ਬਾਪੂ ਮੇਰਾ ਸ਼ਹਿਰ ਗਿਆ ਸੀ,
ਡੋਲੂ ਇੱਕ ਲਿਆਇਆ।
ਸੀ ਪਿੱਤਲ ਦਾ ਲਿਸ਼ਕਾ ਮਾਰੇ,
ਉੱਤੇ ਢੱਕਣ ਲਾਇਆ।
ਹੱਥ ਚ ਫੜ ਕੇ ਕੁੰਡਾ ਉਸ ਦਾ ,
ਬੇਬੇ ਦੁੱਧ ਨੂੰ ਜਾਵੇ,
ਕਦੇ ਲੱਸੀ ਕਦੇ ਪਾਣੀ ਭਰਿਆ,
ਮਾਂਜ ਮਾਂਜ ਲਿਸਕਾਵੇ,
ਕਧੋਲੀ ਉੱਤੇ ਪਿਆ ਸੋਹਣਾ ਲੱਗਦਾ,
ਸਭ ਨੂੰ ਸੱਦ ਦਿਖਾਇਆ,
ਸੋਨੇ ਰੰਗੇ ਡੋਲੂ ਨੇ ਸੀ ,
ਸਾਨੂੰ ਚਾਅ ਚੜਾਇਆ।
ਬੇਬੇ ਮੇਰੀ ਢਿੱਲੀ ਮੱਠੀ,
ਬਾਪੂ ਦੁੱਧ ਨੂੰ ਚਲਿਆ,
ਨਾਲ ਸਾਇਕਲ ਦੇ ਟੰਗ ਕੇ ਡੋਲੂ,
ਸਾਇਕਲ ਬਹੁਤ ਦਬੱਲਿਆ।
ਬੜਾ ਖੁਸ਼ ਸੀ ਬਾਪੂ ਮੇਰਾ,
ਵੇਖ ਵੇਖ ਕੇ ਡੋਲੂ,
ਦੁੱਧ ਵਾਲਿਆਂ ਦਾ ਕੁੱਤਾ ਯਾਰੋ,
ਪਿੱਛੇ ਪੈ ਗਿਆ ਭੋਲੂ।
ਸਣੇ ਸਾਇਕਲ ਡਿੱਗਿਆ ਬਾਪੂ,
ਦੁੱਧ ਸੀ ਸਾਰਾ ਡੁੱਲਿਆ।
ਨਹੀ ਵੇਖਿਆ ਪਿਟਬੁਲ ਬੈਠਾ,
ਨਾਲੋ ਰੱਸੇ ਖੁੱਲਿਆ।
ਸਾਇਕਲ ਟੁੱਟਿਆ ਸੱਟਾਂ ਵੱਜੀਆਂ,
ਗੋਡੇ ਨੂੰ ਹੱਥ ਪਾਵੇ,
ਡੋਲੂ ਚਿੱਬ ਖੜਿੱਬਾ ਚੱਕੀ,
ਬਾਪੂ ਘਰ ਨੂੰ ਆਵੇ।
ਆਂਢ ਗੁਆਂਢ ਪੁੱਛਣ ਆਏ ਕਿ,
ਕੀ ਬਾਪੂ ਨੂੰ ਹੋਇਆ।
ਮੰਜੀ ਉੱਤੇ ਬੈਠਾ ਬਾਪੂ,
ਫੜ ਗੋਡੇ ਨੂੰ ਰੋਇਆ।
ਕਾਹਦਾ ਲਿਆਂਦਾ ਡੋਲੂ ਯਾਰੋ,
ਚੰਦ ਕਸੂਤਾ ਚੜਿਆ,
ਹਰਪ੍ਰੀਤ ਪੱਤੋ ਬਾਪੂ ਮੇਰਾ,
ਨਾਲ ਬੇਬੇ ਦੇ ਲੜਿਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਡੋਲੂ
ਬਾਪੂ ਮੇਰਾ ਸ਼ਹਿਰ ਗਿਆ ਸੀ,
ਡੋਲੂ ਇੱਕ ਲਿਆਇਆ।
ਸੀ ਪਿੱਤਲ ਦਾ ਲਿਸ਼ਕਾ ਮਾਰੇ,
ਉੱਤੇ ਢੱਕਣ ਲਾਇਆ।
ਹੱਥ ਚ ਫੜ ਕੇ ਕੁੰਡਾ ਉਸ ਦਾ ,
ਬੇਬੇ ਦੁੱਧ ਨੂੰ ਜਾਵੇ,
ਕਦੇ ਲੱਸੀ ਕਦੇ ਪਾਣੀ ਭਰਿਆ,
ਮਾਂਜ ਮਾਂਜ ਲਿਸਕਾਵੇ,
ਕਧੋਲੀ ਉੱਤੇ ਪਿਆ ਸੋਹਣਾ ਲੱਗਦਾ,
ਸਭ ਨੂੰ ਸੱਦ ਦਿਖਾਇਆ,
ਸੋਨੇ ਰੰਗੇ ਡੋਲੂ ਨੇ ਸੀ ,
ਸਾਨੂੰ ਚਾਅ ਚੜਾਇਆ।
ਬੇਬੇ ਮੇਰੀ ਢਿੱਲੀ ਮੱਠੀ,
ਬਾਪੂ ਦੁੱਧ ਨੂੰ ਚਲਿਆ,
ਨਾਲ ਸਾਇਕਲ ਦੇ ਟੰਗ ਕੇ ਡੋਲੂ,
ਸਾਇਕਲ ਬਹੁਤ ਦਬੱਲਿਆ।
ਬੜਾ ਖੁਸ਼ ਸੀ ਬਾਪੂ ਮੇਰਾ,
ਵੇਖ ਵੇਖ ਕੇ ਡੋਲੂ,
ਦੁੱਧ ਵਾਲਿਆਂ ਦਾ ਕੁੱਤਾ ਯਾਰੋ,
ਪਿੱਛੇ ਪੈ ਗਿਆ ਭੋਲੂ।
ਸਣੇ ਸਾਇਕਲ ਡਿੱਗਿਆ ਬਾਪੂ,
ਦੁੱਧ ਸੀ ਸਾਰਾ ਡੁੱਲਿਆ।
ਨਹੀ ਵੇਖਿਆ ਪਿਟਬੁਲ ਬੈਠਾ,
ਨਾਲੋ ਰੱਸੇ ਖੁੱਲਿਆ।
ਸਾਇਕਲ ਟੁੱਟਿਆ ਸੱਟਾਂ ਵੱਜੀਆਂ,
ਗੋਡੇ ਨੂੰ ਹੱਥ ਪਾਵੇ,
ਡੋਲੂ ਚਿੱਬ ਖੜਿੱਬਾ ਚੱਕੀ,
ਬਾਪੂ ਘਰ ਨੂੰ ਆਵੇ।
ਆਂਢ ਗੁਆਂਢ ਪੁੱਛਣ ਆਏ ਕਿ,
ਕੀ ਬਾਪੂ ਨੂੰ ਹੋਇਆ।
ਮੰਜੀ ਉੱਤੇ ਬੈਠਾ ਬਾਪੂ,
ਫੜ ਗੋਡੇ ਨੂੰ ਰੋਇਆ।
ਕਾਹਦਾ ਲਿਆਂਦਾ ਡੋਲੂ ਯਾਰੋ,
ਚੰਦ ਕਸੂਤਾ ਚੜਿਆ,
ਹਰਪ੍ਰੀਤ ਪੱਤੋ ਬਾਪੂ ਮੇਰਾ,
ਨਾਲ ਬੇਬੇ ਦੇ ਲੜਿਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