ਤਿੱਤਲੀ ਰਾਣੀ ਬੜੀ ਸਿਆਣੀ,
ਫਰ ਫਰ ਕਰਕੇ ਉੱਡਦੀ ਜਾਵੇ,
ਫੁੱਲਾਂ ਉੱਤੇ ਚੱਕਰ ਲਾਵੇ।
ਨਾਲ ਫੁੱਲਾਂ ਦੇ ਕਰਦੀਂ ਪਿਆਰ,
ਜਿੱਥੇ ਬੱਚਿਓ ਖਿੜੀ ਗੁਲਜ਼ਾਰ।
ਕਿੰਨੇ ਸੋਹਣੇ ਰੰਗ ਸਜਾਏ,
ਰੱਬ ਨੇ ਹੈ ਡਿਜ਼ਾਇਨ ਬਣਾਏ।
ਕਦੇ ਵੀ ਗੰਦੀ ਥਾਂ ਨਾ ਜਾਵੇ,
ਬਾਗਾਂ ਦੇ ਵਿੱਚ ਇਹ ਮੰਡਲਾਵੇ।
ਛੋਟੀ ਭੈਣ ਤੇ ਪਾਪਾ ਮੇਰਾ,
ਬਾਗ ਵਿੱਚ ਅਸੀ ਲਾਇਆ ਫੇਰਾ,
ਤਖ਼ਤੀ ਇੱਕ ਸਾਨੂੰ ਨਜ਼ਰੀਂ ਆਈ,
ਸੋਹਣੀ ਸੋਹਣੀ ਕਰੀ ਲਿਖਾਈ।
ਪਾਪੇ ਸਾਨੂੰ ਪੜ ਸੁਣਾਇਆ,
ਬੱਚਿਓ ਲਿਖ ਸਾਨੂੰ ਸਮਝਾਇਆ।
ਕਦੇ ਫੁੱਲਾਂ ਨੂੰ ਹੱਥ ਨਾ ਲਾਉ,
ਦੂਰੋ ਦੂਰੋ ਵੇਖੀ ਜਾਉ।
ਇਹ ਨੇ ਸਾਨੂੰ ਦਿੰਦੇ ਸੁਗੰਧੀ,
ਸਾਡੇ ਕੋਲ ਤਾਂ ਹੈ ਦੁਰਗੰਧੀ।
ਬੱਚਿਓ ਇਹ ਗੱਲਾਂ ਜਾਣੀਏ,
ਕੁਦਰਤ ਦਾ ਅਸੀ ਅਨੰਦ ਮਾਣੀਏ।
ਹੱਥ ਲਾਇਆਂ ਕੁਮਲਾ ਜਾਂਦੇ ਨੇ,
ਆਪਣੀ ਮਹਿਕ ਗਵਾ ਜਾਂਦੇ ਨੇ।
ਫੁੱਲ ਤਿੱਤਲੀਆਂ ਹੁੰਦੇ ਪਿਆਰੇ,
ਪੱਤੋ, ਵੇਖੋ ਤੇ ਲਉ ਨਜ਼ਾਰੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