ਤਰਨਤਾਰਨ ਪੁਲਿਸ ਵੱਲੋਂ ਖਾਲਿਸਤਾਨੀ ਕਮਾਂਡੋ ਫੋਰਸ ਦੇ ਸਾਬਕਾ ਅੱਤਵਾਦੀ ਦੇ ਘਰੋਂ ਕਤਲ ਕੇਸ ਵਿੱਚ ਲੋੜੀਦੇ ਗੈਂਗਸਟਰਾਂ, ਸਮੱਗਲਰ ਹੈਰੋਇਨ ਅਤੇ ਨਜ਼ਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ

368

ਤਰਨਤਾਰਨ, 15 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ.ਨਿੰਬਾਲੇ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਭੈੜੇ ਪੁਰਸ਼ਾ ਅਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਵਿੱਡੀ ਗਈ ਮੁਹਿੰਮ ਤਹਿਤ ਮਿਤੀ 13.07.2021 ਨੂੰ ਇੰਸਪੈਕਟਰ ਤਰਸੇਮ ਸਿੰਘ ਮੁੱਖ ਅਫਸਰ ਥਾਣਾ ਖਾਲੜਾ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਜੋ ਕੇ ਖੁਦ ਇੱਕ ਖਤਰਨਾਕ ਅਪਰਾਧੀ ਹੈ। ਇਸਦੇ ਖਿਲਾਫ ਨਜ਼ਾਇਜ਼ ਅਸਲਾ, ਲੁੱਟ ਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ਼ ਹਨ ਜੋ ਕੇ ਨਸ਼ੇ ਕਰਨ ਦਾ ਵੀ ਆਦੀ ਹੈ। ਜਿਸ ਤੇ ਸਮੇਤ ਪੁਲਿਸ ਪਾਰਟੀ ਵੱਲੋ ਰੇਡ ਕੀਤਾ ਗਿਆ ਤਾਂ ਅੰਮ੍ਰਿਤਪ੍ਰੀਤ ਸਿੰਘ ਅਤੇ ਜਗਪ੍ਰੀਤ ਸਿੰਘ ਨਾਮ ਦੇ ਦੋ ਵਿਆਕਤੀ ਉਸਦੇ ਘਰ ਮੌਜੂਦ ਸਨ। ਜਿੰਨਾ ਦਾ ਕਰੀਮੀਨਲ ਰਿਕਾਰਡ ਮੌਕੇ ਪਰ ਫਅੀਸ਼ ਰਾਹੀ ਚੈਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਉੱਪਰ 50 ਤੋਂ ਵੱਧ ਮੁਕੱਦਮੇ ਨਜ਼ਾਇਜ਼ ਅਸਲਾ, ਲੁੱਟ ਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਦਰਜ ਰਜਿਸਟਰ ਪਾਏ ਗਏ। ਜਿਸ ਵਿੱਚ ਥਾਣਾ ਹਰੀਕੇ ਦੇ ਸਨਸਨੀਖੇਜ ਕਤਲ ਦੇ ਵਿੱਚ ਮੁਕੱਦਮਾ ਨੰਬਰ 105/2020 ਜੁਰਮ 302 ਆਈ.ਪੀ.ਸੀ ਵਿੱਚ ਇਹ ਦੋਸ਼ੀ ਲੋੜੀਦੇ ਸਨ। ਸ਼ੱਕ ਦੀ ਬਿਨਾਹ ਪਰ ਜਦੋ ਮੋਕੇ ਪਰ ਸ੍ਰੀ ਰਾਜਬੀਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਭਿੱਖੀਵਿੰਡ ਦੀ ਹਾਜਰੀ ਵਿੱਚ ਸਰਚ ਕੀਤੀ ਗਈ ਤਾਂ ਅੰਮ੍ਰਿਤਪ੍ਰੀਤ ਸਿੰਘ ਉਰਫ ਅੰਮ੍ਰਿਤ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਪਾਸੋਂ 300 ਗ੍ਰਾਮ ਹੈਰੋਇਨ ,ਇੱਕ ਦੇਸੀ ਪਿਸਤੋਲ 315 ਬੋਰ ਸਮੇਤ 04 ਰੋਂਦ ਜਿੰਦਾ 315 ਬੋਰ ਬ੍ਰਾਮਦ ਹੋਏ, ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਪਾਸੋਂ ਇੱਕ ਦੇਸੀ ਕੱਟਾ 12 ਬੋਰ ਅਤੇ 04 ਰੋਂਦ ਜਿੰਦਾ 12 ਬੋਰ ਅਤੇ 27 ਐਵੀਡੈਂਸ਼ ਤਹਿਤ ਜੱਗਪ੍ਰੀਤ ਦੀ ਨਿਸ਼ਾਨਦੇਹੀ ਪਰ 1 ਕਿੱਲੋ ਹੈਰੋਇਨ ਬ੍ਰਾਮਦ ਹੋਈ ਅਤੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਪਾਸੋਂ ਇੱਕ ਰਾਈਫਲ 315 ਬੋਰ ਸਮੇਤ 09 ਰੋਂਦ ਜਿੰਦਾ 315 ਬੋਰ ਬ੍ਰਾਮਦ ਕੀਤੇ ਗਏ।

