ਤਾਲਿਬਾਨ ਨੇ ਅਫਗਾਨ ਵਾਲੀਬਾਲ ਮਹਿਲਾ ਖਿਡਾਰਨ ਦਾ ਵੱਡਿਆ ਸਿਰ

ਤਾਲਿਬਾਨ ਨੇ ਅਫਗਾਨ ਵਾਲੀਬਾਲ ਮਹਿਲਾ ਖਿਡਾਰਨ ਦਾ ਵੱਡਿਆ ਸਿਰ

ਨਵੀ ਦਿੱਲੀ, 21 ਅਕਤੂਬਰ (ਬੁਲੰਦ ਆਵਾਜ ਬਿਊਰੋ) – ਤਾਲਿਬਾਨ ਅੱਤਵਾਦੀਆਂ ਨੇ ਅਫ਼ਗਾਨਿਸਤਾਨ ਦੀ ਜੂਨੀਅਰ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਇਕ ਖਿਡਾਰਨ ਦਾ ਸਿਰ ਕਲਮ ਕਰ ਦਿੱਤਾ। ਅਫ਼ਗਾਨ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਕੋਚ ਨੇ ਕਿਹਾ ਕਿ ਮਹਿਲਾ ਖਿਡਾਰਨ ਮਹਿਜ਼ਬੀਨ ਹਕੀਮੀ ਦਾ ਕਤਲ ਇਸ ਮਹੀਨੇ ਦੇ ਸ਼ੁਰੂ ‘ਚ ਤਾਲਿਬਾਨ ਨੇ ਕੀਤਾ ਸੀ, ਪਰ ਤਾਲਿਬਾਨ ਵਲੋਂ ਉਸ ਦੇ ਪਰਿਵਾਰ ਨੂੰ ਇਸ ਬਾਰੇ ਗੱਲ ਨਾ ਕਰਨ ਦੀ ਧਮਕੀ ਦਿੱਤੇ ਜਾਣ ਕਰਕੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਮਹਿਜ਼ਬੀਨ ਅਸ਼ਰਫ਼ ਗਨੀ ਦੀ ਸਰਕਾਰ ਦੇ ਡਿਗਣ ਤੋਂ ਪਹਿਲਾਂ ਕਾਬੁਲ ਮਿਊਂਸਪੈਲਟੀ ਵਾਲੀਬਾਲ ਕਲੱਬ ਲਈ ਖੇਡਦੀ ਸੀ ਅਤੇ ਟੀਮ ਦੇ ਸਟਾਰ ਖਿਡਾਰੀਆਂ ‘ਚੋਂ ਇਕ ਸੀ।

ਕੋਚ ਅਨੁਸਾਰ ਮਹਿਜ਼ਬੀਨ ਦੇ ਕੱਟੇ ਹੋਏ ਸਿਰ ਤੇ ਖੂਨ ਨਾਲ ਭਿੱਜੀ ਗਰਦਨ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ। ਉਨ੍ਹਾਂ ਕਿਹਾ ਕਿ ਅਗਸਤ ‘ਚ ਤਾਲਿਬਾਨ ਦੇ ਅਫ਼ਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਟੀਮ ਦੇ ਸਿਰਫ਼ ਦੋ ਖਿਡਾਰੀ ਦੇਸ਼ ਛੱਡ ਕੇ ਭੱਜਣ ‘ਚ ਕਾਮਯਾਬ ਹੋਏ ਹਨ। ਕੋਚ ਨੇ ਕਿਹਾ ਕਿ ਮਹਿਜ਼ਬੀਨ ਹਕੀਮੀ ਦੀ ਹੱਤਿਆ ਤੋਂ ਬਾਅਦ ਤਾਲਿਬਾਨ ਲਗਾਤਾਰ ਮਹਿਲਾ ਅਥਲੀਟਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਿਰਾਸਤ ‘ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੋਚ ਨੇ ਦਾਅਵਾ ਕੀਤਾ ਕਿ ਤਾਲਿਬਾਨ ਖ਼ਾਸ ਤੌਰ ‘ਤੇ ਉਨ੍ਹਾਂ ਅਫ਼ਗਾਨ ਮਹਿਲਾ ਵਾਲੀਬਾਲ ਟੀਮ ਦੇ ਮੈਂਬਰਾਂ ਦੀ ਤਲਾਸ਼ ‘ਚ ਹੈ, ਜਿਨ੍ਹਾਂ ਨੇ ਕਈ ਵਿਦੇਸ਼ੀ ਤੇ ਘਰੇਲੂ ਮੁਕਾਬਲਿਆਂ ‘ਚ ਹਿੱਸਾ ਲਿਆ ਅਤੇ ਅਕਸਰ ਮੀਡੀਆ ਸਮਾਗਮਾਂ ‘ਚ ਵਿਖਾਈ ਦਿੰਦੀਆਂ ਸਨ।

Bulandh-Awaaz

Website: