ਤਾਨਾਸ਼ਾਹ ‘ਕਿਮ ਦੀ ਤਸਵੀਰ’ ਦੀ ਬਜਾਏ ਆਪਣੇ ਬੱਚਿਆਂ ਨੂੰ ਬਚਾਉਣ ਵਾਲੀ ਮਹਿਲਾ ਨੂੰ ਹੋਵੇਗੀ ਸਜ਼ਾ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦੀ ਤਾਨਾਸ਼ਾਹੀ ਦੁਨੀਆ ਭਰ ਵਿਚ ਮਸ਼ਹੂਰ ਹੈ।ਇਸੇ ਸਿਲਸਿਲੇ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਇਕ ਮਹਿਲਾ ਨੂੰ ਸਿਰਫ ਇਸ ਲਈ ਸਜ਼ਾ ਦਿੱਤੀ ਜਾ ਰਹੀ ਹੈ ਕਿਉਂਕਿ ਉਸ ਨੇ ਘਰ ਵਿਚ ਅੱਗ ਲੱਗ ਜਾਣ ਮਗਰੋਂ ਕਿਮ ਜੋਂਗ ਦੀ ਤਸਵੀਰ ਨੂੰ ਬਚਾਉਣ ਦੀ ਬਜਾਏ ਆਪਣੇ ਬੱਚਿਆਂ ਨੂੰ ਬਚਾਇਆ।

ਅਸਲ ਵਿਚ ਉੱਤਰੀ ਕੋਰੀਆ ਵਿਚ ਸਾਰੇ ਨਾਗਰਿਕਾਂ ਨੂੰ ਆਪਣੇ ਘਰ ਵਿਚ ਕਿਮ ਜੋਂਗ ਦੀ ਤਸਵੀਰ ਲਗਾਉਣੀ ਲਾਜ਼ਮੀ ਹੈ। ਦੋਸ਼ੀ ਮਹਿਲਾ ਉੱਤਰੀ ਹੈਮਯੋਂਗ ਸੂਬੇ ਦੇ ਆਨਸਾਂਗ ਵਿਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ। ਉਹਨਾਂ ਦੇ ਨਾਲ ਇਕ ਹੋਰ ਪਰਿਵਾਰ ਵੀ ਰਹਿੰਦਾ ਹੈ।ਇਕ ਦਿਨ ਅਚਾਨਕ ਘਰ ਵਿਚ ਅੱਗ ਗਈ ਸੀ। ਉਦੋਂ ਦੋਹਾਂ ਪਰਿਵਾਰਾਂ ਦੇ ਮੈਂਬਰ ਜਾਨ ਬਚਾਉਣ ਲਈ ਘਰ ਦੇ ਬਾਹਰ ਆ ਗਏ ਪਰ ਇਸ ਦੌਰਾਨ ਉਹ ਕਿਮ ਜੋਂਗ ਦੀਆਂ ਤਸਵੀਰਾਂ ਨੂੰ ਸੜਨ ਤੋਂ ਬਚਾ ਨਹੀਂ ਪਾਏ। ਇਸ ਮਾਮਲੇ ਵਿਚ ਮਹਿਲਾ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਭਾਵੇਂਕਿ ਮਹਿਲਾ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ।
ਮਹਿਲਾ ‘ਤੇ ਦੋਸ਼ ਹੈ ਕਿ ਘਰ ਦੀ ਅੱਗ ਨਾਲ ਕਿਮ ਇਲ-ਸੁੰਗ ਅਤੇ ਕਿਮ ਜੋਂਗ ਦੀ ਤਸਵੀਰ ਦੀ ਬਜਾਏ ਉਸ ਨੇ ਆਪਣੇ ਬੱਚਿਆਂ ਨੂੰ ਬਚਾਇਆ। ਹੁਣ ਮਹਿਲਾ ਨੂੰ ਸਜ਼ਾ ਦਿੱਤੀ ਜਾਵੇਗੀ। ਉਸ ‘ਤੇ ‘ਪਾਲੀਟੀਕਲ ਕ੍ਰਾਈਮ’ ਦਾ ਦੋਸ਼ ਹੈ। ਮਿਨਸਟਰੀ ਆਫ ਸਟੇਟ ਸਿਕਓਰਿਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਜੇਲ ਜਾਣਾ ਪਵੇਗਾ।
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਮ ਜੋਂਗ ਦੀਆਂ ਤਸਵੀਰਾਂ ਵਿਚ ਅੱਗ ਲੱਗੀ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇੱਥੇ ਉਹਨਾਂ ਲੋਕਾਂ ਨੂੰ ਹੀਰੋ ਦੇ ਤੌਰ ‘ਤੇ ਦੇਖਿ ਆ ਜਾਂਦਾ ਹੈ ਜੋ ਹੜ੍ਹ ਜਾਂ ਅੱਗ ਤੋਂ ਕਿਮ ਪਰਿਵਾਰ ਦੀਆਂ ਤਸਵੀਰਾਂ ਨੂੰ ਸੁਰੱਖਿਅਤ ਬਾਹਰ ਕੱਢ ਲੈਂਦੇ ਹਨ। ਖਾਸ ਕਰ ਕੇ ਜਿਹੜੇ ਲੋਕ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਅਜਿਹਾ ਕਰਦੇ ਹਨ।ਭਾਵੇਂਕਿ ਤਸਵੀਰਾਂ ਨੂੰ ਬਚਾਉਣ ਕਾਰਨ ਕਈ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉੱਤਰੀ ਕੋਰੀਆ ਦੇ ਨਿਯਮਾਂ ਦੇ ਮੁਤਾਬਕ ਕਿਮ ਪਰਿਵਾਰ ਦੀਆਂ ਸਾਰੀਆਂ ਤਸਵੀਰਾਂ ਨੂੰ ਉਸੇ ਸ਼ਰਧਾ ਨਾਲ ਰੱਖਿਆ ਜਾਣਾ ਚਾਹੀਦਾ ਹੈ ਜਿਵੇਂਕਿ ਉਹ ਆਪਣੇ ਘਰ ਵਿਚ ਖੁਦ ਦੀ ਤਸਵੀਰ ਦੀ ਦੇਖਭਾਲ ਕਰਦੇ ਹਨ।

Leave a Reply