Italian Trulli

ਜੋ ਕਿ ਇਹ ਰਾਈਫਲ ਗੁਰਸੇਵਕ ਸਿੰਘ ਦੀ ਪਤਨੀ ਮਨਜਿੰਦਰ ਕੌਰ ਉਪਰੋਕਤ ਦੋਸ਼ੀਆਂ ਨੂੰ ਵੱਖ-ਵੱਖ ਵਾਰਦਾਤਾਂ ਨੂੰ ਅਜਾਮ ਦੇਣ ਲਈ ਵਰਤਣ ਲਈ ਦਿੰਦੀ ਸੀ।ਜੋ ਇਹਨਾਂ ਚਾਰਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 61 ਮਿਤੀ 14.07.2021 ਜੁਰਮ 21-ਸੀ,27/29/61/85-ਐਨ.ਡੀ.ਪੀ.ਐਸ ਐਕਟ 25/27/30/54/59-ਅਸਲਾ ਐਕਟ 212,216,109-ਆਈ.ਪੀ.ਸੀ ਥਾਣਾ ਖਾਲੜਾ ਦਰਜ਼ ਕੀਤਾ ਗਿਆ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਗੁਰਸੇਵਕ ਸਿੰਘ ਉਰਫ ਬੱਬਲਾ ਪੁੱਤਰ ਤਾਰਾ ਸਿੰਘ ਵਾਸੀ ਮਾੜੀ ਕੰਬੋਕੇ ਜੋ ਕੇ ਸਾਲ 1989 ਵਿੱਚ ਖਾਲਿਸਤਾਨ ਕਮਾਂਡੋਂ ਫੋਰਸ ਦਾ ਮੈਂਬਰ ਰਹਿ ਚੁੱਕਾ ਹੈ ਜੋ ਕਿ ਪਾਕਿਸਤਾਨ ਤੋਂ ਅਸਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਰਿਹਾ ਹੈ ਅਤੇ ਕਈ ਵਾਰ ਪੁਲਿਸ ਮੁਕਾਬਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ।ਇਸਦੇ ਖਿਲਾਫ ਨਜ਼ਾਇਜ਼ ਅਸਲਾ, ਲੁੱਟ ਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ਼ ਹਨ ਜੋ ਕੇ ਨਸ਼ੇ ਕਰਨ ਦਾ ਵੀ ਆਦੀ ਹੈ। ਗੁਰਸੇਵਕ ਸਿੰਘ ਨੇ ਗਵਾਲੀਅਰ ਮੱਧ-ਪ੍ਰਦੇਸ਼ ਵਿੱਚ ਵੀ ਜਾਇਦਾਦ ਖਰੀਦੀ ਹੋਈ ਹੈ।ਇਸ ਤੋਂ ਇਲਾਵਾ ਇਸਦੀ ਪਿੰਡ ਮਾੜੀ-ਕੰਬੋਕੇ ਵਿੱਚ ਜੱਦੀ ਜ਼ਮੀਨ ਅਤੇ ਘਰ ਹੈ।ਦੋਸ਼ੀ ਗੁਰਸੇਵਕ ਸਿੰਘ ਨੇ ਦੱਸਿਆ ਕੇ ਜਦ ਉਹ ਅੱਤਵਾਦ ਵਿੱਚ ਸੀ ਤਾਂ ਸ਼ਰਾਬ ਦਾ ਧੰਦਾ ਕਰਨ ਵਾਲੇ ਚਰਨਾ ਨਾਰੀ ਵਾਸੀ ਹਰੀਕੇ ਨਾਲ ਉਸਦੀ ਜਾਣ-ਪਛਾਣ ਹੋ ਗਈ ਅਤੇ ਜਿਸ ਤੋਂ ਚਰਨਾ ਨਾਰੀ ਦਾ ਲੜਕਾ ਜੱਗਪ੍ਰੀਤ ਸਿੰਘ ਅਤੇ ਭਤੀਜਾ ਅੰਮ੍ਰਿਤਪ੍ਰੀਤ ਸਿੰਘ ਉਸਦੇ ਸਪੰਰਕ ਵਿੱਚ ਆਏਜਿੰਨਾ ਤੋ ਮੱਛੀ ਦੇ ਠੇਕੇਦਾਰ ਮੁਖਤਿਆਰ ਸਿੰਘ ਦਾ ਕਤਲ ਹੋ ਗਿਆ ਜੋ ਕਿ ਪੁਲਿਸ ਤੋਂ ਭਗੌੜੇ ਸਨ ਜੋ ਕਿ ਮੇਰੇ ਨਾਲ ਇੱਕ ਮਹੀਨਾ ਮੇਰੇ ਘਰ ਮਾੜੀ ਕੰਬੋਕੇ ਰਹੇ ਅਤੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਗਵਾਲੀਆਰ ਮੱਧ-ਪ੍ਰਦੇਸ਼ ਵਾਲੇ ਆਪਣੇ ਘਰ ਵਿੱਚ ਲੈ ਗਿਆ ਜਿਥੇ 7-8 ਦਿਨ ਰਹਿਣ ਤੋਂ ਬਾਅਦ ਅਸੀ ਵਾਪਸ ਮਾੜੀ-ਕੰਬੋਕੇ ਆ ਗਏ।

