ਪੰਜਾਬ ਮੁੱਖ ਖਬਰਾਂਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਟਰੱਕ ਓਪਰੇਟਰਾਂ ਅਤੇ ਡਰਾਈਵਰਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ by Bulandh-Awaaz Jun 26, 2020 0 Comment 26 ਜੂਨ – ਸ਼ਹਿਰ ਨਾਭਾ ਦੀ ਟਰੱਕ ਯੂਨੀਅਨ ਵਿਖੇ ਇੰਟਰਨੈਸ਼ਨਲ ਡਰੱਗ ਡੇਅ ਮੌਕੇ ਜਿੱਥੇ ਨਸ਼ਿਆਂ ਖ਼ਿਲਾਫ਼ ਡੀ. ਐੱਸ. ਪੀ. ਰਾਜੇਸ਼ ਛਿੱਬਰ, ਕੋਤਵਾਲੀ ਮੁਖੀ ਸਰਬਜੀਤ ਚੀਮਾ, ਪ੍ਰਧਾਨ ਨਵਦੀਪ ਧਾਲੀਵਾਲ ਹਨੀ, ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਸਾਂਝੇ ਤੌਰ ‘ਤੇ ਅਪਰੇਟਰਾਂ ਅਤੇ ਡਰਾਈਵਰਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਤੇ ਨਸ਼ਿਆਂ ਨਾਲ ਫੈਲ ਰਹੀਆਂ ਬਿਮਾਰੀਆਂ ਤੋਂ ਸੁਚੇਤ ਕੀਤਾ, ਉੱਥੇ ਹੀ ਕੇਂਦਰ ਖ਼ਿਲਾਫ਼ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਟਰੱਕ ਓਪਰੇਟਰ ਅਤੇ ਡਰਾਈਵਰਾਂ ਵਲੋਂ ਰੋਸ ਜਤਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਧਾਨ ਨਵਦੀਪ ਧਾਲੀਵਾਲ ਹਨੀ ਸਮੇਤ ਸਮੂਹ ਅਪਰੇਟਰਾਂ ਡਰਾਈਵਰਾਂ ਨੇ ਕੇਂਦਰ ਤੋਂ ਮੰਗ ਕੀਤੀ ਕਿ ਇਸ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਵੱਡੀ ਮਾਰ ਟਰੱਕ ਡਰਾਈਵਰਾਂ ਅਤੇ ਅਪਰੇਟਰਾਂ ਨੂੰ ਕੰਮ ਨਾ ਮਿਲਣ ਕਰਕੇ ਪੈ ਰਹੀ ਹੈ, ਉੱਥੇ ਹੀ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਘਰ ਦਾ ਖ਼ਰਚਾ ਚਲਾਉਣਾ ਵੀ ਦਿਨੋ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ।