16.7 C
Punjab
Monday, December 5, 2022

ਤੇਜ ਬਾਰਿਸ਼ ਦੇ ਦੌਰਾਨ ਬਿਜਲੀ ਦੀ ਤਾਰ ਪਾਣੀ ਵਿਚ ਡਿੱਗਣ ਨਾਲ ਪਿਉ–ਪੁੱਤ ਦੀ ਹੋਈ ਮੌਤ

Must read

ਜਲੰਧਰ : ਪੀਰ ਬੋਦਲਾ ਬਾਜਾਰ ਵਿਚ ਤੇਜ ਬਾਰਿਸ਼ ਦੇ ਦੌਰਾਨ ਪਾਣੀ ਵਿਚ ਬਿਜਲੀ ਦੀ ਤਾਰ ਡਿੱਗਣ ਨਾਲ ਪਿਉ–ਪੁੱਤ ਦੀ ਮੌਤ ਹੋ ਗਈ ਹੈ। ਪਿਉ–ਪੁੱਤ, ਪੈਦਲ ਆਪਣੀ ਦੁਕਾਨ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਪੀਰ ਬੋਦਲਾ ਬਾਜਾਰ ਵਿਚ ਬਾਰਸ਼ ਦੇ ਪਾਣੀ ਵਿਚੋਂ ਲੰਘ ਸਮੇਂ ਕਰੰਟ ਲੱਗ ਗਿਆ। ਜਾਣਕਾਰੀ ਅਨੁਸਾਰ ਲੋਕਾਂ ਨੇ ਜਿਸ ਸਮੇਂ ਦੋਵਾਂ ਨੂੰ ਡਿੱਗੇ ਹੋਏ ਦੇਖਿਆ, ਉਸ ਗਲੀ ਵਿਚ ਪਾਣੀ ਭਰਿਆ ਪਿਆ ਸੀ ਜਿਸ ਵਿਚ ਕਰੰਟ ਲੱਗਣ ਨਾਲ ਮੌਤ ਹੋਈ ਹੈ। ਬਾਅਦ ਵਿਚ ਇਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਜਿਥੇ ਡਾਕਟਰਾਂ ਨੇ ਦੱਸਿਆ ਹੈ ਕਿ ਦੋਵਾਂ- ਬਾਪ ਅਤੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ ਅਨੁਸਾਰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੁਕਰਵਾਰ ਨੂੰ ਪੀਰ ਬੋਦਲਾ ਬਾਜਾਰ ਵਿਚ ਹਨੇਰੀ ਅਤੇ ਬਾਰਿਸ਼ ਦੇ ਕਾਰਨ ਬਿਜਲੀ ਦੀ ਤਾਰ ਟੁੱਟ ਕੇ ਗਲੀ ਵਿਚ ਡਿੱਗ ਗਈ ਸੀ ਜਿਸ ਵਿਚ ਕਰੰਟ ਆ ਰਿਹਾ ਸੀ।ਕਰੰਟ ਲੱਗਣ ਨਾਲ 44 ਸਾਲ ਦੇ ਗੁਲਸ਼ਨ ਅਤੇ ਉਸ ਦੇ ਬੇਟਾ 12 ਸਾਲਾ ਦੇ ਬੇਟੇ ਦੀ ਮੌਤ ਹੋ ਗਈ ਹੈ।ਪੁਲਿਸ ਨੇ ਦੱਸਿਆ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

- Advertisement -spot_img

More articles

- Advertisement -spot_img

Latest article