ਜਿੱਥੇ ਦੋਸ਼ੀਆਂ ਨੇ ਮੰਨਿਆਂ ਕਿ ਉਹਨਾਂ ਨੇ ਇੱਥੇ ਰਹਿੰਦਿਆਂ ਹੋਇਆ ਕਈ ਵਾਰਦਾਤਾਂਨੂੰ ਅੰਜਾਮ ਦਿੱਤਾ ਅਤੇ ਵੱਡੀ ਮਾਤਰਾ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਹੈ। ਅੰਮ੍ਰਿਤਪ੍ਰੀਤ ਸਿੰਘ ਅਤੇ ਜਗਪ੍ਰੀਤ ਸਿੰਘ ਦੀ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਰੀਕੇ ਕਤਲ ਵਿੱਚ ਨਾਮਜਦ ਦੋਸ਼ੀ ਜੋਬਨਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਅਤੇ ਸੰਦੀਪ ਸਿੰਘ ਉਰਫ ਸ਼ਿਸ਼ੂ ਵਾਸੀ ਮਰੜ ਜੋ ਕਿ ਇਸ ਸਮੇਂ ਜਗਜੀਤ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਗਰਿਦਾ ਥਾਣਾ ਪਿੰਜੌਰ, ਸੰਦੀਪ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਟਾਗਰਾ ਥਾਣਾ ਪਿੰਜੌਰ ਜ੍ਹਿਲਾ ਪੰਚਕੁਲਾ ਪਾਸ ਰਹਿ ਰਹੇ ਹਨ। ਜਿੰਨਾ ਨੂੰ ਤਰਨ ਤਾਰਨ ਪੁਲਿਸ ਵੱਲੋਂ ਪੰਚਕੂਲਾ ਪੁਲਿਸ ਨਾਲ ਤਾਲਮੇਲ ਕਰਕੇ ਸਮੇਤ ਜਗਜੀਤ ਸਿੰਘ ਅਤੇ ਸੰਦੀਪ ਸਿੰਘ ਨਾਲ ਗ੍ਰਿਫਤਾਰ ਕੀਤਾ ਗਿਆ।ਅੰਮ੍ਰਿਤਪ੍ਰੀਤ ਸਿੰਘ ਪਾਸੋਂ ਹਰੀਕੇ ਕਤਲ ਵਿੱਚ ਵਰਤੇ 30 ਬੋਰ ਪਿਸਟਲ ਬਾਰ ੇ ਸਖਤੀ ਨਾਲ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ ਇਹ ਪਿਸਟਲ ਇਸ ਸਮੇਂ ਹੀਰਾ ਸਿੰਘ ਵਾਸੀ ਹਰੀਕੇ ਦੇ ਪਾਸ ਰੱਖਿਆ ਹੈ। ਜਿਸ ਤੇ ਮੁੱਖ ਅਫਸਰ ਥਾਣਾ ਖਾਲੜਾ ਨੇ ਮੁੱਖ ਅਫਸਰ ਹਰੀਕੇ ਨੂੰ ਫੋਨ ਪਰ ਇਸ ਸਬµਧੀ ਜਾਣੂ ਕਰਾਇਆ।ਇਸ ਪਰ ਤੁਰµਤ ਕਾਰਵਾਈ ਕਰਦੇ ਹੋਏ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਹੀਰਾ ਸਿµਘ ਦੇ ਘਰ ਰੇਡ ਕੀਤਾ ਗਿਆ ਪਰ ਹੀਰਾ ਸਿੰਘ ਘਰ ਪਰ ਨਹੀ ਮਿਿਲਆ ਅਤੇ ਸਰਚ ਦੌਰਾਨ ਉਸਦੇ ਘਰੋਂ 250 ਗ੍ਰਾਮ ਹੈਰੋਇਨ,10 ਰੋਂਦ 30 ਬੋਰ ਜ੍ਹਿੰਦਾ ਅਤੇ 22 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਹੀਰਾ ਸਿੰਘ ਦੇ ਭਰਾ ਜਸਵੰਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਹਰੀਕੇ ਨੰੁ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 56 ਮਿਤੀ 15.07.2021 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ 25/27/30/54/59 ਅਸਲਾ ਐਕਟ ਥਾਣਾ ਹਰੀਕੇ ਦਰਜ ਕੀਤਾ। ਹੀਰਾ ਸਿੰਘ ਦੀ ਗ੍ਰਿਫਤਾਰੀ ਲਈ ਲਗਾਤਾਰ ਰੇਡ ਕੀਤੇ ਜਾ ਰਹੇ ਹਨ।