ਤਿੰਨ ਥਾਂਣੇਦਾਰਾਂ ਵਿਰੁੱਧ ਥਾਣਾਂ ਜੰਡਿਆਲਾ ਗੁਰੂ ਵਿਖੇ ਕੇਸ ਦਰਜ, ਮਾਮਲਾ 8 ਮਹੀਨੇ ਪਹਿਲਾ ਮਾਨਾਂਵਾਲਾ ਟੋਲ ਪਲਾਜਾ ਨੇੜੇ ਹੋਈ ਨੌਜਵਾਨ ਦੀ ਹੱਤਿਆ ਦਾ

ਤਿੰਨ ਥਾਂਣੇਦਾਰਾਂ ਵਿਰੁੱਧ ਥਾਣਾਂ ਜੰਡਿਆਲਾ ਗੁਰੂ ਵਿਖੇ ਕੇਸ ਦਰਜ, ਮਾਮਲਾ 8 ਮਹੀਨੇ ਪਹਿਲਾ ਮਾਨਾਂਵਾਲਾ ਟੋਲ ਪਲਾਜਾ ਨੇੜੇ ਹੋਈ ਨੌਜਵਾਨ ਦੀ ਹੱਤਿਆ ਦਾ

ਅੰਮ੍ਰਿਤਸਰ, 19 ਜੁਲਾਈ (ਗਗਨ) – 8 ਮਹੀਨੇ ਪਹਿਲਾ ਮਾਨਾਂਵਾਲਾ ਟਲ ਪਲਾਜਾ ਨੇੜੇ ਪੁਲਿਸ ਦੀ ਗੋਲੀ ਨਾਲ ਮਰੇ ਇਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾ ਤੇ ਆਈ.ਜੀ ਬਾਰਡਰ ਰੇਜ ਸ੍ਰੀ ਸੁਰਿੰਦਰਪਾਲ ਸਿੰਘ ਪ੍ਰਮਾਰ ਵਲੋ ਕੀਤੀ ਜਾਚ ਤੋ ਬਾਅਦ ਤਿੰਨ ਪੁਲਿਸ ਮੁਲਾਜ਼ਮਾਂ ਖਿਲਾਫ਼ ਗ਼ੈਰ-ਇਰਾਦਤਨ ਹੱਤਿਆ ਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ‘ਚ ਧਾਰਾ 304/34,201ਤਹਿਤ ਥਾਣਾਂ ਜੰਡਿਆਲਾ ਗੁਰੂ ਵਿਖੇ 218 ਨੰ : ਐੱਫਆਈਆਰ ਦਰਜ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਬਾਰਡਰ ਜ਼ੋਨ ਦੇ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਮਾਮਲੇ ਦੀ ਜਾਂਚ ਕੀਤੀ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਭਰਵਾਈ ਰੋਡ ਨਿਵਾਸੀ ਮਨਿੰਦਰਪਾਲ ਸਿੰਘ ਦੀ ਸ਼ਿਕਾਇਤ ‘ਤੇ ਜੰਡਿਆਲਾ ਪੁਲਿਸ ਨੇ ਏ.ਐੱਸ.ਆਈ ਵਿਨੋਦ ਕੁਮਾਰ, ਏ.ਐੱਸ.ਆਈ ਦਰਸ਼ਨ ਸਿੰਘ ਤੇ ਏ.ਐੱਸ.ਆਈ ਸੁਰਿੰਦਰ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਹੈ ।ਜੋ ਅੰਮ੍ਰਿਤਸਰ ਸਿਟੀ ‘ਚ ਤਾਇਨਾਤ ਸਨ ਉਨਾਂ ਵਲੋ ਜਲੰਧਰ ਪੁਲਿਸ ਵਲੋ ਮਿਲੀ ਸੂਚਨਾ ਦੇ ਅਧਾਰ ‘ਤੇ ਮਾਨਾਵਾਲਾ ਟੋਲ ਪਲਾਜਾ ਨੇੜੇ ਨਾਕੇ ਬੰਦੀ ਕੀਤੀ ਹੋਈ ਸੀ।

ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ 8 ਦਸੰਬਰ 2020 ਦੀ ਸ਼ਾਮ ਉਨ੍ਹਾਂ ਦਾ ਭਰਾ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਉਕਤ ਪੁਲਿਸ ਪਾਰਟੀ ਨੇ ਮਾਨਾਵਾਲਾ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰ ਰੱਖੀ ਸੀ। ਪੁਲਿਸ ਨੇ ਇੰਦਰਜੀਤ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਸ ਨੇ ਕਾਰ ਨਹੀਂ ਰੋਕੀ। ਪੁਲਿਸ ਪਾਰਟੀ ਵੱਲੋ ਮ੍ਰਿਤਕ ਇੰਦਰਜੀਤ ਸਿੰਘ ਦੀ ਗੱਡੀ ਨੂੰ ਰੋਕਣ ਲਈ ਗੋਲੀਆ ਚੱਲਾ ਕੇ ਬਹੁਤ ਜਿਆਦਾ ਬੱਲ ਦਾ ਪ੍ਰਯੋਗ ਕੀਤਾ ਗਿਆ ਜੋ 2 ਗੋਲੀਆ ਇੰਦਰਜੀਤ ਸਿੰਘ ਦੇ ਲੱਗੀਆ ਜਿਸ ਨਾਲ ਉਸਦੀ ਮੌਤ ਹੋ ਗਈ , ਗੋਲ਼ੀਆਂ ਉਨ੍ਹਾਂ ਦੇ ਭਰਾ ਦੀ ਛਾਤੀ ‘ਚ ਜਾ ਲੱਗੀ ਤੇ ਉਸ ਨੂੰ ਪੁਲਿਸ ਪਾਰਟੀ ਨੇ ਹਸਪਤਾਲ ‘ਚ ਦਾਖ਼ਲ ਕਰਵਾਇਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਆਪਣੇ ਮੁਲਾਜ਼ਮਾਂ ‘ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ। ਪੁਲਿਸ ਵੱਲੋਂ ਇਨਸਾਫ਼ ਨਾ ਮਿਲਣ ‘ਤੇ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ।ਜ਼ਿਕਰਯੋਗ ਹੈ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਇੰਦਰਜੀਤ ਵਿਦੇਸ਼ ਤੋਂ ਪਰਤਿਆ ਸੀ ਤੇ 8 ਦਸੰਬਰ ਤੋਂ ਦਿੱਲੀ ਤੋਂ ਹੁਸ਼ਿਆਰਪੁਰ ਪਰਤ ਰਿਹਾ ਸੀ। ਰਸਤੇ ਵਿਚ ਕਿਸੇ ਤਰ੍ਹਾਂ ਦੀ ਸਵਾਰੀ ਨਾ ਮਿਲਣ ‘ਤੇ ਉਸ ਨੇ ਅੰਬਾਲਾ ਕੋਲ ਇਕ ਡਾਕਟਰ ਦੀ ਕਾਰ ਲੁੱਟ ਲਈ। ਇਸ ਤੋਂ ਬਾਅਦ ਉਹ ਇਸ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਆ ਰਿਹਾ ਸੀ। ਰਸਤੇ ਵਿਚ ਲੁਧਿਆਣਾ ਤੇ ਜਲੰਧਰ ਪੁਲਿਸ ਨੇ ਵੀ ਨਾਕਾ ਲਗਾ ਕੇ ਮੁਲਜ਼ਮ ਨੂੰ ਰੋਕਣ ਦਾ ਯਤਨ ਕੀਤਾ ਸੀ, ਪਰ ਉਹ ਨਾਕੇ ਤੋੜ ਕੇ ਭੱਜਦਾ ਰਿਹਾ। ਇੱਥੇ ਅੰਮ੍ਰਿਤਸਰ ‘ਚ ਮਾਨਾਵਾਲਾ ਟੋਲ ਪਲਾਜ਼ਾ ‘ਤੇ ਪੁਲਿਸ ਨੇ ਜਲੰਧਰ ਪੁਲਿਸ ਦੀ ਸੂਚਨਾ ‘ਤੇ ਨਾਕਾਬੰਦੀ ਕਰ ਰੱਖੀ ਸੀ। ਨਾਕਾ ਤੋੜਦੇ ਹੀ ਪੁਲਿਸ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।

Bulandh-Awaaz

Website: