More

  ਤੈਰਾਕੀ ਕੋਚ ਸਰਦਾਰ ਸੁੱਚਾ ਸਿੰਘ ਸੰਧੂ ਨਹੀਂ ਰਹੇ

  ਪਟਿਆਲ਼ਾ , 24 ਮਈ (ਬੁਲੰਦ ਆਵਾਜ ਬਿਊਰੋ)  –ਭਾਰਤ ਦੇ ਹਰੇਕ ਤੈਰਾਕ ਦੇ ਸੁੱਚਾ ਸਿੰਘ ਸੰਧੂ ਦਾ ਨਾਮ ਸੁਣਦੇ ਹੀ ਚਿਹਰੇ ਖੁਸ਼ੀ ਆ ਜਾਂਦੀ ਹੈ ਪਰ ਅੱਜ ਸਵੇਰੇ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਬਹੁਤ ਹਸਮੁੱਖ ਮਸਤ ਸੁਭਾਅ ਦੇ ਮਾਲਿਕ ਕੋਚ ਸੁੱਚਾ ਸਿੰਘ ਨੇ ਜ਼ਿਆਦਾ ਸਮਾਂ ਐਨ ਆਈ ਐਸ ਪਟਿਆਲ਼ੇ ਗੁਜ਼ਾਰਿਆ ਜਿਸ ਸੰਸਥਾ ਵਿੱਚ ਕੋਚ ਬਨਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹ ਪਿੱਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਪੱਤਨੀ, ਬੇਟਾ ਅਤੇ ਬੇਟੀ ਛੱਡ ਗਏ ਹਨ।

  ਉਹਨਾਂ ਨੇ 1973 ਵਿੱਚ ਐਨ ਆਈ ਐਸ ਵਿੱਚ ਨੌਕਰੀ ਕੀਤੀ ਤੇ ਫੇਰ 1976 ਵਿੱਚ ਜਰਮਨੀ ਤੋਂ ਕੋਰਸ ਕਰ ਕੇ ਆਏ। ਉਹ ਇੱਥੇ ਚੀਫ ਕੋਚ ਰਹੇ ਹਨ ਅਤੇ ਭਾਰਤੀ ਟੀਮ ਦੇ ਕੋਚ ਵਜੋਂ ਵੀ 1982 ਦੀਆਂ ਖੇਡਾਂ ਵਿੱਚ ਅਹਿਮ ਭੂਮਿਕਾ ਨਿਭਾਈ।

  ਪਟਿਆਲ਼ਾ ਵਿੱਚ ਉਹਨਾਂ ਦਾ ਤੈਰਾਕਾਂ ਦੇ ਨਾਲ ਪਰਿਵਾਰਾਂ ਵਾਲਾ ਸੰਬੰਧ ਸੀ। ਤੈਰਾਕੀ ਦੀ ਦੁਨੀਆਂ ਵਿੱਚ ਸੁੱਚਾ ਸਿੰਘ ਸੰਧੂ, ਅਮਰਜੀਤ ਸਿੰਘ ਸੰਧੂ ਅਤੇ ਮਹਿੰਦਰ ਸਿੰਘ ਸਿੱਧੂ ਤਿੰਨ ਕੋਚਾਂ ਦੀ ਤਿੱਕੜੀ ਜਾਣੀ ਜਾਂਦੀ ਹੈ ਅਤੇ ਇਹਨਾਂ ਵੱਲੋਂ ਕਈ ਰਾਸ਼ਟਰੀ ਪੱਧਰ ਦੇ ਤੈਰਾਕ ਤੇ ਕੋਚ ਪੈਦਾ ਕੀਤੇ ਗਏ ਹਨ। ਜਸਜੀਤ ਸਿੰਘ ਨੇ ਗੱਲ-ਬਾਤ ਕਰਦਿਆਂ ਦੱਸਿਆ ਕਿ ਇਹ ਤਿੰਨ ਕੋਚਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਇਹ ਉਹ ਲੋਕ ਹਨ ਜਿਹੜੇ ਤੁਹਾਡੀ ਉਸ ਵੇਲੇ ਮਦਦ ਕਰਦੇ ਹਨ ਜਦੋਂ ਤੁਸੀਂ ਕੁੱਝ ਵੀ ਨਹੀਂ ਹੁੰਦੇ। ਮੈਂਨੂੰ ਨਿੱਜੀ ਤੌਰ ਤੇ ਸੁੱਚਾ ਸਿੰਘ ਕੋਚ ਸਾਹਿਬ ਦਾ ਬਹੁਤ ਦੁੱਖ ਹੈ ਤੇ ਸਾਡੇ ਸਾਰੇ ਪਟਿਆਲ਼ੇ ਦੇ ਤੈਰਾਕਾਂ ਵੱਲੋਂ ਅਰਦਾਸ ਹੈ ਕਿ ਅਕਾਲ ਪੁਰਖ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਅਤੇ ਸੁੱਚਾ ਸਿੰਘ ਕੋਚ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img