸ਼ੇਰ ਸਿੰਘ ਪੁੱਤਰ ਸੁਖਵਿੰਦਰ ਸਿੰਘ , ਗੁਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤ ੇ ਜਸਵਿੰਦਰ ਸਿੰਘ ਉਰਫ ਲਾਡੀ ਪੁੱਤਰ ਅਜੀਤ ਸਿੰਘ ਵਾਸੀਆਨ ਛਾਪੜੀ ਸਾਹਿਬ ,ਜੋ ਇਹ ਨਸ਼ੇ ਪੱਤੇ ਕਰਨ ਦੇ ਆਦਿ ਹਨ ,ਅਤੇ ਇਹ ਉਸ ਵੇਲੇ ਨੇੜੇ ਮਾਤਾ ਰਾਣੀ ਮੰਦਰ ਛਾਪੜੀ ਸਾਹਿਬ ਖੜੇ ਸੀ,ਜੋ ਹਰਪਾਲ ਸਿੰਘ ਆਪਣੇ ਬੇਟੇ ਦੀ ਭਾਲ ਕਰਦਾ ਨੇੜੇ ਮਾਤਾ ਰਾਣੀ ਮੰਦਰ ਗਿਆ ਅਤੇ ਆਪਣੇ ਬੇਟੇ ਨੂੰ ਲੈਣ ਲਈ ਗਿਆ, ਜੋ ਉਸਦਾ ਬੇਟਾ ਹਰਪਾਲ ਉਸ ਨਾਲ ਨਹੀਂ ਤੁਰਿਆ ਅਤੇ ਫਿਰ ਉਸਦਾ ਲੜਕਾ ਅਗਲੇ ਦਿਨ ਤੱਕ ਘਰ ਨਹੀਂ ਅਇਆ। ਜਿਸ ਤੋਂ ਉਪਰੰਤ ਮਿਤੀ 16.07.2021 ਨੂੰ ਉਸਦੇ ਲੜਕੇ ਹਰਪਾਲ ਸਿੰਘ ਦੀ ਡੈਡਬਾਡੀ ਮਾਤਾ ਰਾਣੀ ਮੰਦਰ ਛੱਪੜ ਵਿੱਚ ਤੈਰਦੀ ਮਿਲ ਗਈ।

  ਜਿਸਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਰਨੈਲ ਸਿੰਘ ,ਸ਼ਮਸ਼ੇਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਲਾਡੀ ਪੁੱਤਰ ਅਜੀਤ ਸਿੰਘ ਵਾਸੀਆਨ ਛਾਪੜੀ ਸਾਹਿਬ ਦੇ ਖਿਲਾਫ ਮੁੱਕਦਮਾ ਨੰਬਰ 142 ਮਿਤੀ 16.07.2021 ਜੁਰਮ 302/201/379/34 ਭ.ਦ.ਸ ਥਾਣਾ ਗੋਇੰਦਵਾਲ ਸਾਹਿਬ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਵੱਲੋਂ ਬੜੀ ਹੀ ਮਿਹਨਤ ਨਾਲ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਰਨੈਲ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਸੁਖਵਿੰਦਰ ਸਿੰਘ , ਗੁਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਜਸਵਿ ੰਦਰ ਸਿੰਘ ਉਰਫ ਲਾਡੀ ਪੁੱਤਰ ਅਜੀਤ ਸਿੰਘ ਵਾਸੀਆਨ ਛਾਪੜੀ ਸਾਹਿਬ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸਤੇ ਉਕਤ ਦੋਸ਼ੀਆਂ ਨੇ ਇੰਕਸਾਫ ਕੀਤਾ ਕਿ ਉਹਨਾਂ ਨੇ ਹੀ ਹਰਪਾਲ ਸਿੰਘ ਉਕਤ ਦਾ ਕਤਲ ਕੀਤਾ ਸੀ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਦੋਸ਼ੀਆਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img