22 C
Amritsar
Thursday, March 23, 2023

ਥਲ ਸੈਨਾ ਦੇ ਜੰਗੀ ਬੇੜੇ ਨੂੰ ਲੱਗੀ ਅੱਗ, ਇੱਕ ਦੀ ਮੌਤ

Must read

ਸਰਕਾਰੀ ਜੇਜੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬ੍ਰਜੇਸ਼ ਕੁਮਾਰ (23) ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਮੌਤ ਸਾਹ ਘੁੱਟਣ ਤੇ ਸੜਨ ਦੀ ਵਜ੍ਹਾ ਕਰਕੇ ਹੋਈ।

mumbai 1 dead in fire at under construction navy warship

ਮੰਬਈ: ਭਾਰਤੀ ਥਲ ਸੈਨਾ ਲਈ ਮਝਗਾਂਵ ਗੋਦੀ ਵਿੱਚ ਨਿਰਮਾਣ ਅਧੀਨ ਜੰਗੀ ਬੇੜੇ ਨੂੰ ਸ਼ੁੱਕਰਵਾਰ ਸ਼ਾਮ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਜਣੇ ਦੀ ਜਾਨ ਚਲੀ ਗਈ। ਸ਼ਹਿਰ ਦੇ ਫਾਇਰ ਬ੍ਰਿਗੇਡ ਦੇ ਮੁਖੀ ਪੀਐਮ ਰਾਹੰਗਡਾਲੇ ਨੇ ਦੱਸਿਆ ਕਿ ਨਿਰਮਾਣ ਅਧੀਨ ਜੰਗੀ ਬੇੜਾ ‘ਵਿਸ਼ਾਖਾਪਟਨਮ’ ਵਿੱਚ ਸ਼ਾਮ 5:44 ਮਿੰਟ ‘ਤੇ ਅੱਗ ਲੱਗ ਗਈ।ਜਾਣਕਾਰੀ ਮੁਤਾਬਕ ਬੇੜੇ ਦੇ ਦੂਜੇ ਡੈਕ ‘ਤੇ ਅੱਗ ਲੱਗੀ ਤੇ ਬਾਅਦ ਵਿੱਚ ਤੀਜਾ ਡੈਕ ਵੀ ਇਸ ਦੀ ਚਪੇਟ ਵਿੱਚ ਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਗ ਅੱਗ ਲੱਗਣ ਨਾਲ ਪੋਤ ਵਿੱਚ ਧੂੰਆਂ ਫੈਲ ਗਿਆ ਸੀ। ਇੱਕ ਰੱਖਿਆ ਅਧਿਕਾਰੀ ਨੇ ਅੱਗ ਵਿੱਚ ਫਸੇ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਸਰਕਾਰੀ ਜੇਜੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬ੍ਰਜੇਸ਼ ਕੁਮਾਰ (23) ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਮੌਤ ਸਾਹ ਘੁੱਟਣ ਤੇ ਸੜਨ ਦੀ ਵਜ੍ਹਾ ਕਰਕੇ ਹੋਈ।

 

- Advertisement -spot_img

More articles

- Advertisement -spot_img

Latest article