ਤਰਨ ਤਾਰਨ, 7 ਮਾਰਚ (ਗੁਰਪ੍ਰੀਤ ਸਿੰਘ ਕੱਦ ਗਿੱਲ) – ਜਿਲ੍ਹਾ ਤਰਨ ਤਾਰਨ ਦੇ ਸਮੂਹ ਪ੍ਰੈਕਟਿਸ਼ਨਰ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਸੁਲੱਖਣ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਅਤੇ ਇਕ ਦਿਨਾਂ ਖੂਨ ਦਾਨ ਕੈਂਪ ਲਾਇਆ ਗਿਆ। ਮੁਫ਼ਤ ਮੈਡੀਕਲ ਕੈਂਪ 26 ਫਰਵਰੀ ਤੋਂ 8 ਮਾਰਚ ਹੋਲੇ ਮਹੱਲੇ ਤਕ ਜਾਰੀ ਰਹੇਗਾ । ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਚੈੱਕਅਪ ਕਰਕੇ ਮੁਫਤ ਦਵਾਈਆਂ (ਫਸਟ ਏਡ) ਦੀ ਸਹੂਲਤ ਦਿੱਤੀ ਜਾ ਰਹੀ ਹੈ ਕੈਂਪ ਚ ਸਮੂਹ ਡਾਕਟਰ ਸਾਹਿਬਾਨ ਦੀ ਟੀਮ ਡਾ. ਸੁਖਬੀਰ ਸਿੰਘ ਕੱਕਾ ਕੰਡਿਆਲਾ, ਡਾ. ਗੁਰਬਿੰਦਰ ਸਿੰਘ, ਡਾ.ਮਨਜਿੰਦਰ ਸਿੰਘ ਬਾਠ, ਡਾ. ਬਲਦੇਵ ਸਿੰਘ ਜੋਧਪੁਰ,ਡਾ. ਅਮੋਲਕ ਸਿੰਘ ਗੋਰਖਾ, ਡਾ. ਸੁਰਜੀਤ ਸਿੰਘ ਢੰਡ, ਡਾ. ਮਨਜਿੰਦਰ ਢੰਡ, ਡਾ. ਸਤਿਨਾਮ ਸਿੰਘ,ਡਾ. ਰਣਜੀਤ ਸਿੰਘ,ਡਾ. ਸਵਿੰਦਰ ਸਿੰਘ ਸਰਲੀ, ਡਾ. ਤੇਜਿੰਦਰ ਸਿੰਘ ਢਿੱਲੋਂ ਲਹੀਆਂ, ਡਾ. ਜੋਬਨਜੀਤ ਸਿੰਘ ਦੀ ਟੀਮ ਵੱਲੋ ਤਨ ਮਨ ਨਾਲ ਸੇਵਾ ਕੀਤੀ ਜਾ ਰਹੀ ਹੈl
ਤਰਨ ਤਾਰਨ ਪ੍ਰੈਕਟਿਸ਼ਨਰ ਨੇ ਅਨੰਦਪੁਰ ਸਾਹਿਬ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈੰਪ
