More

    ਤਬਦੀਲ ਹੋਣ ਸਮੇ ਅਧੀਨ ਸਟਾਫ ਨਾਲ ਨਹੀ ਲਿਜਾਅ ਸਕਣਗੇ ਪੁਲਿਸ ਅਧਿਕਾਰੀ-ਡੀ.ਜੀ.ਪੀ ਨੇ ਜਾਰੀ ਕੀਤੇ ਆਦੇਸ਼

    ਚੰਡੀਗੜ੍ਹ, 25 ਮਈ (ਬੁਲੰਦ ਆਵਾਜ ਬਿਊਰੋ) – ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਆਈ.ਜੀ.ਪੀਜ਼, ਡੀ.ਆਈ.ਜੀਜ਼, ਪੁਲਿਸ ਕਮਾਂਡੈਂਟਾਂ ਅਤੇ ਐੱਸ.ਐੱਸ.ਪੀਜ਼. ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਤਬਾਦਲੇ ਸਮੇਂ ਉਨ੍ਹਾਂ ਦੇ ਅਧੀਨ ਆਉਂਦੇ ਸਟਾਫ਼ ਨੂੰ ਨਾਲ ਲੈ ਕੇ ਜਾਣਾ ਬੰਦ ਕਰ ਦਿੱਤਾ ਜਾਵੇ।

    ਸਰਕਾਰੀ ਜਾਣਕਾਰੀ ਅਨੁਸਾਰ ਡੀ.ਜੀ.ਪੀ. ਨੇ ਅਜਿਹੇ ਸਾਰੇ ਅਧਿਕਾਰੀਆਂ ਨੂੰ ਇਕ ਪੱਤਰ ਜ਼ਰੀਏ ਨਿਰਦੇਸ਼ ਦਿੱਤਾ ਕਿ ਇਹ ਧਿਆਨ ਵਿਚ ਆਇਆ ਹੈ ਕਿ ਪੁਲਿਸ ਕਮਿਸ਼ਨਰ, ਡੀ.ਆਈ.ਜੀ. ਅਤੇ ਐੱਸ.ਐੱਸ.ਪੀਜ਼. ਸਮੇਤ ਕੁਝ ਪੁਲਿਸ ਅਧਿਕਾਰੀ ਆਪਣੇ ਜੂਨੀਅਰ ਅਧਿਕਾਰੀਆਂ ਜਿਵੇਂ ਕਿ ਡੀ.ਐੱਸ.ਪੀ., ਐੱਸ.ਐੱਚ.ਓ. ਅਤੇ ਨਿੱਜੀ ਸਟਾਫ਼ ਨੂੰ ਨਾਲ ਲੈ ਕੇ ਜਾਂਦੇ ਸਨ ਪਰ ਹੁਣ ਅਜਿਹੇ ਅਭਿਆਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਣਾ ਚਾਹੀਦਾ ਹੈ। ਹਾਲਾਂਕਿ ਅਜਿਹੇ ਨਿਰਦੇਸ਼ ਪਹਿਲਾਂ ਵੀ ਜਾਰੀ ਕੀਤੇ ਗਏ ਸਨ ਪਰ ਅਮਲ ਵਿਚ ਨਹੀਂ ਲਿਆਂਦੇ ਗਏ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img