More

  ਤੁੰਗ ਢਾਬ ਡਰੇਨ ਨੂੰ ਤਕਨੀਕ ਦੀ ਮਦਦ ਨਾਲ ਸਾਫ਼ ਕੀਤਾ ਜਾਵੇਗਾ : ਸੰਧੂ ਸਮੁੰਦਰੀ

  ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪਿੰਡ ਗੁੰਮਟਾਲਾ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ

  ਅੰਮ੍ਰਿਤਸਰ, 25 ਮਈ (ਬੁਲੰਦ ਆਵਾਜ਼ ਬਿਊਰੋ):-ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਤੁੰਗ ਢਾਬ ਡਰੇਨ ਨੂੰ ਤਕਨੀਕ ਦੀ ਮਦਦ ਨਾਲ ਸਾਫ਼ ਕੀਤਾ ਜਾਵੇਗਾ ਅਤੇ ਇਥੇ ਸੀਵਰੇਜ ਪਲਾਂਟ ਲਗਾਇਆ ਜਾਵੇਗਾ । ਉਹਨਾਂ ਕਿਹਾ ਕਿ ਅਜਿਹੇ ਮਸਲੇ ਇੰਦੌਰ ਵਿੱਚ ਵੀ ਪਹਿਲਾਂ ਸਨ, ਜੋ ਹੁਣ ਤਕਨੀਕ ਦੀ ਮਦਦ ਨਾਲ ਖ਼ਤਮ ਕੀਤੇ ਜਾ ਚੁੱਕੇ ਹਨ ਹਨ। ਤਰਨਜੀਤ ਸਿੰਘ ਸੰਧੂ ਸਮੁੰਦਰੀ ਬੀਤੀ ਦਿਨੀਂ ਪਿੰਡ ਗੁੰਮਟਾਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਇਸ ਪਿੰਡ ਤੋਂ ਹੀ ਐਮਪੀ ਗੁਰਜੀਤ ਸਿੰਘ ਔਜਲਾ ਸੱਤ ਸਾਲ ਤੋਂ ਐਮਪੀ ਹਨ ਪਰ ਉਹ ਤੁੰਗ ਢਾਬ ਡਰੇਨ ਦੀ ਸਮੱਸਿਆ ਹੱਲ ਨਹੀਂ ਕਰਵਾ ਸਕਿਆ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਹੈ, ਪਰ ਮੈਂ ਹੈਰਾਨ ਹਾਂ ਕਿ ਐਮਪੀ ਸਾਹਬ ਸਤ ਸਾਲਾਂ ਦੇ ਵਿੱਚ ਵੀ ਕੁਝ ਵੀ ਨਹੀਂ ਕਰਵਾ ਸਕਿਆ । ਉਹਨਾਂ ਕਿਹਾ ਕਿ ਇਸ ਸਮੱਸਿਆਵਾਂ ਬਹੁਤ ਪਹਿਲਾਂ ਹੀ ਖ਼ਤਮ ਹੋ ਜਾਣੀਆਂ ਚਾਹੀਦੀਆਂ ਸਨ। ਉਹਨਾਂ ਯਕੀਨ ਦਵਾਇਆ ਕਿ ਮੋਦੀ ਸਰਕਾਰ ਦੇ ਪਹਿਲੇ 100 ਦਿਨਾਂ ਦੇ ਅੰਦਰ ਅੰਦਰ ਜਿੰਨੀਆਂ ਵੀ ਕੱਚੀਆਂ ਛੱਤਾਂ ਹਨ ਪੱਕੀਆਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਾਢੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਉਨ੍ਹਾਂ ਵਿਚ ਲਿਆਕਤ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਨਸ਼ਿਆਂ ਉੱਤੇ ਸਖ਼ਤੀ ਕੀਤੀ ਜਾਵੇਗੀ, ਜੋ ਵੀ ਨਸ਼ੇ ਦੇ ਕੰਮਾਂ ਵਿੱਚ ਪਾਇਆ ਮਿਲੇਗਾ ਉਹਨਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਾਈ ਜਾਵੇਗੀ। ਸੰਧੂ ਸਮੁੰਦਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਅੰਮ੍ਰਿਤਸਰ ਦੇ ਵਿਕਾਸ ਨੂੰ ਮੁੱਖ ਪਹਿਲ ਦਿੰਦੇ ਹੋਏ ਆਪਣੇ ਲਈ ਸਹੀ ਨੁਮਾਇੰਦੇ ਚੁਣਨ। ਇਸ ਮੌਕੇ ਹਲਕਾ ਇੰਚਾਰਜ ਕੁਮਾਰ ਅਮਿਤ, ਐਸ ਪੀ ਕੇਵਲ, ਓਮ ਪ੍ਰਕਾਸ਼ ਅਨਾਰੀਆ, ਸੰਤੋਖ ਸਿੰਘ ਗੁੰਮਟਾਲਾ, ਮੋਹਿਤ ਵਰਮਾ, ਸੰਦੀਪ ਯੁਵਰਾਜ ਗੁੰਮਟਾਲਾ ਆਦਿ ਹਾਜ਼ਰ ਸਨ। ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕ ਅੱਗੇ ਵਲ ਦੇਖਦੇ ਹਨ। ਅੰਮ੍ਰਿਤਸਰ ਦੇ ਲੋਕ ਖ਼ਾਸ ਤੌਰ ‘ਤੇ ਇੱਥੋਂ ਦੇ ਵਿਕਾਸ ਦੀ ਆਸ ਰੱਖਦੇ ਹਨ। ਅੱਜ ਸੱਤ ਸਾਲ ਤੋਂ ਸਾਂਸਦ ਰਹੇ ਔਜਲਾ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਝੂਠੇ ਇਸ਼ਤਿਹਾਰ ਛਾਪਣ ਤੋਂ ਇਲਾਵਾ ਅੰਮ੍ਰਿਤਸਰ ਦੇ ਵਿਕਾਸ ਲਈ ਕੀ ਕੀਤਾ ਹੈ? ਛੇ ਸਾਲਾਂ ਵਿੱਚ ਇੰਦੌਰ ਕਿੱਥੇ ਪਹੁੰਚ ਗਿਆ ਹੈ? ਇਸੇ ਤਰ੍ਹਾਂ ਆਪ ਸਰਕਾਰ ਨੂੰ ਦੋ ਸਾਲ ਹੋ ਗਏ ਹਨ, ਤੁਸੀਂ ਜਾ ਕੇ ਪੁੱਛੋ ਕਿ ਲੋਕਾਂ ਦੀ ਹਾਲਤ ਸੁਧਰੀ ਹੈ ਜਾਂ ਵਿਗੜ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਕਈ ਯੋਜਨਾਵਾਂ ਜਿਨ੍ਹਾਂ ਵਿੱਚ ਕਰੋੜਾਂ ਰੁਪਏ ਨਹੀਂ ਪਹੁੰਚੇ ਹਨ। ਅਸੀਂ ਪਤਾ ਲਗਾਵਾਂਗੇ ਕਿ ਉਹ ਕਿਉਂ ਨਹੀਂ ਪਹੁੰਚੇ। ਅੰਮ੍ਰਿਤਸਰ ਕਿੰਨਾ ਸਮਾਰਟ ਸ਼ਹਿਰ ਬਣ ਗਿਆ ਹੈ? ਇਸ ਪ੍ਰਾਜੈਕਟ ਲਈ ਮਿਲੇ ਪੈਸੇ ਕਿੱਥੇ ਗ਼ਾਇਬ ਹੋ ਗਏ? ਅਸੀਂ ਇਸ ਦੀ ਵੀ ਜਾਂਚ ਕਰਾਂਗੇ। ਅਮਰੀਕੀ ਯੂਨੀਵਰਸਿਟੀਆਂ ਵਾਂਗ ਉਹ ਸਿੱਖਿਆ ਸਾਡੇ ਇੱਥੇ ਵੀ ਪਹੁੰਚ ਜਾਣੀ ਚਾਹੀਦੀ ਸੀ। ਤਾਂ ਜੋ ਸਾਡੇ ਬੱਚਿਆਂ ਖ਼ਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਕਿਸੇ ਮਜਬੂਰੀ ਵਿੱਚ ਬਾਹਰ ਨਾ ਜਾਣਾ ਪਵੇ। ਪੂੰਜੀ ਨਿਵੇਸ਼ ਹੋਣਾ ਚਾਹੀਦਾ ਹੈ। ਗੁਜਰਾਤ ਵਿੱਚ ਸੈਮੀਕੰਡਕਟਰ ਫ਼ੈਕਟਰੀਆਂ ਬਣਾਈਆਂ ਜਾਣੀਆਂ ਹਨ। ਭਾਰਤ ਵਿੱਚ ਸਭ ਤੋਂ ਵੱਡੀ ਸੋਲਰ ਫ਼ੈਕਟਰੀ ਬਣਾਈ ਜਾ ਰਹੀ ਹੈ। ਇੱਥੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਜੇਕਰ ਅੰਮ੍ਰਿਤਸਰ ਦੇ ਬੱਚੇ ਬਾਹਰ ਜਾਂਦੇ ਹਨ ਤਾਂ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਫ਼ੈਕਟਰੀਆਂ ਨੂੰ ਇੱਥੇ ਲਿਆਂਦਾ ਜਾਵੇ। ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਸਾਡੇ ਬੱਚਿਆਂ ਨੂੰ ਸਟਾਰਟਅੱਪ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਤਿਆਰ ਹਨ। ਅਮਰੀਕੀ ਪ੍ਰਵਾਸੀ ਭਾਈਚਾਰੇ ਨੇ ਅੰਮ੍ਰਿਤਸਰ ਲਈ 100 ਮਿਲੀਅਨ ਡਾਲਰ ਯਾਨੀ 850 ਕਰੋੜ ਰੁਪਏ ਇਕੱਠੇ ਕਰਕੇ ਅੰਮ੍ਰਿਤਸਰ ’ਚ ਸਟਾਰਟਅੱਪ ਲਈ ਭੇਜੇ ਹਨ। ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਲਈ ਐਨ ਆਰ ਆਈ ਭਾਈਚਾਰਾ ਸਾਨੂੰ ਉਹੀ ਦਵਾਈਆਂ ਦੇਣ ਲਈ ਤਿਆਰ ਹੈ ਜੋ ਅਮਰੀਕਾ ਵਰਤ ਰਿਹਾ ਹੈ। ਉਹ ਤਕਨਾਲੋਜੀ ਅਤੇ ਪੈਸੇ ਦੀ ਮਦਦ ਨਾਲ ਅੰਮ੍ਰਿਤਸਰ ਦੇ ਪ੍ਰਦੂਸ਼ਣ ਨੂੰ ਸਾਫ਼ ਕਰਨ ਵਿੱਚ ਮਦਦ ਕਰਨਗੇ। ਇਹ ਤਾਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚੁਣ ਕੇ ਭੇਜਦੇ ਹੋ ਤਾਂ ਉਹ ਇਹ ਸਭ ਲੋਕਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਾਉਣਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img