ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁਖ਼ਤਾ ਪ੍ਰੰਬਧਾ ਦੀ ਘਾਟ ਤੇ ਸਰਕਾਰੀ ਸਾਜਿਸ਼ਾ ਕਾਰਨ ਹੋਈ ਬੇਅਦਬੀ – ਜਥੇਦਾਰ ਹਵਾਰਾ ਕਮੇਟੀ

56

ਗਿਆਨੀ ਰਘਬੀਰ ਸਿੰਘ ਅਸਤੀਫ਼ਾ ਦੇਵੇ-ਖਾਲਸਾ ਰਾਜ ਦੀ ਸਥਾਪਨਾ ਇੱਕੋ ਇਕ ਹੱਲ

Italian Trulli

ਅੰਮ੍ਰਿਤਸਰ, 14 ਸਤੰਬਰ (ਗਗਨ) – ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਿਰਦਿਆਂ ਨੂੰ ਵਲੁੰਧਰਣ ਵਾਲੀ ਬੇਅਦਬੀ ਲਈ ਤਖਤ ਸਾਹਿਬ ਤੇ ਪੁਖ਼ਤਾ ਸੁਰਿਖਆ ਪ੍ਰੰਬਧਾ ਦੀ ਘਾਟ ਅਤੇ ਸਰਕਾਰੀ ਖੁਫੀਆ ਤੰਤਰ ਦੀ ਸਾਜਿਸ਼ ਨੂੰ ਜ਼ੁੰਮੇਵਾਰ ਠਹਿਰਾਉਂਦਿਆਂ ਜਥੇਦਾਰ ਰਘਬੀਰ ਸਿੰਘ ਤੋ ਅਸਤੀਫ਼ੇ ਦੀ ਮੰਗ ਕੀਤੀ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਖਾਲਸੇ ਦੀ ਪਵਿੱਤਰ ਜਨਮ ਭੂਮੀ ਤੇ ਵਾਪਰੇ ਘਿਨਾਉਣੇ ਗੁਨਾਹ ਜਿਸਨੂੰ ਖਾਲਸਾਈ ਨਜ਼ਰੀਏ ਤੋ ਮੁਆਫ ਨਹੀਂ ਕੀਤਾ ਜਾ ਸਕਦਾ ਅਤੇ ਪ੍ਰੰਬਧ ਦੀ ਲਾਪਰਵਾਹੀ ਲਈ ਕਸੂਰਵਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ। ਬੇਅਦਬੀ ਦੀ ਇਸ ਮੰਦਭਾਗੀ ਘਟਨਾ ਨੇ ਕੌਮਾਂਤਰੀ ਪੱਧਰ ਤੇ ਸਿੱਖਾਂ ਨੂੰ ਸ਼ਰਮਸਾਰ ਕੀਤਾ ਹੈ ਕਿਉਂ ਕਿ ਖਾਲਸਾ ਹੁਣ ਆਪਣੀ ਜਨਮ ਸਥਾਨ ਨੂੰ ਸੁਰੱਖਿਅਤ ਰੱਖਣ ਵਿੱਚ ਅਸਮਰਥ ਹੈ। ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਵਕੀਲ ਦਿਲਸ਼ੇਰ ਸਿੰਘ ਜੰਡਿਆਲਾ, ਬਲਬੀਰ ਸਿੰਘ ਹਿਸਾਰ, ਮਹਾਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਤਖ਼ਤਾਂ ਤੇ ਕਾਬਜ਼ ਜਥੇਦਾਰ ਆਪਣੀ ਸੁਰਿਖਆ ਲਈ ਤਾਂ ਚਿੰਤਤ ਹਨ ਤੇ ਸਰਕਾਰੀ ਸੁਰਖਿਆ ਛਤਰੀ ਹੇਠ ਸਾਹ ਲੈਂਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਮਸਲੇ ਤੇ ਅਵੇਸਲੇ ਹਨ।

