ਕਾਬੁਲ, 7 ਅਕਤੂਬਰ (ਬੁਲੰਦ ਆਵਾਜ ਬਿਊਰੋ) – 15 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਆਪਣੇ ਆਪ ਨੂੰ ਤਾਲਿਬਾਨ ਅਧਿਕਾਰੀ ਦੱਸਦੇ ਹੋਏ ਕਾਬੁਲ ਵਿੱਚ ਗੁਰੂਦਵਾਰਾ ਸਾਹਿਬ ਤੇ ਹਮਲਾ ਕੀਤਾ।ਇਸ ਹਮਲੇ ਸਬੰਧੀ ਜਾਣਕਾਰੀ ਦੇਂਦੇ ਇੱਕ ਸਿੱਖ ਨੇ ਦਸੀਆਂ ਕਿ ਪਹਿਲਾਂ ਉਹਨਾਂ ਨੇ ਗੁਰਦੁਆਰੇ ਦੇ ਸੁਰੱਖਿਆ ਗਾਰਡਾਂ ਨੂੰ ਬੰਨ੍ਹਿਆ, ਫਿਰ ਉਨ੍ਹਾਂ ਦੇ ਹਮਲੇ ਦੌਰਾਨ ਸਾਰੇ ਸੁਰੱਖਿਆ ਕੈਮਰੇ ਤੋੜ ਦਿੱਤੇ। ਇੱਥੋਂ ਤੱਕ ਕਿ ਉਨ੍ਹਾਂ ਨੇ ਜੁੱਤੀਆਂ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਉਨ੍ਹਾਂ ਨੇ ਪੂਰੇ ਗੁਰਦੁਆਰਾ ਸਾਹਿਬ ਦੀ ਤਲਾਸ਼ੀ ਲਈ। ਇਸ ਘਟਨਾ ਨੇ ਹਿੰਦੂਆਂ ਅਤੇ ਸਿੱਖ ਪਰਿਵਾਰਾਂ ਵਿੱਚ ਡਰ ਵਧਾ ਦਿੱਤਾ ਹੈ।
ਤਾਲਿਬਾਨੀ ਅਧਿਕਾਰੀਆਂ ਵੱਲੋਂ ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਕੀਤਾ ਗਿਆ ਹਮਲਾ
