ਡੀਜ਼ਲ, ਪੈਟਰੋਲ ਦੇ ਵੱਧਦੇ ਰੇਟ, ਖੇਤੀ ਦੇ ਖਿਲਾਫ ਦੋ ਜੋਨਾ ਦੀਆਂ ਮੀਟਿੰਗਾਂ ਕਰਕੇ ਪੁਤਲੇ ਫੂਕੇ

65

ਅੰਮ੍ਰਿਤਸਰ, 26 ਜੂਨ (ਗਗਨ) – ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਤਰਸਿੱਕਾ ਤੇ ਜੋਨ ਟਾਹਲੀ ਸਾਹਿਬ ਦੀਆਂ ਵਿਸ਼ਾਲ ਮੀਟਿੰਗਾਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ਵਿੱਚ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀ ਮੋਟਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਨਾਕਾਮ ਰਹੀ ਹੈ। ਉਨਾ ਕਿਹਾ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਝੋਨੇ ਦੀ ਲਵਾਈ ਪੱਛੜ ਰਹੀ ਹੈ। ਇਸ ਮੌਕੇ ਡੀਜਲ , ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਕੱਲ 26 ਜੂਨ ਨੂੰ ਦਿੱਲੀ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਤੇ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਵਿੱਚ ਮੰਗ ਪੱਤਰ ਦਿੱਤੇ ਜਾਣਗੇ।

Italian Trulli

ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਿੱਲੀ ਵਿਚ ਚੱਲ ਰਹੇ ਘੋਲ ਨੂੰ ਹੋਰ ਮਜਬੂਤ ਕਰਨ ਲਈ ਅੰਮ੍ਰਿਤਸਰ ਤੋਂ 5 ਜੁਲਾਈ ਨੂੰ ਹਜਾਰਾਂ ਕਿਸਾਨਾਂ , ਮਜਦੂਰਾਂ,ਬੀਬੀਆਂ , ਨੌਜਵਾਨਾਂ ਦਾ ਜੱਥਾ ਦਿੱਲੀ ਨੂੰ ਰਵਾਨਾ ਹੋਵੇਗਾ ਤੇ ਕਾਲੇ ਕਾਨੂੰਨਾਂ ਦੀ ਵਾਪਸੀ ਤਕ ਘੋਲ ਜਾਰੀ ਰਹੇਗਾ। ਇਸ ਮੌਕੇ ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਕਲੇਰ ਬਾਲਾ, ਸੁਖਦੇਵ ਸਿੰਘ ਕਾਜੀ ਕੋਟ , ਗੁਰਦੀਪ ਸਿੰਘ ਰਾਮਦੀਵਾਲੀ , ਕੇਵਲ ਸਿੰਘ ਮੱਤੇਵਾਲ , ਸੁਖਦੇਵ ਸਿੰਘ ਚਾਟੀ ਵਿੰਡ, ਰਣਜੀਤ ਸਿੰਘ,ਦਿਲਬਾਗ ਸਿੰਘ ,ਡਾਕਟਰ ਕੰਵਰ ਦਲੀਪ ਸਿੰਘ,ਗੁਰਭੇਜ ਸਿੰਘ ਭੋਏਵਾਲ ਆਦਿ ਆਗੂ ਹਾਜਰ ਸਨ।