ਇਹੋ ਹਾਲ ਬਾਦਲ ਅਕਾਲੀ ਦਲ ਦੇ ਲੀਡਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਹੈ ਜੋ ਆਪਣੀ ਸੁਰਖਿਆਂ ਵਾਸਤੇ ਸਰਕਾਰ ਦੇ ਅੱਗੇ ਹਾੜ੍ਹੇ ਭਰਦੇ ਹਨ। ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬਾਦਲ-ਭਾਜਪਾ ਸਰਕਾਰ ਦੇ ਸਮੇਂ ਸਾਲ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀਆਂ ਦਾ ਮੁੱਢ ਗੁਰਮੀਤ ਰਾਮ ਰਹੀਮ ਡੇਰਾ ਪ੍ਰੇਮੀਆਂ ਵੱਲੋਂ ਬੱਨਿਆ ਗਿਆ ਸੀ ਜੋ ਕਿ ਨਿਰੰਤਰ ਜਾਰੀ ਹੈ। ਜੇਕਰ ਉਸ ਵੇਲੇ ਬਾਦਲ ਬੇਅਦਬੀਆਂ ਨਾ ਕਰਵਾਉਂਦੇ ਤਾਂ ਸਾਡੇ ਗੁਰਧਾਮ ਸੁਰੱਖਿਅਤ ਹੋਣੇ ਸਨ।ਕੈਪਟਨ ਸਰਕਾਰ ਦੇ ਸਮੇਂ ਬੇਅਦਬੀਆ ਦਾ ਦੌਰ ਚੱਲਦਾ ਰਿਹਾ। ਬੇਅਦਬੀਆਂ ਦੇ ਮਸਲੇ ਤੇ ਭਾਜਪਾ ਅਕਾਲੀ ਅਤੇ ਕਾਂਗਰਸ ਇੱਕੋ ਟੀਮ ਹੈ। ਦੋਸ਼ੀਆ ਨੂੰ ਸਜ਼ਾਵਾਂ ਨਾ ਮਿਲਣ ਕਾਰਣ ਤਖਤ ਸਾਹਿਬ ਤੱਕ ਬੇਅਦਬੀਆ ਦੀ ਗਲ ਪਹੁੰਚ ਗਈ ਹੈ। ਅੱਜ ਤੱਕ ਹੋਈਆ ਬੇਅਦਬੀਆਂ ਦੇ ਪਿੱਛੇ ਸਾਜਿਸ਼ ਕਰਤਾ ਬੇਨਿਕਾਬ ਨਹੀਂ ਹੋ ਸਕੇ ਜਿਸਤੋ ਸਾਬਿਤ ਹੁੰਦਾ ਹੈ ਕਿ ਇਨ੍ਹਾਂ ਪਿੱਛੇ ਉਚ ਪੱਧਰ ਦੇ ਸਰਕਾਰੀ ਅਫਸਰਾਂ ਅਤੇ ਸਿਆਸਤਦਾਨਾਂ ਦਾ ਹੱਥ ਹੈ। ਕਮੇਟੀ ਆਗੂ ਸੁਖਰਾਜ ਸਿੰਘ ਵੇਰਕਾ, ਬਲਦੇਵ ਸਿੰਘ ਨਵਾਪਿੰਡ, ਰਘਬੀਰ ਸਿੰਘ ਭੁੱਚਰ, ਰਾਜ ਸਿੰਘ, ਬਲਜੀਤ ਸਿੰਘ ਭਾਉ, ਗੁਰਮੀਤ ਸਿੰਘ ਬੱਬਰ ਆਦਿ ਨੇ ਕਿਹਾ ਕਿ ਮੌਜੂਦਾ ਰਾਜ ਹੇਠ ਬੇਅਦਬੀਆਂ ਦਾ ਇਨਸਾਫ਼ ਮਿਲ਼ਨਾ ਮੁਸ਼ਕਿਲ ਹੈ ਇਸਲਈ ਸਿੱਖ ਰਾਜ ਦੀ ਸਥਾਪਨਾ ਹੀ ਹੱਲ ਹੈ।