ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਤਬਾਹੀ ਵੱਲ ਵਧ ਰਿਹਾ ਹੈ ਤੇ ਦੇਸ਼ ਦਿਨੋ ਦਿਨ ਗੰਭੀਰ ਸੰਕਟ ਵੱਲ ਫਸਦਾ ਜਾ ਰਿਹਾ ਹੈ ਇਹ ਦੋਸ਼ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਾਬਕ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ ਦਾ ਤਾਨਾਸ਼ਾਹ ਹਿਟਲਰ ਬਣਦਾ ਜਾ ਰਿਹਾ ਹੈ ਜੋ ਕਿ ਦੇਸ਼ ਲਈ ਘਾਤਕ ਸਾਬਤ ਹੋਵੇਗਾ ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਜਿਨੇ ਵੀ ਅੱਜ ਤੱਕ ਫੈਸਲੇ ਲਏ ਹਨ ਲੋਕ ਹਿੱਤਾਂ ਦੇ ਵਿਰੋਧ ਫੈਸਲੇ ਲਏ ਹਨ ਉਨ੍ਹਾਂ ਕੇਂਦਰੀ ਸਿੱਖਿਆ ਨੀਤੀ ਦਾ ਜਬਰਦਸਤ ਵਿਰੋਧ ਕਰਦਿਆ ਕਿਹਾ ਕਿ ਕੇਂਦਰੀ ਸਿੱਖਿਆ ਵਿਭਾਗ ਵੱਲੋਂ ਮੈਡੀਕਲ (ਨੀਟ) ਇੰਜੀਨੀਅਰ (ਜੇ. ਈ.ਈ) ਦੀਆਂ ਪ੍ਰੀਖਿਆਵਾਂ ਲੈਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਹੈ ਕੇਂਦਰੀ ਸਿੱਖਿਆ ਵਿਭਾਗ ਵੱਲੋਂ ਪ੍ਖਿਆਵਾਂ ਲਈ ਜਿੰਮੇਵਾਰੀ ਨੈਸਨਲ ਟੈਸਟਿੰਗ ਏਜੰਸੀ ਨੂੰ ਦੇ ਦਿੱਤੀ ਹੈ ਵਿਦਿਆਰਥੀਆਂ ਨੇ ਲੱਖਾਂ ਦੀ ਗਿਣਤੀ ਵਿਚ ਵਿੱਚ ਰੋਲ ਨੰਬਰ ਡਾਊਨ ਲੋਡ ਕਰ ਲੈ ਹਨ ਨੀਟ ਅਤੇ ਜੇ,ਈ,ਈ ਦੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿੱਚ ਹੈ ਇਨਾਂ ਤੋਂ ਇਲਾਵਾ ਪ੍ਖਿਆਵਾਂ ਕੇਂਦਰਾਂ ਵਿੱਚ ਪ੍ਰੀਵਾਰਕ ਮੈਬਰ,ਅੰਨ ਟੀ ਏ ਦੇ ਸਟਾਫ ਮੈਂਬਰ ਅਤੇ ਹੋਰ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ ਵੱਖ ਵੱਖ ਪ੍ਖਿਆਵਾਂ ਕੇਦਰਾਂ ਵਿਚ ਲੱਗ ਭੰਗ 50 ਲੱਖ ਤੋਂ ਵੱਧ ਦਾ ਪਬਲਿਕ ਜਮਵਾੜਾ ਹੋਣਾ ਤੈਅ ਹੈ । ਇਸ ਤੋਂ ਇਲਾਵਾ ਕੁਝ ਗਰੀਬ ਵਿਦਿਆਰਥੀ ਅਜਿਹੇ ਹਾਲਾਤਾਂ ਵਿੱਚ ਵੱਖ ਵੱਖ ਸਾਧਨਾ ਰਾਹੀਂ ਪਹੁੰਚਣਗੇ ਉਨਾਂ ਲਈ ਪਹੁੰਚਣਾ ਕਾਫੀ ਮੁਸ਼ਕਲ ਹੋਵੇਗਾ ਕੋਵਿਡ 19 ਮਹਾਂਮਾਰੀ ਫੈਲਣ ਨਾਲ ਪ੍ਖਿਆਵਾਂ ਲੈਣਾ ਬਹੁਤ ਵੱਡਾ ਰਿਸਕ ਹੋਵੇਗਾ ਅਤੇ ਖਤਰੇ ਤੋਂ ਖਾਲੀ ਨਹੀਂ ਹੋਵੇਗਾ ਇਸ ਤਰ੍ਹਾਂ ਕੋਵਿਡ 19 ਮਹਾਂਮਾਰੀ ਬਿਮਾਰੀ ਹੋਰ ਪੈਰ ਪਸਾਰੇਗੀ ਅਤੇ ਲੋਕ ਮੁਸ਼ਕਲ ਵਿਚ ਫਸ ਜਾਣਗੇ ਕਿਉਂਕਿ ਕੇਂਦਰ ਸਰਕਾਰ, ਕੇਂਦਰੀ ਸਿੱਖਿਆ ਵਿਭਾਗ ਜਾਂ ਨੈਸਨਲ ਟੈਸਟਿੰਗ ਏਜੰਸੀ ਨੇ ਇਨਾਂ ਵਿਦਿਆਰਥੀਆਂ ਅਤੇ ਸਬੰਧਤ ਲੋਕਾਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਬਾਸਰਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਵੇਖਦੇ ਹਾਂ ਇਹਨਾਂ ਬੱਚਿਆਂ ਦੀ ਜਾਨ ਜੋਖਮ ਵਿੱਚ ਨਾ ਪਾਈ ਜਾਵੇ ਅਤੇ ਪ੍ਖਿਆਵਾਂ ਰਦ ਕਰਕੇ ਕੁਲ ਹਿੰਦਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਮੰਨ ਲਈ ਜਾਵੇ ਜੋ ਕਿ ਦੇਸ਼ ਦੇ ਹਿੱਤ ਵਿੱਚ ਹੈ ।