ਅੰਮ੍ਰਿਤਸਰ, 24 ਜੂਨ (ਗਗਨ ਅਜੀਤ ਸਿੰਘ) – ਬੀਤੇ ਦਿਨ ਡੇਲੀ ਨੀਡਜ ਦੇ ਨਜਦੀਕ ਗੁਰੂ ਨਾਨਕ ਵਾੜਾ ਵਿਖੇ ਇਕ ਬਜੁਰਗ ਔਰਤ ਸੁਰਜੀਤ ਕੌਰ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਵਲੋ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਲੈਣ ਦਾ ਦਾਅਵਾ ਕਰਦਿਆ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਹੱਤਿਆ ਨੂੰ ਅੰਜਾਮ ਦੇਣ ਵਾਲੀ ਮਹਿਲਾ ਮਨਦੀਪ ਕੌਰ ਉਰਫ ਮੰਨਾ ਪਤਨੀ ਮਨਜਿੰਦਰ ਸਿੰਘ ਵਾਸੀ ਮਕਾਨ ਨੰ: 46 ਏ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ੍ਹ ਚੂੜੀਆ ਰੋਡ ਨੂੰ ਕਾਬੂ ਕਰਕੇ ਉਸ ਪਾਸੋ ਲੁੱਟੀ 16500 ਰੁਪਏ ਦੀ ਕਰੰਸੀ ਤੇ ਚਾਂਦੀ ਦੇ ਸਿੱਕੇ ਬਰਾਮਦ ਕੀਤੇ ਗਏ ਹਨ। ਸ: ਭੁੱਲਰ ਨੇ ਦੱਸਿਆ ਕਿ ਬਜੁਰਗ ਔਰਤ ਦਾ ਕਤਲ ਕਰਨ ਵਾਲੀ ਔਰਤ ਮ੍ਰਿਤਕ ਬਜੁਰਗ ਔਰਤ ਦੇ ਘਰ ਕੰਮ ਕਰਦੀ ਜੋਤੀ ਨਾਮ ਦੀ ਔਰਤ ਦੀ ਭੈਣ ਹੈ, ਅਤੇ ਉਸ ਨੂੰ ਪੈਸਿਆ ਦੀ ਲੋੜ ਸੀ, ਜਿਸ ਨੂੰ ਪਤਾ ਸੀ ਕਿ ਉਸਦੀ ਭੈਣ ਕੰਮ ਕਰਕੇ 12 ਵਜੇ ਚਲੇ ਜਾਂਦੀ ਹੈ।
ਜਿਸ ਕਰਕੇ ਦੋਸ਼ਣ ਮਨਦੀਪ ਕੌਰ 21 ਜੂਨ ਨੂੰ ਜੀਨ ਟੋਪ ਪਹਿਣਕੇ ਇਕ ਆਟੋ ‘ਤੇ ਸਵਾਰ ਹੋਕੇ ਉਸ ਦੇ ਘਰ ਆਈ ਤੇ ਬਜੁਰਗ ਔਰਤ ਪਾਸੋ ਪਾਣੀ ਪੀਣ ਉਪਰੰਤ ਉਸ ਨੂੰ ਧੱਕਾ ਦੇਕੇ ਸੁੱਟ ਦਿੱਤਾ ਤੇ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰਨ ਉਪਰੰਤ ਘਰ ਵਿੱਚ ਪਈ ਅਲਮਾਰੀ ਵਿੱਚੋ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਈ ।ਜਿਸ ਸਬੰਧੀ ਮ੍ਰਿਤਕਾਂ ਦੇ ਪਤੀ ਸੁਖਮਹਿੰਦਰ ਸਿੰਘ ਦੇ ਬਿਆਨਾਂ ਤੇ ਥਾਣਾਂ ਕੰਨਟੋਨਮੈਟ ਵਿਖੇ ਧਾਰਾ 302 , 452, 379 ਤਹਿਤ ਕੇਸ ਦਰਜ ਕਰਨ ੳਪਰੰਤ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੋਜ ਨੂੰ ਖੰਘਾਲਣ ਤੇ ਇਕ ਔਰਤ ਦਾ ਸ਼ੱਕੀ ਹਾਲਤ ਵਿੱਚ ਖਾਲੀ ਹੱਥ ਆਉਣਾ ਤੇ ਮੁੜ ਸਮਾਨ ਲੈਕੇ ਜਾਣ ਦਾ ਮਾਮਲਾ ਸਾਹਮਣੇ ਆਇਆ । ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਜਿਥੇ ਇਸ ਮਾਮਲੇ ਵਿੱਚ ਹੋਰਨਾਂ ਦੀ ਸਮੂਲੀਅਤ ਦਾ ਪਤਾ ਲਗਾਇਆ ਜਾਏਗਾ ਉਥੇ ਲੁੱਟੇ ਹੋਰ ਸਮਾਨ ਦੀ ਵੀ ਬਰਾਮਦੀ ਕੀਤੀ ਜਾਏਗੀ।ਇਸ ਸਮੇ ਏ.ਡੀ.ਸੀ.ਪੀ ਕਰਾਈਮ ਸ੍ਰੀ ਯਵਰਾਜ ਸਿੰਘ, ਏ.ਸੀ.ਪੀ ਸ੍ਰੀ ਦੇਵ ਦੱਤ , ਥਾਣਾਂ ਮੁੱਖੀ ਕੰਨਟੋਨਮੈਟ ਇੰਸ: ਜਸਪਾਲ ਸਿੰਘ ਵੀ ਹਾਜਰ ਸਨ।