More

  ਥਾਣਾਂ ਕੰਨਟੋਮੈਟ ਦੀ ਪੁਲਿਸ ਵਲੋ 290 ਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਕਾਬੂ

  ਅੰਮ੍ਰਿਤਸਰ 13 ਜੁਲਾਈ (ਗਗਨ) – ਥਾਣਾਂ ਕੰਨਟੋਮੈਟ ਦੇ ਹੇਠ ਆਂਉਦੀ ਪੁਲਿਸ ਚੌਕੀ ਗੁਮਟਾਲਾ ਦੇ ਐਸ.ਆਈ ਸਤਨਾਮ ਸਿੰਘ ਵਲੋ ਇਕ ਗੁਪਤ ਸੂਚਨਾ ਦੇ ਅਧਾਰ ਤੇ ਲਗਾਏ ਨਾਕੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਨੂੰ ਰੋਕਕੇ ਤਲਾਸ਼ੀ ਕੀਤੀ ਗਈ ਤਾਂ ਉਨਾ ਪਾਸੋ ਸਫਾਰੀ ਕਾਰ ਪੀ.ਬੀ 02 -2919 ਵਿੱਚੋ 290 ਗ੍ਰਾਮ ਹੈਰੋਇਨ ਬ੍ਰਾਮਦ ਹੋਈ ।

  ਜਿਸ ਸਬੰਧੀ ਜਾਣਕਾਰੀ ਦੇਦਿਆ ਥਾਣਾਂ ਕੰਨਟੋਨਮੈਟ ਦੇ ਐਸ.ਐਚ.ਓ ਇੰਸ: ਜਸਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਤਸਕਰਾਂ ਦੀ ਪਹਿਚਾਣ ਕੰਵਲਜੀਤ ਸਿੰਘ ਉਰਫ ਗੋਪੀ ਵਾਸੀ ਰਸ਼ਪਾਲ ਸਿੰਘ ਪਿੰਡ ਹੜ ਖੁਰਦ ਅਤੇ ਜਸਪ੍ਰੀਤ ਸਿੰਘ ਉਰਫ ਪ੍ਰਰੀਤ ਵਾਸੀ ਪਿੰਡ ਖਤਰਾਏ ਖੁਰਦ ਝਡੇਰ ਹੋਈ ਹੈ,ਪੁਲਿਸ ਮੁਲਜ਼ਮਾਂ ਦੇ ਕਬਜ਼ੇ ‘ਚੋਂ ਬਰਾਮਦ ਹੋਏ ਤਿੰਨਾਂ ਦੇ ਮੋਬਾਈਲਾਂ ਦੀ ਡਿਟੇਲ ਖੰਗਾਲਣ ਵਿਚ ਜੁੱਟ ਗਈ ਹੈ ਅਤੇ ਦੇਖਿਆ ਜਾ ਰਿਹਾ ਹੈ ਕਿ ਇਹ ਤਸਕਰ ਕਿਹੜੇ ਲੋਕਾਂ ਦੇ ਸੰਪਰਕ ਵਿਚ ਸਨ। ਕਿਸ ਨਾਲ ਇਨ੍ਹਾਂ ਨੇ ਖੇਪ ਲਈ ਸੀ ਅਤੇ ਕਿਸ ਨੂੰ ਇਹ ਖੇਪ ਦੇਣ ਲਈ ਜਾ ਰਹੇ ਸਨ। ਉਨਾਂ ਨੇ ਦੱਸਿਆ ਕਿ ਮੁਲਜਮਾਂ ਨੂੰ ਹਾਲੇ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ, ਜਿਸ ਦੇ ਬਾਅਦ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img