ਤਰਨਤਾਰਨ ਪੁਲਿਸ ਦੇ ਡਾਗ ਸਕਾਟ ਵਿੱਚ ਤਾਇਨਾਤ ਵਿਕਟਰ ਨੂੰ ਸਰਕਾਰੀ ਸਨਮਾਨਾਂ ਨਾਲ ਸਲਾਮੀ ਦੇ ਕੇ ਪੁਲੀਸ ਲਾਈਨ ਵਿੱਚ ਦਫਨਾਇਆ ਗਿਆ

437

ਵਿਕਟਰ ਨੇ ਕਰੀਬ 8 ਸਾਲ 6 ਮਹੀਨੇ ਪੁਲਿਸ ਡਿਪਾਰਟਮੈਂਟ ਵਿੱਚ ਆਪਣੀ ਡਿਊਟੀ ਨਿਭਾਈ

Italian Trulli

ਤਰਨਤਾਰਨ, 11 ਜੁਲਾਈ (ਬੁਲੰਦ ਆਵਾਜ ਬਿਊਰੋ) –  ਜ਼ਿਲ੍ਹਾ ਤਰਨਤਾਰਨ ਪੁਲਿਸ ਦੇ ਡਾਗ ਸਕਾਟ ਵਿੱਚ ਤਾਇਨਾਤ ਵਿਕਟਰ ਨਾਮ ਦੇ ਡਾਗ ਦੀ ਅਚਾਨਕ ਮੌਤ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਵਿਕਟਰ ਨੂੰ ਸਰਕਾਰੀ ਸਨਮਾਨਾਂ ਨਾਲ ਸਲਾਮੀ ਦੇ ਕੇ ਪੁਲਿਸ ਲਾਈਨ ‘ਚ ਦਫਨਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਕਟਰ ਸਾਲ 2014 ਵਿੱਚ ਪੀ.ਏ.ਪੀ ਫਿਲੌਰ ਅਕੈਡਮੀ ਤੋਂ ਕੋਰਸ ਕਰਕੇ ਜ਼ਿਲ੍ਹਾ ਤਰਨਤਾਰਨ ਵਿੱਚ ਤਾਇਨਾਤ ਹੋਇਆ ਸੀ,ਜਿਸ ਨੇ ਜ਼ਿਲ੍ਹਾ ਤਰਨਤਾਰਨ ਵਿੱਚ ਵੱਖ-ਵੱਖ ਡਿਊਟੀਆਂ ਜਿਵੇਂ ਵੀ.ਆਈ.ਪੀ.ਡਿਊਟੀ,ਮੇਲਾ ਡਿਊਟੀ,ਲੋਕਲ ਚੈਕਿੰਗ ਦੇ ਨਾਲ-ਨਾਲ ਕਈ ਅਹਿਮ ਤਫ਼ਤੀਸਾਂ ਵਿੱਚ ਆਪਣਾ ਯੋਗਦਾਨ ਪਾਇਆ ਹੈ।ਵਿਕਟਰ ਨੇ ਕਰੀਬ 8 ਸਾਲ 6 ਮਹੀਨੇ ਪੁਲਿਸ ਡਿਪਾਰਟਮੈਂਟ ਵਿੱਚ ਆਪਣੀ ਡਿਊਟੀ ਨਿਭਾਈ ਹੈ।