ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਵੀਰਵਾਰ ਨੂੰ ਲੱਦਾਖ ਦੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਸੂਤਰਾਂ ਨੇ ਕਿਹਾ ਕਿ ਸੈਨਾ ਮੁਖੀ ਦੀ ਫੇਰੀ ਦਾ ਉਦੇਸ਼ ਪੇਗੋਂਗ ਝੀਲ ਦੇ ਦੱਖਣੀ ਕੰਢੇ ਦੇ ਆਸ ਪਾਸ ਸਥਿਤੀ ਨੂੰ ਬਦਲਣ ਦੀਆਂ ਚੀਨ ਦੀਆਂ ਤਾਜ਼ਾ ਕੋਸ਼ਿਸ਼ਾਂ ਦੇ ਮੱਦੇਨਜ਼ਰ ਖੇਤਰ ਦੀ ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨਾ ਹੈ। ਉਨ੍ਹਾਂ ਦੱਸਿਆ ਕਿ ਖੇਤਰ ਵਿੱਚ ਫੌਜ ਦੀ ਤਾਇਨਾਤੀ ਦਾ ਨਿਰੀਖਣ ਕਰ ਰਹੇ ਥਲ ਸੈਨਾ ਦੇ ਕਮਾਂਡਰਾਂ ਵੱਲੋਂ ਜਨਰਲ ਨਰਵਣੇ ਨੂੰ ਤਾਜ਼ਾ ਸਥਿਤੀ ਦੇ ਨਾਲ ਹੀ ਮੁਕਾਬਲੇ ਲਈ ਭਾਰਤੀ ਤਿਆਰੀਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਦਾ ਦੋ ਦਿਨ ਦਾ ਚੀਨ ਦੌਰਾ ਸ਼ੁਰੂ
