ਥਾਣਾਂ ਗੇਟ ਹਕੀਮਾਂ ਦੀ ਪੁਲਿਸ ਨੇ 317 ਗ੍ਰਾਮ ਹੈਰੋਇਨ ਸਮੇਤ ਇਕ ਕੀਤਾ ਕਾਬੂ

71

ਅੰਮ੍ਰਿਤਸਰ, 28 ਜੂਨ (ਗਗਨ) – ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੀਆਂ ਹਦਾਇਤਾਂ ਤੇ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਥਾਣਾਂ ਗੇਟ ਹਕੀਮਾਂ ਦੀ ਪੁਲਿਸ ਦੇ ਉਸ ਸਮੇ ਵੱਡੀ ਸਫਲਤਾ ਹੱਥ ਲੱਗੀ ਜਦ ਥਾਣਾਂ ਮੁਖੀ ਇੰਸ: ਰਾਜਵਿੰਦਰ ਕੌਰ ਅਤੇ ਚੌਕੀ ਅੰਨਗੜ੍ਹ ਦੇ ਇੰਚਾਰਜ ਐਸ.ਆਈ ਦਿਲਬਾਗ ਸਿੰਘ ਵਲੋ ਇਕ ਵਿਆਕਤੀ ਨੂੰ 317 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ।ਜਿਸ ਸਬੰਧੀ ਜਾਣਕਾਰੀ ਦੇਦਿਆ ਏ.ਸੀ.ਪੀ ਸ੍ਰੀ ਪ੍ਰਵੇਸ਼ ਚੌਪੜਾ ਨੇ ਦੱਸਿਆ ਕਿ ਫੜੇ ਗਏ ਵਿਆਕਤੀ ਦੀ ਪਹਿਚਾਣ ਅਜੈ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਚੌੜਾ ਬਜਾਰ ਅੰਮ੍ਰਿਤਸਰ ਵਜੋ ਹੋਈ ਹੈ, ਜਿਸ ਵਿਰੁੱਧ ਐਨ.ਡੀ.ਪੀ.ਐਸ ਐਕਟ ਤਾਹਿਤ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਿਲ ਕਰਕੇ ਅਗਲੇਰੀ ਪੁਛਗਿੱਛ ਕੀਤੀ ਜਾਏਗੀ ਕਿ ਉਸ ਨਾਲ ਇਸ ਧੰਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ।

Italian Trulli