More

  ਥਾਣਾ ਕੋਟ ਖਾਲਸਾ ਦੀ ਪੁਲਿਸ ਨੇ ਲੁੱਟਾ ਖੋਹਾ ਕਰਨ ਵਾਲੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

  ਅੰਮ੍ਰਿਤਸਰ, 13 ਨਵੰਬਰ (ਗਗਨ) – ਮਾਨਯੋਗ ਡਾ.ਸੁਖਚੈਨ ਸਿੰਘ ਗਿੱਲ IPS,ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਹਰਜੀਤ ਧਾਰੀਵਾਲ ADCP ਸਿਟੀ 1, ਸ੍ਰੀ ਸੰਜੀਵ ਕੁਮਾਰ ACP LIC & SEC ਅੰਮ੍ਰਿਤਸਰ ਵੱਲੋਂ ਦਿਤੀਆ, ਹਦਾਇਤਾ ਅਨੁਸਾਰ SI ਨਿਸ਼ਾਨ ਸਿੰਘ ਮੁੱਖ ਅਫਸਰ ਥਾਣਾ ਕੋਟ ਖਾਲਸਾ ਅੰਮ੍ਰਿਤਸਰ ਦੀ ਅਗਵਾਈ ਹੇਠ ਲੁੱਟਾ ਖੋਹਾ ਕਰਨ ਵਾਲੇ ਭੈੜੇ ਅੰਨਸਰਾ ਦੇ ਖਿਲਾਫ ਚਲਾਈ ਗਈ ਮੁਹਿਮ ਦੋਰਾਨ SI ਭੁਪਿੰਦਰ ਸਿੰਘ ਥਾਣਾ ਕੋਟ ਖਾਲਸਾ ਅੰਮ੍ਰਿਤਸਰ ਨੇ ਮੁਕਦਮਾ ਨੰਬਰ 385 ਮਿਤੀ 28-10-2021 ਜੁਰਮ 379-ਬੀ, 34 IPC, ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦੀ ਤਫਤੀਸ਼ ਦੌਰਾਨ ਮੁੱਖਬਰ ਖਾਸ ਦੀ ਇਤਲਾਹ ਤੇ ਮਿਤੀ 11-11-2021 ਨੂੰ ਮੁਕਦਮਾ ਦੇ ਦੋਸ਼ੀ ਗੁਰਪਿੰਦਰ ਸਿੰਘ ਉਰਫ ਪਿੰਦਰ ਉਰਫ ਭਿੰਦਾ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਖਾਪੜ ਖੇੜੀ ਥਾਣਾ ਘਰਿੰਡਾ ਅੰਮ੍ਰਿਤਸਰ ਨੂੰ ਚੌਕ ਬੋਹੜੀ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਅਤੇ ਪਾਸੋ ਖੋਹਿਆ ਹੋਇਆ ਮੋਬਾਇਲ ਫੋਨ REDMI 8 ਰੰਗ ਹਰਾ ਗੂੜਾ ਤੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਨੰਬਰੀ PB-02-DR-8454 ਰੰਗ ਕਾਲਾ ਮਾਰਕਾ ਹੀਰੋ ਸਪਲੈਂਡਰ ਬਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਉਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਤਫਤੀਸ਼ ਜਾਰੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img