18 C
Amritsar
Wednesday, March 22, 2023

ਤਹਿਸੀਲ ਬਾਬਾ ਬਕਾਲਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਫੌਜ ਵਿੱਚ ਬਣਿਆ ਲੈਫਟੀਨੈਂਟ – ਬਿਜਲੀ ਮੰਤਰੀ

Must read

ਅੰਮ੍ਰਿਤਸਰ, 5 ਦਸੰਬਰ (ਰਾਜੇਸ਼ ਡੈਨੀ) – ਅੰਮ੍ਰਿਤਸਰ ਜਿਲੇ੍ਹ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਤਹਿਸੀਲ ਬਾਬਾ ਬਕਾਲਾ ਪਿੰਡ ਬੋਪਾਰਾਏ ਦਾ ਨੌਜਵਾਨ ਸ੍ਰ ਗੁਰਪ੍ਰੀਤ ਸਿੰਘ ਫੌਜ ਵਿੱਚ ਲੈਫਟੀਨੈਂਟ ਪਦ ’ਤੇ ਨਿਯੁਕਤ ਹੋਇਆ ਹੈ ਅਤੇ ਇਸ ਦੇ ਪਰਿਵਾਰ ਵੱਲੋਂ ਵੀ ਦੇਸ਼ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਹਰਭਜਨ ਸਿੰਘ ਬਿਜਲੀ ਮੰਤਰੀ ਪੰਜਾਬ ਨੇ ਅੱਜ ਸ੍ਰ ਗੁਰਪ੍ਰੀਤ ਸਿੰਘ ਦੇ ਘਰ ਪੁੱਜ ਕੇ ਵਧਾਈ ਦੇਣ ਸਮੇਂ ਕੀਤਾ। ਸ੍ਰ ਈ:ਟੀ:ਓ ਨੇ ਦੱਸਿਆ ਕਿ ਸ੍ਰ ਗੁਰਪ੍ਰੀਤ ਸਿੰਘ ਦੇ ਦਾਦੇ ਨੇ ਵੀ 1971 ਇੰਡੋ-ਪਾਕਿ ਜੰਗ ਵਿੱਚ ਸ਼ਹੀਦੀ ਪਾਈ ਸੀ ਅਤੇ ਇਸ ਦੇ ਪਿਤਾ ਵੀ ਫੌਜ ਵਿੱਚੋਂ ਰਿਟਾਇਰ ਹੋਏ ਹਨ।

ਉਨ੍ਹਾਂ ਦੱਸਿਆ ਕਿ ਲੈਫਟੀਨੈਂਟ ਗੁਰਪ੍ਰੀਤ ਸਿੰਘ ਦਾ ਇਕ ਭਰਾ ਸ੍ਰ ਹਰਪ੍ਰੀਤ ਸਿੰਘ ਇਸ ਸਮੇਂ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਦੂਜਾ ਭਰਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬਤੌਰ ਵਕੀਲ ਪ੍ਰੈਕਟਿਸ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰ ਗੁਰਪ੍ਰੀਤ ਸਿੰਘ ਨੂੰ ਫੌਜ ਵਿੱਚ ਭਰਤੀ ਹੋਣ ਦੀ ਇੱਛਾ ਵਿਰਸੇ ਵਿੱਚ ਹੀ ਆਪਣੇ ਵਡ-ਵਡੇਰਿਆਂ ਤੋਂ ਹੀ ਮਿਲੀ ਸੀ। ਉਨ੍ਹਾਂ ਕਿਹਾ ਕਿ ਜਿਲੇ੍ਹ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਫੌਜ ਵਿੱਚ ਲੈਫਟੀਨੈਂਟ ਭਰਤੀ ਹੋਇਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਵੱਲੋਂ ਲੈਫਟੀਨੈਂਟ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਤਰਨਤਾਰਨ ਡਾ: ਕਸ਼ਮੀਰ ਸਿੰਘ ਸੋਹਲ, ਡਾ: ਸਤਿੰਦਰ ਕੌਰ ਪਤਨੀ ਸ੍ਰੀ ਲਾਲੀ ਮਜੀਠੀਆ ਹਲਕਾ ਇੰਚਾਰਜ ਮਜੀਠਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।

- Advertisement -spot_img

More articles

- Advertisement -spot_img

Latest article