ਅੰਮ੍ਰਿਤਸਰ, 28 ਅਕਤੂਬਰ (ਗਗਨ) – ਮਾਨਯੋਗ ਡਾ. ਸੁਖਚੈਨ ਸਿੰਘ ਗਿੱਲ IPS ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਹਰਜੀਤ ਸਿੰਘ ਧਾਰੀਵਾਲ ADCP City-1, ਸ੍ਰੀ ਸੰਜੀਵ ਕੁਮਾਰ ACP Licensing&Security ਜੀ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਬ-ਇੰਸਪੈਕਟਰ ਨਿਸ਼ਾਨ ਸਿੰਘ ਮੁੱਖ ਅਫਸਰ ਥਾਣਾ ਕੋਟ ਖਾਲਸਾ ਜੀ ਦੀ ਅਗਵਾਈ ਹੇਠ ਨਸ਼ੇ ਦੇ ਤਸਕਰਾਂ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਜਿਸ ਦੌਰਾਨ ਸਬ ਇੰਸਪੈਕਟਰ ਭਗਵੰਤ ਸਿੰਘ ਥਾਣਾ ਕੋਟ ਖਾਲਸਾ ਵੱਲੋਂ ਤਰਸੇਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕੋਟ ਖਾਲਸਾ ਨੂੰ ਬੋਹੜੀ ਸਾਹਿਬ ਚੌਕ ਤੋਂ ਸ਼ਰਾਬ ਵੇਚਦਿਆਂ ਰੰਗੇ ਹੱਥੀ ਕਾਬੂ ਕਰਕੇ ਉਸ ਪਾਸੋਂ 20 ਬੋਤਲਾਂ ਨਜੈਜ ਸ਼ਰਾਬ ਬਾਮਦ ਕੀਤੀ ਅਤੇ ਉਸ ਖਿਲਾਫ ਮੁਕੱਦਮਾ ਨੰ. 379 ਮਿਤੀ 25.10.21 ਜੁਰਮ 6.1.14 Ex, Act ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਦੋਸ਼ੀ ਉਕਤ ਨੂੰ ਬੰਦ ਹਵਾਲਾਤ ਕਰਵਾਇਆ ਗਿਆ ਅਤੇ ਇਸ ਤੋਂ ਇਲਾਵਾ ਸਬ ਇੰਸਪੈਕਟਰ ਜਗਬੀਰ ਸਿੰਘ ਥਾਣਾ ਕੋਟ ਖਾਲਸਾ ਵੱਲੋਂ ਦੋਸ਼ੀ ਹਰਮਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗਲੀ ਟੀਟੂ ਹਲਵਾਈ ਵਾਲੀ ਕੋਟ ਖਾਲਸਾ ਨੂੰ ਮੋੜ ਮੜੀਆ ਤੋਂ ਸ਼ਰਾਬ ਵੇਚਣ ਦਾ ਧੰਦਾ ਕਰਦਿਆਂ ਰੰਗੇ ਹੱਥੀ ਕਾਬੂ ਕੀਤਾ ਜਿਸ ਪਾਸੋ 15 ਬੋਤਲਾਂ ਸ਼ਰਾਬ ਠੇਕਾ ਦੇਸੀ ਵਿਸਕੀ ਬਾਮਦ ਕੀਤੀ ਅਤੇ ਮੁਕੱਦਮਾ ਨੰ. 380/21 ਜੁਰਮ 61,1.14 Ex. Act ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਦੋਸ਼ੀ ਨੂੰ ਬਰ ਜਮਾਨੜ ਰਿਹਾਅ ਕੀਤਾ ਗਿਆ। ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।