ਡੇਰਾ ਮੁਖੀ ਰਾਮ ਰਹੀਮ ਦੀ ਦੋਬਾਰਾ ਸਰਗਰਮ ਹੋਣ ਲਈ ਜਦੋ ਜਹਦ, ਹਨੀਪ੍ਰੀਤ ਨਾਲ ਕੀਤੀ 5ਵੀਂ ਵਾਰ ਮੁਲਾਕਾਤ

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨਾਲ ਉਸ ਦੀ ਕਰੀਬੀ ਹਨੀਪ੍ਰੀਤ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਜੇਲ੍ਹ ਵਿੱਚੋਂ ਜ਼ਮਾਨਤ ‘ਤੇ ਬਾਹਰ ਆ ਕੇ ਹਨੀਪ੍ਰੀਤ ਨੇ ਕੁਝ ਹੀ ਦਿਨਾਂ ‘ਚ ਪੰਜਵੀਂ ਵਾਰ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਹੈ।

ਹਨੀਪ੍ਰੀਤ ਅੱਜ ਫਿਰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਹੁੰਚੀ। ਉਂਝ ਅੱਜ ਹਨੀਪ੍ਰੀਤ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਦੀ ਬਜਾਏ ਆਮ ਇਨੋਵਾ ਕਾਰ ਵਿੱਚ ਹੀ ਜੇਲ੍ਹ ਪਹੁੰਚੀ। ਉਸ ਨੇ 20 ਮਿੰਟ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਤੇ ਫਿਰ ਚਲੀ ਗਈ। ਉਸ ਨੇ ਦੋ ਵਕੀਲ ਵੀ ਮੌਜੂਦ ਸੀ।

ਉਧਰ, ਡੇਰਾ ਮੁਖੀ ਦੇ ਬੇਟੇ ਦੇ ਦੋਵੇਂ ਬੇਟੀਆਂ ਨੇ ਪਿਛਲੇ ਸੋਮਵਾਰ ਮੁਲਾਕਾਤ ਕੀਤੀ ਸੀ। ਚਰਚਾ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਵਿੱਚ ਜਾਣ ਮਗਰੋਂ ਪ੍ਰਬੰਧ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ। ਇਸ ਲਈ ਧੜੇਬੰਦੀ ਚੱਲ਼ ਰਹੀ ਹੈ। ਇਸ ਲਈ ਹੀ ਇਹ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹੈ।

Leave a Reply

Your email address will not be published. Required fields are marked *